ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਮੁਲਾਜ਼ਮਾਂ ਤੋਂ 8 ਘੰਟੇ ਤੋਂ ਜ਼ਿਆਦਾ ਡਿਊਟੀ ਕਰਵਾਈ ਜਾ ਰਹੀ ਹੈ। ਪੁਲਸ ਮੁਲਾਜ਼ਮਾਂ ਨੂੰ ਹਫ਼ਤਾਵਾਰੀ ਛੁੱਟੀ ਤੱਕ ਨਹੀਂ ਮਿਲਦੀ। ਇਸ ਸਬੰਧੀ ਚੰਡੀਗੜ੍ਹ ਪੁਲਸ ਦੇ ਸੇਵਾਮੁਕਤ ਹੈੱਡ ਕਾਂਸਟੇਬਲ ਜਗਜੀਤ ਸਿੰਘ ਨੇ 4 ਸਾਲ ਪਹਿਲਾਂ ਸੁਪਰੀਮ ਕੋਰਟ 'ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਨੂੰ ਨੋਟਿਸ ਜਾਰੀ ਕੀਤਾ ਸੀ। ਮਾਮਲੇ 'ਤੇ ਕੋਰੋਨਾ ਕਾਰਨ ਸੁਣਵਾਈ ਨਹੀਂ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੀਆਂ ਬੀਬੀਆਂ ਦੇਣ ਧਿਆਨ, ਪੜ੍ਹ ਲੈਣ ਜ਼ਰੂਰੀ ਖ਼ਬਰ
ਹੁਣ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਸਮੇਤ ਹੋਰ ਸੂਬਿਆਂ ਦੀ ਪੁਲਸ ਵਲੋਂ ਦਾਇਰ ਜਨਹਿੱਤ ਪਟੀਸ਼ਨਾਂ ਨੂੰ ਇਕੱਠਿਆਂ ਕਰ ਲਿਆ, ਜਿਸ 'ਤੇ 19 ਫਰਵਰੀ ਮਤਲਬ ਕਿ ਭਲਕੇ ਸੁਣਵਾਈ ਹੋਵੇਗੀ। 8 ਘੰਟੇ ਡਿਊਟੀ ਅਤੇ ਹਫ਼ਤਾਵਾਰੀ ਛੁੱਟੀ ਲਾਗੂ ਕਰਨ ਸਬੰਧੀ ਪਹਿਲੀ ਵਾਰ ਸੁਣਵਾਈ ਹੋਵੇਗੀ। ਸਾਬਕਾ ਹੈੱਡ ਕਾਂਸਟੇਬਲ ਜਗਜੀਤ ਸਿੰਘ ਨੇ ਪਟੀਸ਼ਨ 'ਚ ਕਿਹਾ ਸੀ ਕਿ ਲੰਬੀ ਡਿਊਟੀ ਅਤੇ ਹਫ਼ਤਾਵਾਰੀ ਛੁੱਟੀ ਨਾ ਮਿਲਣ ਕਾਰਨ ਪੁਲਸ ਮੁਲਾਜ਼ਮ ਚਿੜਚਿੜੇਪਣ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦਾ ਸੁਭਾਅ ਨਾਂਹ-ਪੱਖੀ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਇਹ ਪਬਲਿਕ ਡੀਲਿੰਗ ਸਹੀ ਢੰਗ ਨਾਲ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਡੌਂਕਰਾਂ ਨੇ ਪਨਾਮਾ 'ਚ ਰੱਜ ਕੇ ਕੁੱਟਿਆ ਪੰਜਾਬੀ, ਡਿਪੋਰਟ ਹੋਣ ਦੀ ਸੁਣਾਈ ਲੂੰ-ਕੰਡੇ ਖੜ੍ਹੇ ਕਰਦੀ ਦਾਸਤਾਨ
ਸੰਸਦ 'ਚ 8 ਘੰਟੇ ਡਿਊਟੀ ਦਾ ਚੁੱਕਿਆ ਸੀ ਮੁੱਦਾ
24 ਦਸੰਬਰ, 2018 ਨੂੰ ਸੰਸਦ 'ਚ ਪੁਲਸ ਮੁਲਾਜ਼ਮਾਂ ਦੀ 8 ਘੰਟੇ ਦੀ ਸ਼ਿਫਟ ਲਾਏ ਜਾਣ ਸਬੰਧੀ ਮਾਮਲਾ ਗੂੰਜਿਆ ਸੀ। 8 ਘੰਟੇ ਦੀ ਸ਼ਿਫਟ ਸਬੰਧੀ ਸਵਾਲ ਦੇ ਜਵਾਬ 'ਚ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਅਮਰਜੀਤ ਸਿੰਘ ਨੇ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਤੋਂ ਦਸੰਬਰ 'ਚ ਜਵਾਬ ਮੰਗਿਆ ਸੀ। ਪੁਲਸ ਨੇ ਫੋਰਸ ਦੀ ਕਮੀ ਹੋਣ ਦਾ ਬਹਾਨਾ ਲਾਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕਲੌਤੇ ਪੁੱਤ ਦਾ ਗੋਲੀ ਮਾਰ ਕੇ ਕਤਲ ਕਰਨ ਵਾਲਾ ਪਿਓ ਗ੍ਰਿਫ਼ਤਾਰ
NEXT STORY