ਚੰਡੀਗੜ੍ਹ (ਪਾਲ) : ਉੱਤਰਾਖੰਡ ਦੀ ਰਹਿਣ ਵਾਲੀ 32 ਸਾਲਾ ਔਰਤ ਦਾ 4 ਸਾਲ ਪਹਿਲਾਂ ਪੈਂਕਰਿਆਜ ਅਤੇ ਕਿਡਨੀ ਟਰਾਂਸਪਲਾਂਟ ਹੋਇਆ ਸੀ। ਉਸ ਨੇ ਹੁਣ ਇਕ ਬੱਚੇ ਨੂੰ ਜਨਮ ਦਿੱਤਾ ਹੈ। ਪੀ. ਜੀ. ਆਈ. ਦੀ ਮੰਨੀਏ ਤਾਂ ਅਜਿਹਾ ਦੇਸ਼ 'ਚ ਪਹਿਲੀ ਵਾਰ ਹੋਇਆ ਹੈ, ਜਦੋਂ ਔਰਤ ਨੇ ਪੈਂਕਰਿਆਜ ਟਰਾਂਸਪਲਾਂਟ ਹੋਣ ਤੋਂ ਬਾਅਦ ਬੱਚੇ ਨੂੰ ਜਨਮ ਦਿੱਤਾ। ਪੀ. ਜੀ. ਆਈ. ਰੀਨਲ ਟ੍ਰਾਂਸਪਲਾਂਟ ਸਰਜਰੀ ਦੇ ਮੁਖੀ ਪ੍ਰੋ. ਆਸ਼ੀਸ਼ ਸਰਮਾ ਅਨੁਸਾਰ ਸੰਸਥਾ ਟ੍ਰਾਂਸਪਲਾਂਟ ਸਰਜਰੀ 'ਚ ਵਧੀਆ ਕੰਮ ਕਰ ਰਹੀ ਹੈ। ਦੇਸ਼ 'ਚ ਹੁਣ ਤੱਕ 150 ਤੋਂ ਘੱਟ ਪੈਂਕਰਿਆਜ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ, ਜਦੋਂ ਕਿ ਇਕੱਲੇ ਪੀ. ਜੀ. ਆਈ. 'ਚ 38 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਹੋਟਲਾਂ 'ਚ ਲਿਜਾ ਦਰਿੰਦਿਆਂ ਨੇ ਲੁੱਟੀ ਅੱਲ੍ਹੜ ਕੁੜੀ ਦੀ ਇੱਜ਼ਤ, ਚੱਕਰ ਆਉਣ ਮਗਰੋਂ ਪਤਾ ਲੱਗੇ ਸੱਚ ਨੇ ਉਡਾ ਛੱਡੇ ਹੋਸ਼
ਪੀ. ਜੀ. ਆਈ. 'ਚ ਇਸ ਦੇ ਨਾਲ ਹੀ ਇਹ ਦੇਸ਼ ਦਾ ਪਹਿਲਾ ਮਾਮਲਾ ਹੈ, ਜੋ ਮਾਣ ਵਾਲੀ ਗੱਲ ਹੈ। ਯੂ. ਐੱਸ. 'ਚ ਲਗਭਗ 35 ਹਜ਼ਾਰ ਅਜਿਹੇ ਟਰਾਂਸਪਲਾਂਟ ਹੋ ਚੁੱਕੇ ਹਨ ਪਰ ਭਾਰਤ 'ਚ ਇਹ ਕੁੱਝ ਸਾਲ ਪਹਿਲਾਂ ਹੀ ਸ਼ੁਰੂ ਹੋਏ ਹਨ। ਐਂਡੋਕਰੀਨੋਲਾਜੀ ਦੇ ਮੁਖੀ ਪ੍ਰੋ. ਸੰਜੇ ਬੜਾਡਾ ਨੇ ਦੱਸਿਆ ਕਿ ਔਰਤ ਨੂੰ ਹਰ ਰੋਜ਼ 70 ਯੂਨਿਟ ਇੰਸੂਲਿਨ ਦੀ ਲੋੜ ਹੁੰਦੀ ਸੀ। ਇਸ ਦੇ ਬਾਵਜੂਦ ਇਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਸੀ। 2016 'ਚ ਉਸ ਨੂੰ ਵੈਂਟੀਲੇਟਰ ਸਪੋਰਟ ਨਾਲ ਹਸਪਤਾਲ 'ਚ ਦਾਖ਼ਲ ਕਰਵਾਉਣ ਦੀ ਵੀ ਲੋੜ ਸੀ। ਫਿਰ ਪਤਾ ਲੱਗਾ ਕਿ ਕਿਡਨੀ ਫੇਲ੍ਹ ਹੋ ਗਈ ਸੀ ਤਾਂ ਪੂਰੇ ਸਰੀਰ 'ਚ ਸੋਜ ਆ ਗਈ ਸੀ। 2018 'ਚ ਹਫ਼ਤੇ 'ਚ ਦੋ ਵਾਰ ਡਾਇਲਸਿਸ ਕੀਤਾ ਜਾਂਦਾ ਸੀ ਪਰ 4 ਸਾਲ ਪਹਿਲਾਂ ਔਰਤ ਨੂੰ ਪੀ. ਜੀ. ਆਈ. ’ਚ ਬ੍ਰੇਨ ਡੈੱਡ ਮਰੀਜ਼ ਦੇ ਅੰਗ ਟਰਾਂਸਪਲਾਂਟ ਕੀਤੇ ਗਏ ਸਨ। ਹੁਣ ਇਹ ਔਰਤ ਆਮ ਜ਼ਿੰਦਗੀ ਜੀਅ ਰਹੀ ਹੈ ਅਤੇ ਇਕ ਬੱਚੀ ਦੀ ਮਾਂ ਬਣ ਗਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਸਟਰੀਟ ਲਾਈਟ ਘਪਲੇ 'ਚ ਕਾਂਗਰਸ ਦੇ ਇਸ ਆਗੂ ਨੂੰ ਘੇਰਨ ਦੀ ਤਿਆਰੀ 'ਚ ਵਿਜੀਲੈਂਸ
ਸ਼ੂਗਰ, ਹਾਈਪਰਟੈਂਸ਼ਨ ਅਤੇ ਕਿਡਨੀ ਫੇਲ੍ਹੀਅਰ ਦਾ ਇਤਿਹਾਸ
ਪੀ. ਜੀ. ਆਈ. ਗਾਇਨੀ ਵਿਭਾਗ ਤੋਂ ਪ੍ਰੋ. ਸੀਮਾ ਚੋਪੜਾ ਦੀ ਦੇਖ-ਰੇਖ 'ਚ ਇਹ ਡਲਿਵਰੀ ਹੋਈ। ਇਸ ਦੁਰਲੱਭ ਕੇਸ ਸਬੰਧੀ ਉਨ੍ਹਾਂ ਕਿਹਾ ਕਿ ਇਹ ਆਸਾਨ ਨਹੀਂ ਸੀ, ਇਸ ਕੇਸ ਦੀਆਂ ਆਪਣੀਆਂ ਵੱਡੀਆਂ ਚੁਣੌਤੀਆਂ ਸਨ ਪਰ ਸਾਨੂੰ ਖੁਸ਼ੀ ਹੈ ਕਿ ਅਸੀਂ ਬਿਨਾਂ ਕਿਸੇ ਮੁਸ਼ਕਿਲ ਦੇ ਡਲਿਵਰੀ ਕਰਨ 'ਚ ਸਫ਼ਲ ਰਹੇ। ਮਰੀਜ਼ ਦਾ ਸ਼ੂਗਰ, ਹਾਈਪਰਟੈਂਸ਼ਨ ਅਤੇ ਗੁਰਦੇ ਫੇਲ੍ਹ ਹੋਣ ਦਾ ਇਤਿਹਾਸ ਹੈ। ਅਜਿਹੇ 'ਚ ਸਾਰੇ ਮਾਹਿਰਾਂ ਦੀ ਆਪਣੀ-ਆਪਣੀ ਰਾਏ ਸੀ। ਇਸ ਦੇ ਬਾਵਜੂਦ ਗਇਨੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਸੀ ਕਿ ਗਰਭ ਅਵਸਥਾ ਦੌਰਾਨ ਔਰਤ ਦਾ ਗੁਲੂਕੋਜ਼, ਬਲੱਡ ਪ੍ਰੈਸ਼ਰ ਅਤੇ ਗੁਰਦੇ ਠੀਕ ਸਨ। ਜ਼ਿਆਦਾ ਖ਼ਤਰੇ ਦੇ ਮੱਦੇਨਜ਼ਰ, ਅਸੀਂ 9ਵੇਂ ਮਹੀਨੇ 'ਚ ਸੀਜੇਰੀਅਨ ਕਰਨ ਦਾ ਫ਼ੈਸਲਾ ਕੀਤਾ ਸੀ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਬੱਚੇ ਦਾ ਭਾਰ 2.5 ਕਿਲੋ ਹੈ। ਜ਼ਿਕਰਯੋਗ ਹੈ ਕਿ 2005 'ਚ ਔਰਤ ਨੂੰ ਪਤਾ ਲੱਗਾ ਕਿ ਉਹ ਟਾਈਪ ਵੰਨ ਡਾਈਬਿਟੀਜ਼ ਤੋਂ ਪੀੜਤ ਹੈ। 13 ਸਾਲ ਦੀ ਉਮਰ ਤੋਂ ਔਰਤ ਦਾ ਪੀ. ਜੀ. ਆਈ. ਐਂਡੋਕਰੀਨੋਲੋਜੀ 'ਚ ਇਲਾਜ ਚੱਲ ਰਿਹਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਾਮਲਾ ਸਾਬਕਾ ਏਅਰਫੋਰਸ ਅਫ਼ਸਰ ਦੇ ਘਰ ਹੋਈ ਲੁੱਟ ਦਾ, ਨੌਕਰਾਣੀ ਨਿਕਲੀ ਮਾਸਟਰਮਾਈਂਡ, 3 ਗ੍ਰਿਫ਼ਤਾਰ
NEXT STORY