ਦਸੂਹਾ, (ਝਾਵਰ)- ਥਾਣਾ ਦਸੂਹਾ ਦੇ ਪਿੰਡ ਘੋਗਰਾ ਦੀ ਇਕ ਔਰਤ ਜੋਤੀ ਪਤਨੀ ਰਣਜੀਤ ਮਸੀਹ ਨੂੰ ਪਿੰਡ ਦੀ ਸੁਰਿੰਦਰ ਕੌਰ ਪਤਨੀ ਖੁਸ਼ਹਾਲ ਸਿੰਘ ਤੇ ਉਸ ਦੇ ਪੁੱਤਰ ਰਾਜ ਨੇ ਜ਼ਬਰਦਸਤੀ ਗਲੀ 'ਚ ਘੇਰ ਕੇ ਕੁੱਟਿਆ ਮਾਰਿਆ ਤੇ ਸ਼ਰੇਆਮ ਉਸ ਦੇ ਕੱਪੜੇ ਪਾੜ ਦਿੱਤੇ । ਰਾਜ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਸ ਨੇ ਬਚਾਓ-ਬਚਾਓ ਦਾ ਰੌਲਾ ਪਾਇਆ ਤਾਂ ਜੋਤੀ ਦਾ ਪਤੀ ਰਣਜੀਤ ਮਸੀਹ ਆ ਗਿਆ ਅਤੇ ਉਸ ਨੇ ਆਪਣੀ ਪਤਨੀ ਨੂੰ ਛੁਡਾਇਆ। ਇਸ ਉਪਰੰਤ ਪੀੜਤ ਔਰਤ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ।
ਪੀੜਤਾ ਦੁਆਰਾ ਦਸੂਹਾ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਹ ਕੰਮ ਕਰ ਕੇ ਘਰ ਵਾਪਸ ਆ ਰਹੀ ਸੀ ਕਿ ਉਸ ਨੂੰ ਸੁਰਿੰਦਰ ਕੌਰ ਨੇ ਆਪਣੇ ਘਰ ਕੰਮ ਕਰਨ ਲਈ ਕਿਹਾ ਤਾਂ ਮੈਂ ਕਿਹਾ ਕਿ ਮੈਨੂੰ ਟਾਈਫਾਈਡ ਹੋਇਆ ਹੈ, ਮੈਂ ਕੰਮ ਨਹੀਂ ਕਰ ਸਕਦੀ ਪਰ ਉਹ ਜ਼ਬਰਦਸਤੀ ਉਸ ਨੂੰ ਕੰਮ 'ਤੇ ਲਿਜਾਣਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ।
ਜਾਂਚ ਅਧਿਕਾਰੀ ਐੱਸ. ਆਈ. ਸੁਨੇਹ ਲਤਾ ਨੇ ਦੱਸਿਆ ਕਿ ਇਸ ਸਬੰਧੀ ਸੁਰਿੰਦਰ ਕੌਰ ਤੇ ਉਸ ਦੇ ਪੁੱਤਰ ਰਾਜ ਵਿਰੁੱਧ ਧਾਰਾ 354ਬੀ, 341, 323, 34 ਆਈ.ਪੀ.ਸੀ. ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
15 ਕਿਲੋ ਲਾਹਨ ਸਮੇਤ ਇਕ ਕਾਬੂ
NEXT STORY