ਜਲੰਧਰ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ-11 ਅਜਨਾਲਾ ਸੀਟ 'ਤੇ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦਾ ਦਬਦਬਾ ਰਿਹਾ, ਲਗਾਤਾਰ ਚਾਰ ਵਾਰ ਸੀਟ ਜਿੱਤਣ ਵਾਲੇ ਅਕਾਲੀ ਦਲ ਦਾ ਗੜ੍ਹ ਕਾਂਗਰਸ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਨੇ 2017 ਵਿੱਚ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ ਨੂੰ ਹਰਾ ਕੇ ਤੋੜਿਆ ।
1997
ਸਾਲ 1997 'ਚ ਅਕਾਲੀ ਦਲ ਦੇ ਡਾ. ਰਤਨ ਸਿੰਘ ਨੇ 50,705 ਵੋਟਾਂ ਹਾਸਲ ਕੀਤੀਆਂ ਅਤੇ ਕਾਂਗਰਸ ਦੇ ਰਾਜਬੀਰ ਸਿੰਘ ਨੂੰ 1711 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।
2002
ਸਾਲ 2002 'ਚ ਮੁੜ ਜਿੱਤ ਹਾਸਲ ਕਰਦੇ ਹੋਏ ਡਾ. ਰਤਨ ਸਿੰਘ ਨੇ 47182 ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਆਜ਼ਾਦ ਲੜ ਰਹੇ ਹਰਪ੍ਰਤਾਪ ਸਿੰਘ 356 ਵੋਟਾਂ ਦੇ ਫ਼ਰਕ ਨਾਲ ਡਾ. ਰਤਨ ਸਿੰਘ ਤੋਂ ਹਾਰ ਗਏ।
2007
ਸਾਲ 2007 'ਚ ਇਸ ਸੀਟ 'ਤੇ ਅਕਾਲੀ ਦਲ ਦੇ ਅਮਰਪਾਲ ਸਿੰਘ ਅਜਨਾਲਾ ਦੀ ਜਿੱਤ ਹੋਈ। ਉਨ੍ਹਾਂ ਨੇ 56560 ਵੋਟਾਂ ਹਾਸਲ ਕਰਦੇ ਹੋਏ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਨੂੰ 10201 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
2012
ਸਾਲ 2012 'ਚ ਵੀ ਇਹ ਸੀਟ ਅਕਾਲੀ ਦਲ ਦੀ ਝੋਲੀ ਪਈ। ਅਕਾਲੀ ਦਲ ਦੇ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ 55864 ਵੋਟਾਂ ਹਾਸਲ ਕਰਦੇ ਹੋਏ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਨੂੰ 1235 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।
2017
ਸਾਲ 2017 'ਚ ਇਸ ਸੀਟ ਤੋਂ ਅਕਾਲੀ ਦਲ ਹਾਰ ਗਿਆ। ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਨੇ 61378 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 18713 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਆਪ ਦੇ ਉਮੀਦਵਾਰ ਰਾਜਪ੍ਰੀਤ ਸਿੰਘ ਨੂੰ 12749 ਵੋਟਾਂ ਪਈਆਂ।
ਇਸ ਵਾਰ ਇਸ ਸੀਟ 'ਤੇ ਕਾਂਗਰਸ ਵੱਲੋਂ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਮਰਪਾਲ ਸਿੰਘ ਅਜਨਾਲਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।ਸੰਯੁਕਤ ਸਮਾਜ ਮੋਰਚਾ ਵੱਲੋਂ ਚਰਨਜੀਤ ਸਿੰਘ ਗਾਲਵ(ਚਢੂਨੀ) ਅਤੇ ਕੈਪਟਨ ਵੱਲੋਂ ਸੁਰਜੀਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਸ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 157161 ਹੈ, ਜਿਨ੍ਹਾਂ ਵਿੱਚ 74759 ਪੁਰਸ਼, 82400 ਬੀਬੀਆਂ ਅਤੇ 2 ਥਰਡ ਜੈਂਡਰ ਹਨ।
ਪੰਜਾਬ ’ਚ ਉਦਯੋਗ ਨਹੀਂ ਲਿਆ ਸਕੀ ਕਾਂਗਰਸ, UP ’ਚ ਹੋਇਆ 4 ਲੱਖ ਕਰੋੜ ਦਾ ਨਿਵੇਸ਼: ਅਨੁਰਾਗ ਠਾਕੁਰ
NEXT STORY