ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਕੇ. ਕੇ. ਗੋਇਲ ਦੀ ਅਦਾਲਤ ਨੇ ਵਰਿੰਦਰ ਠਾਕੁਰ ਉਰਫ਼ ਵਿੱਕੀ ਨਿਵਾਸੀ ਭਾਮੀਆਂ ਕਲਾਂ ਅਤੇ ਵਿਕਰਮ ਸਿੰਘ ਉਰਫ਼ ਵਿੱਕੀ ਨਿਵਾਸੀ ਜਮਾਲਪੁਰ ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21 ਅਤੇ 29 ਤਹਿਤ 10-10 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਕੋਰਟ ਨੇ 2000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਸ ਤੋਂ ਇਲਾਵਾ ਐੱਨ. ਡੀ. ਪੀ. ਐੱਸ. ਐਕਟ ਦੀਆਂ ਦੋਵੇਂ ਧਾਰਾਵਾਂ ਤਹਿਤ 1-1 ਲੱਖ ਦਾ ਜੁਰਮਾਨਾ ਅਤੇ ਆਈ. ਪੀ. ਸੀ. ਦੀ ਧਾਰਾ 473 ਤਹਿਤ 2 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ।
ਪੁਲਸ ਨੇ ਮੁਲਜ਼ਮਾਂ ਕੋਲੋਂ 455 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਸਤਗਾਸਾ ਧਿਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਮਾਮਲਾ 15 ਅਕਤੂਬਰ 2019 ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21 ਅਤੇ 29 ਆਈ. ਪੀ. ਸੀ. ਦੀ ਧਾਰਾ 473 ਤਹਿਤ ਐੱਸ. ਟੀ. ਐੱਫ. ਮੋਹਾਲੀ ਪੁਲਸ ਸਟੇਸ਼ਨ ’ਚ ਦਰਜ ਕੀਤਾ ਗਿਆ ਸੀ। ਇਸਤਗਾਸਾ ਧਿਰ ਨੇ ਅਦਾਲਤ ਨੂੰ ਦੱਸਿਆ ਕਿ 15 ਅਕਤੂਬਰ, 2019 ਨੂੰ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਨੇ ਗੁਪਤ ਸੂਚਨਾ ’ਤੇ ਇਕ ਪੁਲਸ ਚੈੱਕ ਪੋਸਟ ਸਥਾਪਤ ਕੀਤੀ ਸੀ।
ਇਸ ਦੌਰਾਨ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਮੁਲਜ਼ਮ ਨੂੰ ਰੋਕਿਆ। ਚੈਕਿੰਗ ਦੌਰਾਨ ਪੁਲਸ ਨੇ ਮੁਲਜ਼ਮਾਂ ਕੋਲੋਂ 455 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐੱਨ. ਡੀ. ਪੀ. ਐੱਸ. ਐਕਟ ਮੁਤਾਬਕ ਇਹ ਵਪਾਰਕ ਮਾਤਰਾ ਸੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਕੋਰਟ ’ਚ ਪੇਸ਼ ਕੀਤਾ। ਕੋਰਟ ’ਚ ਮੁਲਜ਼ਮ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਪਰ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਉਕਤ ਸਜ਼ਾ ਸੁਣਾਈ।
30 ਸਾਲ ਪਹਿਲਾਂ ਆਈ.ਐੱਸ.ਆਈ. ਨੇ ਅੱਤਵਾਦ ਫੈਲਾਉਣ ਲਈ ਪੰਜਾਬ ’ਚ ਖੜ੍ਹਾ ਕੀਤਾ ਸੀ ਡਰੱਗਜ਼ ਦਾ ਕਾਰੋਬਾਰ
NEXT STORY