ਨੂਰਪੁਰਬੇਦੀ (ਭੰਡਾਰੀ)-ਸੜਕ ਹਾਦਸਿਆਂ ਅਤੇ ਜੁਰਮ ਦੀ ਦਰ ਨੂੰ ਘੱਟ ਕਰਨ ਲਈ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਰੋਜ਼ਾਨਾ ਨਵੇਂ ਤਜ਼ੁਰਬੇ ਕੀਤੇ ਜਾ ਰਹੇ ਹਨ, ਜਿਸ ਦੇ ਯਕੀਨਨ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਨੇ ਜਿੱਥੇ ਤੇਜ਼ੀ ਨਾਲ ਵਧ ਰਹੇ ਸੜਕ ਹਾਦਸਿਆਂ ’ਚ ਜ਼ਖ਼ਮੀ ਹੋਣ ਵਾਲੇ ਨਾਗਰਿਕਾਂ ਨੂੰ ਬਚਾਉਣ ਦੇ ਉਦੇਸ਼ ਨਾਲ ਸੜਕ ਸੁਰੱਖਿਆ ਫੋਰਸ (ਐੱਸ. ਐੱਸ. ਐੱਫ਼.) ਦਾ ਗਠਨ ਕਰਕੇ ਇਕ ਅਹਿਮ ਉਪਰਾਲਾ ਕੀਤਾ ਹੈ ਅਤੇ ਜੋ ਸੂਬੇ ਦੇ ਲੋਕਾਂ ਲਈ ਕਾਫ਼ੀ ਫਾਇਦੇਮੰਦ ਵੀ ਸਾਬਤ ਹੋ ਰਿਹਾ ਹੈ।
ਉਸੇ ਤਰਜ ’ਤੇ ਪੰਜਾਬ ਸਰਕਾਰ ਵੱਲੋਂ ਹਾਦਸਿਆਂ ਲਈ ਜਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ, ਸਫ਼ਰ ਦੌਰਾਨ ਆਵਾਜਾਈ ਨਿਯਮਾਂ ਨੂੰ ਅਣਦੇਖਿਆ ਕਰਨ ਸਣੇ ਕ੍ਰਾਈਮ ਨਾਲ ਸਬੰਧਤ ਹੋਰਨਾਂ ਗਤਿਵਿਧੀਆਂ ’ਚ ਸ਼ਾਮਲ ਵਿਅਕਤੀਆਂ ਨੂੰ ਦਬੋਚਣ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਦੇ ਉਦੇਸ਼ ਨਾਲ ਮੁੱਖ ਮਾਰਗਾਂ ’ਤੇ ਕੈਮਰੇ ਲਗਾਉਣ ਲਈ ਆਰੰਭ ਕੀਤੀ ਗਈ ਯੋਜਨਾ ਤਹਿਤ ਹੁਣ ਨੂਰਪੁਰਬੇਦੀ ਖੇਤਰ ਦੇ ਪਿੰਡ ਕਲਵਾਂ ਮੋੜ ਵਿਖੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਵਧੀਆ ਕਵਾਲਿਟੀ ਦੇ ਹਾਈਡੈਫੀਨੇਸ਼ਨ ਸੀ. ਸੀ. ਟੀ. ਵੀ. ਕੈਮਰੇ ਸਥਾਪਤ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਸਕੀਮ 'ਚ ਹੋਏ ਘਪਲੇ ਨਾਲ ਜੁੜੀ ਵੱਡੀ ਖ਼ਬਰ
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਚੌਕੀ ਕਲਵਾਂ ਦੇ ਬਿਲਕੁੱਲ ਸਾਹਮਣੇ ਉਕਤ ਮੁੱਖ ਮਾਰਗ ’ਤੇ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਸਥਾਪਤ ਕੀਤੇ ਗਏ। ਉਕਤ ਕੈਮਰੇ ਸੜਕ ਤੋਂ ਗੁਜ਼ਰਨ ਵਾਲੇ ਕਿਸੀ ਵੀ ਨਾਗਰਿਕ ਦੀ ਹਰ ਤਰ੍ਹਾਂ ਦੀ ਗਤਿਵਿਧੀ ’ਤੇ ਬਾਜ਼ ਅੱਖ ਰੱਖ ਸਕਣਗੇ। ਉਕਤ ਕੈਮਰੇ ਸਥਾਪਿਤ ਕਰਨ ਲਈ ਕੰਮ ’ਤੇ ਜੁਟੇ ਕੰਪਨੀ ਦੇ ਜਨਰਲ ਮੈਨੇਜਰ ਅੰਕਿਤ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮਾਰਗ ’ਤੇ ਜੋਰੈਕਸ ਲੋਰੈਕਸ ਡਿਫੈਂਸ ਕੈਮਰੇ ਲਗਾਏ ਜਾ ਰਹੇ ਹਨ ਜੋ ਕਰੀਬ 150 ਤੋਂ 160 ਮੀਟਰ ਦੀ ਦੂਰੀ ਤੋਂ ਹੀ ਕਿਸੀ ਵੀ ਚਾਰ ਪਹੀਆ ਵਾਹਨ ’ਚ ਸਵਾਰ ਵਿਅਕਤੀਆਂ ਦੇ ਸੀਟ ਬੈਲਟ ਨਾ ਪਹਿਨਣ ਅਤੇ ਦੋਪਹੀਆ ਵਾਹਨ ਚਾਲਕ ਵੱਲੋਂ ਹੈੱਲਮੇਟ ਨਾ ਪਹਿਨਾਣ ਦੀ ਸੂਰਤ ’ਚ ਉਸਦੀ ਪਛਾਣ ਕਰ ਸਕਣਗੇ। ਇਸ ਤੋਂ ਇਲਾਵਾ ਗੱਡੀਆਂ ਦੀ ਆਟੋਮੈਟਿਕ ਨੰਬਰ ਪਲੇਟ ਵੀ ਰਿਕਾਰਡ (ਏ. ਐੱਨ. ਪੀ. ਆਰ.) ਕਰ ਸਕਣ ਦੇ ਸਮਰੱਥ ਹੋਣਗੇ। ਉਨ੍ਹਾਂ ਦੱਸਿਆ ਕਿ ਉਕਤ ਕੈਮਰੇ ਬਾਕਾਇਦਾ ਇਕ ਵਿਸ਼ੇਸ਼ ਸਰਵਰ ਨਾਲ ਜੁਡ਼੍ਹੇ ਹੋਣ ਕਾਰਨ ਇਸਦਾ ਸਮੁੱਚਾ ਰਿਕਾਰਡ ਦਰਜ ਕਰਨਗੇ।
ਇਹ ਵੀ ਪੜ੍ਹੋ- ਪੰਜਾਬ ਦੇ ਪੁਲਸ ਥਾਣਿਆਂ ਲਈ ਖ਼ਤਰੇ ਦੀ ਘੰਟੀ, ਅਲਰਟ ਜਾਰੀ
ਜਿਸ ਨਾਲ ਪੁਲਸ ਨੂੰ ਕਾਰਵਾਈ ਕਰਨ ’ਚ ਬੇਹੱਦ ਆਸਾਨੀ ਹੋਵੇਗੀ। ਕੰਪਨੀ ਪ੍ਰਬੰਧਕਾਂ ਅਨੁਸਾਰ ਦੂਸਰੇ ਗੇੜ ’ਚ ਅਜਿਹੇ ਹੀ ਕੈਮਰੇ ਖੇਤਰ ਦੇ ਅੱਡਾ ਕਾਹਨਪੁਰ ਖੂਹੀ ਅਤੇ ਝੱਜ ਚੌਕ ਵਿਖੇ ਵੀ ਲਗਾਏ ਜਾ ਰਹੇ ਹਨ। ਜ਼ਿਕਰ ਕਰਨਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਧਾਰਮਿਕ ਅਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ ਨੂਰਪੁਰਬੇਦੀ ਦੇ ਫੰਡ ’ਚੋਂ ਖੇਤਰ ਦੇ ਕਈ ਸਥਾਨਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਹੋਏ ਹਨ। ਪਰ ਉਕਤ ਕੈਮਰਿਆਂ ਦੀ ਕੁਆਲਿਟੀ ਸਹੀ ਨਾ ਹੋਣ ਦੀ ਲੋਕਾਂ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ ਜਦ ਕਿ ਪੁਲਸ ਪ੍ਰਸ਼ਾਸਨ ਵੱਲੋਂ ਸਰਕਾਰ ਦੀ ਤਰਫ਼ੋਂ ਲਗਾਏ ਗਏ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ 'ਚ ਸਿਲੰਡਰ ਫੱਟਣ ਕਾਰਨ ਹੋਇਆ ਧਮਾਕਾ, ਪੈ ਗਈਆਂ ਭਾਜੜਾਂ
ਉਕਤ ਕੈਮਰੇ ਸਰਵਰ ਨਾਲ ਜੁੜੇ ਹੋਣ ਅਤੇ ਇਸ ਦੀ ਕੁਆਲਿਟੀ ਵੀ ਵਧੀਆ ਹੋਣ ਕਾਰਨ ਹੁਣ ਹਰ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਕਾਫ਼ੀ ਲਾਹੇਵੰਦ ਸਾਬਿਤ ਹੋਣਗੇ, ਜਿਸ ਲਈ ਕਿਸੇ ਵੀ ਤਰ੍ਹਾਂ ਦੀਆਂ ਗੈਰ ਸਾਮਾਜਿਕ ਗਤੀਵਿਧੀਆਂ ਜਾਂ ਫਿਰ ਆਵਾਜਾਈ ਨਿਯਮਾਂ ਨੂੰ ਛਿੱਕੇ ਟੰਗਣ ਵਾਲੇ ਨਾਗਰਿਕ ਹੁਣ ਸਾਵਧਾਨ ਹੋ ਜਾਣ। ਇਸ ਸਬੰਧ ’ਚ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਪੁਲਸ ਚੌਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਕਤ ਕੈਮਰੇ ਤੋਂ ਚਾਲੂ ਹੋ ਗਏ ਹਨ ਅਤੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਦੀ ਤਰਫ਼ੋਂ ਅਗਲੇ ਜੋ ਵੀ ਆਦੇਸ਼ ਹੋਣਗੇ ਨੂੰ ਅਮਲ ’ਚ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ- ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨੂੰ ਕੀਤਾ ਅਗਵਾ, ਪਰਚਾ
NEXT STORY