ਲੁਧਿਆਣਾ (ਰਾਜ) : ਐੱਨ. ਆਰ. ਆਈ. ਦੀ ਪ੍ਰਾਪਰਟੀ ’ਤੇ ਕਬਜ਼ਾ ਕਰਨ ਦੇ ਦੋਸ਼ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ ਜਗਵੰਤ ਸਿੰਘ, ਰਾਜਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਕਰਤਾ ਨਰਕੇਵਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਡੇਹਲੋਂ ਦੇ ਪਿੰਡ ਮਹਿਮਾ ਦਾ ਰਹਿਣ ਵਾਲਾ ਹੈ। ਉਹ ਕਾਫੀ ਸਾਲਾਂ ਤੋਂ ਕੈਨੇਡਾ ਵਿਚ ਪਰਿਵਾਰ ਸਮੇਤ ਰਹਿ ਰਿਹਾ ਸੀ।
ਉਸ ਦੀ ਇਕ ਪ੍ਰਾਪਰਟੀ ਪਿੰਡ ਵਿਚ ਪਈ ਹੋਈ ਸੀ। ਜਦੋਂ ਉਹ 2016 ਵਿਚ ਪਿੰਡ ਆਇਆ ਸੀ ਤਾਂ ਉਸ ਦੇ ਗੁਆਂਢੀ ਜਗਵੰਤ ਸਿੰਘ ਨੇ ਝਾਂਸੇ ਵਿਚ ਲੈ ਕੇ ਪ੍ਰਾਪਰਟੀ ਦੀ ਦੇਖ-ਰੇਖ ਲਈ ਠੇਕੇ ’ਤੇ ਲੈ ਲਈ ਸੀ। ਇਸ ਤੋਂ ਬਾਅਦ ਉਹ ਵਾਪਸ ਵਿਦੇਸ਼ ਚਲਾ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਹੋਰਨਾਂ ਮੁਲਜ਼ਮਾਂ ਦੇ ਨਾਲ ਮਿਲ ਕੇ ਉਸ ਦੀ ਪ੍ਰਾਪਰਟੀ ’ਤੇ ਕਬਜ਼ਾ ਕਰ ਲਿਆ ਅਤੇ ਉਸ ਦੀ ਇਕ ਕੰਧ ਤੋੜ ਕੇ ਇੱਟਾਂ ਵੀ ਚੋਰੀ ਕਰ ਲਈਆਂ। ਉਸ ਨੂੰ ਪਤਾ ਲੱਗਣ ‘ਤੇ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ।
ਮੋਦੀ ਦੇ 10 ਸਾਲ ਦੇ ਕਾਰਜਕਾਲ ’ਤੇ ਬੋਲੇ CM ਭਗਵੰਤ ਮਾਨ, LIC ਸਮੇਤ ਸਭ PSU ਵੇਚ ਦਿੱਤੇ, ਇਹੋ ਉਨ੍ਹਾਂ ਦੀ ਪ੍ਰਾਪਤੀ ਹੈ
NEXT STORY