ਲਾਹੌਰ - ਸੋਸ਼ਲ ਮੀਡੀਆ 'ਤੇ ਆਏ ਦਿਨੀਂ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ। ਇਨ੍ਹਾਂ 'ਚੋਂ ਇਕ ਵੀਡੀਓ ਅਜਿਹੀ ਹੁੰਦੀ ਹੈ, ਜਿਸ ਨੂੰ ਵਾਰ-ਵਾਰ ਦੇਖਣ ਨੂੰ ਦਿੱਲ ਕਰਦਾ ਹੈ ਅਤੇ ਹਾਸਾ ਨਹੀਂ ਰੁਕਦਾ। ਅਜਿਹੀਆਂ ਵੀਡੀਓਜ਼ 'ਚੋਂ ਇਨ੍ਹਾਂ ਦਿਨੀਂ ਪਾਕਿਸਤਾਨ ਦਾ ਇਕ ਵੀਡੀਓ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਵੀਡੀਓ 'ਚ ਨਜ਼ਰ ਆ ਰਹੇ ਹਨ ਕਿ ਪਾਕਿਸਤਾਨੀ ਸਰਕਾਰ 'ਚ ਇਮਰਾਨ ਖਾਨ ਦੇ ਮੰਤਰੀ ਅਸਦ ਓਮਰ।
ਇਹ ਮੌਕਾ ਸੀ ਉਨ੍ਹਾਂ ਦੇ ਪੁੱਤਰ ਜ਼ੁਬੇਰ ਅਹਿਮਦ ਦੇ ਵਿਆਹ ਤੋਂ ਪਹਿਲਾਂ ਮਹਿੰਦੀ ਪ੍ਰੋਗਰਾਮ ਦਾ। ਅਬਰਾਰ-ਓਲ-ਹੱਕ ਦੇ ਗਾਣੇ 'ਬਿੱਲੋ' 'ਤੇ ਅਸਦ ਓਮਰ ਇੰਝ ਨੱਚੇ ਕਿ ਸਭ ਦੇਖਦੇ ਰਹਿ ਗਏ। ਹਰ ਪਾਸੇ ਉਨ੍ਹਾਂ ਦੇ ਡਾਂਸ ਦੀ ਤਰੀਫ ਹੋ ਰਹੀ ਹੈ। ਕਈ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਵੀ ਉਡਾ ਰਹੇ ਹਨ ਅਤੇ ਕਈ ਉਨ੍ਹਾਂ 'ਤੇ ਮੀਮ ਸ਼ੇਅਰ ਕਰ ਰਹੇ ਹਨ। ਲੋਕ ਆਖ ਰਹੇ ਹਨ ਕਿ ਪਾਕਿਸਤਾਨ ਦਾ ਵਿੱਤ ਮੰਤਰੀ ਰਹਿੰਦੇ ਉਹ ਦੇਸ਼ ਨੂੰ ਪੱਟੜੀ 'ਤੇ ਨਾ ਲਿਆ ਸਕੇ ਪਰ ਡਾਂਸ 'ਚ ਉਹ ਜ਼ਰੂਰ ਬਾਜ਼ੀ ਮਾਰ ਰਹੇ ਹਨ।
ਠੰਡ ਅਜੇ ਹੋਰ ਹੋਵੇਗੀ ਪ੍ਰਚੰਡ, ਅੰਟਾਰਟਿਕਾ ਨਾਲੋਂ ਜ਼ਿਆਦਾ ਠੰਡਾ ਹੋਇਆ ਇਹ ਇਲਾਕਾ
NEXT STORY