ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਸਿਰਫ਼ 2,000 ਰੁਪਏ ਲਈ ਨੌਜਵਾਨ ’ਤੇ ਚਾਕੂ ਨਾਲ ਹਮਲਾ ਕਰਨ ਦੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 6 ਸਾਲ ਕੈਦ ਤੇ 30,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਪਛਾਣ ਗੋਂਡਾ (ਉੱਤਰ ਪ੍ਰਦੇਸ਼) ਦੇ ਬਲਵੰਤ (25) ਵਜੋਂ ਹੋਈ ਹੈ। ਦੋ ਸਾਲ ਪਹਿਲਾਂ ਸੈਕਟਰ-17 ਥਾਣੇ ਦੀ ਪੁਲਸ ਨੇ ਮੁਲਜ਼ਮ ’ਤੇ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਭਾਵੇਂ ਅਦਾਲਤ ’ਚ ਕਤਲ ਦੀ ਕੋਸ਼ਿਸ਼ ਦੀ ਧਾਰਾ ਸਾਬਤ ਨਹੀਂ ਹੋ ਸਕੀ ਪਰ ਜੱਜ ਨੇ ਬਲਵੰਤ ਨੂੰ ਧਾਰਾ 324 ਤੇ 326 (ਤੇਜ਼ ਹਥਿਆਰ ਨਾਲ ਹਮਲਾ) ਤਹਿਤ ਦੋਸ਼ੀ ਕਰਾਰ ਦਿੱਤਾ।
2023 ਨੂੰ ਸੈਕਟਰ-17 ਦੇ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਹਰਪ੍ਰੀਤ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਸੀ ਕਿ ਰਾਤ ਸਾਢੇ 9 ਵਜੇ ਰਿਜ਼ਰਵ ਬੈਂਕ ਆਫ਼ ਇੰਡੀਆ ਨੇੜੇ ਦੋ ਵਿਅਕਤੀ ਇਕ-ਦੂਜੇ ਨਾਲ ਲੜ ਰਹੇ ਸਨ। ਇੰਨੇ ’ਚ ਇਕ ਨੇ ਦੂਜੇ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੇ ਜ਼ਖ਼ਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਉਸ ਵੱਲ ਵੀ ਚਾਕੂ ਲੈ ਕੇ ਭੱਜਿਆ। ਇਸ ਕਾਰਨ ਹਰਪ੍ਰੀਤ ਉੱਥੋਂ ਕਿਸੇ ਤਰ੍ਹਾਂ ਨਿਕਲ ਗਿਆ। ਜ਼ਖ਼ਮੀ ਰਾਕੇਸ਼ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ। ਰਾਕੇਸ਼ ਨੇ ਅਦਾਲਤ ’ਚ ਬਿਆਨ ਦਿੱਤਾ ਕਿ ਉਸ ਨੇ ਬਲਵੰਤ ਤੋਂ ਦੋ ਹਜ਼ਾਰ ਰੁਪਏ ਉਧਾਰ ਲਏ ਸਨ ਜੋ ਵਾਪਸ ਨਹੀਂ ਕਰ ਸਕਿਆ। ਇਸ ਕਾਰਨ ਬਲਵੰਤ ਗੁੱਸੇ ’ਚ ਆ ਗਿਆ ਤੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਪੰਜਾਬ 'ਚ ਵੀ ਸ਼ੁਰੂ ਹੋਇਆ 'ਬੁਲਡੋਜ਼ਰ ਐਕਸ਼ਨ'! ਮਾਨ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਛੇੜੀ ਜੰਗ
NEXT STORY