ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ 'ਚ ਡਰਾਈਵਿੰਗ ਲਾਇਸੈਂਸ ਬਣਾਉਣਾ ਸੌਖਾ ਨਹੀਂ ਹੈ। ਇਸ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ 9 ਮਹੀਨਿਆਂ 'ਚ 18 ਹਜ਼ਾਰ ਲੋਕ ਡਰਾਈਵਿੰਗ ਟੈਸਟ ਪਾਸ ਨਹੀਂ ਕਰ ਸਕੇ ਹਨ। ਸੈਕਟਰ-23 ਸਥਿਤ ਚਿਲਡਰਨ ਟ੍ਰੈਫਿਕ ਪਾਰਕ 'ਚ ਜਨਵਰੀ ਤੋਂ ਸਤੰਬਰ 2023 ਤੱਕ ਕੁੱਲ 26923 ਲੋਕਾਂ ਨੇ ਟੈਸਟ ਦਿੱਤਾ, ਜਿਨ੍ਹਾਂ 'ਚੋਂ ਸਿਰਫ਼ 8881 ਵਿਅਕਤੀ ਹੀ ਪਾਸ ਹੋਏ। ਦੱਸ ਦਈਏ ਕਿ ਵਾਹਨ ਚਾਲਕਾਂ ਨੇ ਲਾਇਸੈਂਸ ਬਣਾਉਣ ਲਈ ਚਿਲਡਰਨ ਟ੍ਰੈਫਿਕ ਪਾਰਕ 'ਚ ਆਟੋਮੈਟਿਕ ਟਰੈਕ ’ਤੇ ਸੈਂਸਰ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਵਿਚਕਾਰ ਟੈਸਟ ਦੇਣਾ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 38 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਫਿਰ ਸ਼ੁਰੂ ਹੋਵੇਗਾ ਇਹ ਕੰਮ
ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਟੈਸਟ ਨੂੰ ਪਾਸ ਕਰਨਾ ਸੌਖਾ ਨਹੀਂ ਹੈ ਕਿਉਂਕਿ ਕੈਮਰੇ ਅਤੇ ਸੈਂਸਰ ਪੂਰੇ ਟੈਸਟ ਨੂੰ ਰਿਕਾਰਡ ਕਰਦੇ ਹਨ, ਜਿਸ ਦੇ ਆਧਾਰ ’ਤੇ ਨਤੀਜਾ ਜਾਰੀ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਵਲੋਂ ਇਸ ਸਬੰਧੀ ਡਾਟਾ ਜਾਰੀ ਕੀਤਾ ਗਿਆ ਹੈ, ਜਿਸ 'ਚ ਇਹ ਖ਼ੁਲਾਸਾ ਹੋਇਆ ਹੈ। ਇਸ ਸਬੰਧੀ ਆਰ. ਐੱਲ. ਏ. ਪ੍ਰਦੁਮਨ ਸਿੰਘ ਨੇ ਦੱਸਿਆ ਕਿ ਇਸ ਸਾਲ ਸਤੰਬਰ ਮਹੀਨੇ ਤੱਕ 26923 ਲੋਕਾਂ ਨੇ ਡਰਾਈਵਿੰਗ ਟੈਸਟ ਦਿੱਤਾ ਹੈ, ਜਿਨ੍ਹਾਂ ਵਿਚੋਂ 8881 ਲੋਕਾਂ ਨੇ ਟੈਸਟ ਪਾਸ ਕੀਤਾ ਹੈ। ਵਿਭਾਗ ਨੇ ਕੁੱਝ ਸਾਲ ਪਹਿਲਾਂ ਆਟੋਮੈਟਿਕ ਡਰਾਈਵਿੰਗ ਟਰੈਕ ਸ਼ੁਰੂ ਕੀਤਾ ਸੀ ਤਾਂ ਜੋ ਲੋਕਾਂ ਦੇ ਡਰਾਈਵਿੰਗ ਟੈਸਟ ਲਏ ਜਾ ਸਕਣ। ਇਸ ਕਾਰਨ ਵਿਭਾਗ ਦੇ ਅਧਿਕਾਰੀਆਂ ਦੀ ਦਖ਼ਲ-ਅੰਦਾਜ਼ੀ ਵੀ ਘੱਟ ਹੋ ਗਈ ਹੈ।
ਮਈ ’ਚ ਸਭ ਤੋਂ ਘੱਟ 357 ਲੋਕ ਹੀ ਪਾਸ
ਅੰਕੜਿਆਂ ਮੁਤਾਬਕ ਇਸ ਸਾਲ ਮਈ ਮਹੀਨੇ 'ਚ ਸਭ ਤੋਂ ਘੱਟ 357 ਲੋਕ ਹੀ ਡਰਾਈਵਿੰਗ ਟੈਸਟ ਪਾਸ ਕਰ ਸਕੇ ਹਨ। ਟੈਸਟ ਲਈ 3174 ਲੋਕਾਂ ਨੇ ਅਪਲਾਈ ਕੀਤਾ ਸੀ ਪਰ 2817 ਫੇਲ੍ਹ ਹੋ ਗਏ। ਇਸੇ ਤਰ੍ਹਾਂ ਅਪ੍ਰੈਲ ਮਹੀਨੇ 'ਚ ਵੀ ਸਿਰਫ਼ 414 ਲੋਕ ਹੀ ਟੈਸਟ 'ਚ ਸਫ਼ਲ ਰਹੇ। ਅਪ੍ਰੈਲ ਮਹੀਨੇ 'ਚ 2855 ਲੋਕ ਟੈਸਟ ਦੇਣ ਆਏ ਸਨ, ਜਿਨ੍ਹਾਂ ਵਿਚੋਂ 2441 ਫੇਲ੍ਹ ਹੋ ਗਏ।
ਇਹ ਵੀ ਪੜ੍ਹੋ : ਬੱਚਾ ਨਾ ਹੋਣ 'ਤੇ ਨੂੰਹ ਨੂੰ ਪਸੰਦ ਨਹੀਂ ਕਰਦੇ ਸੀ ਸਹੁਰੇ, ਇਕ ਦਿਨ ਬਣ ਗਏ ਕਸਾਈ, ਹੱਦ ਹੀ ਕਰ ਛੱਡੀ
4 ਸਾਲਾਂ ’ਚ 39669 ਲੋਕਾਂ ਨੂੰ ਨਵੇਂ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ
ਚਾਰ ਸਾਲਾਂ ਦੌਰਾਨ 39669 ਲੋਕਾਂ ਨੂੰ ਨਵੇਂ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਹਨ। 2020 ਦੌਰਾਨ 10141 ਲੋਕਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ 2021 ਵਿਚ 9798 ਲੋਕਾਂ ਨੂੰ ਲਾਇਸੈਂਸ ਜਾਰੀ ਕੀਤਾ ਗਿਆ, ਜਦੋਂਕਿ 2022 ਵਿਚ 10280 ਲੋਕਾਂ ਨੂੰ ਲਾਇਸੈਂਸ ਜਾਰੀ ਕੀਤਾ ਗਿਆ । ਦੱਸ ਦਈਏ ਕਿ ਟ੍ਰੈਫਿਕ ਪਾਰਕ 'ਚ ਟੈਸਟ ਤੋਂ ਬਾਅਦ ਹੀ ਪੂਰੀ ਰਿਪੋਰਟ ਟਰੈਕ ਦੇ ਨੇੜੇ ਸਥਿਤ ਕੰਟਰੋਲ ਰੂਮ 'ਚ ਆਉਂਦੀ ਹੈ। ਨਤੀਜਾ ਵੀ ਉਸੇ ਸਮੇਂ ਜਾਰੀ ਕੀਤਾ ਜਾਂਦਾ ਹੈ। ਬਿਨੈਕਾਰ ਨੇ ਵਾਹਨ 7 ਟਰੈਕਾਂ ’ਤੇ ਚਲਾਉਣਾ ਹੁੰਦਾ ਹੈ, ਜਿਸ 'ਚ ਰਿਜ਼ਰਵ ਟਰੈਕ, ਯੂ-ਟਰਨ ਟਰੈਕ, ਰਾਂਗ ਟਰਨ ਟਰੈਕ, ਫੋਰ ਜੰਕਸ਼ਨ ਟ੍ਰੈਕ, ਰਾਊਂਡ ਅਬਾਊਟ ਟਰੈਕ ਅਤੇ ਗਰੇਡੀਐਂਟ ਟਰੈਕ ਆਦਿ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY