ਜਲੰਧਰ(ਸ਼ੋਰੀ)-ਬਸਤੀਆਂ ਇਲਾਕੇ ਵਿਚ ਡਬਲ ਮਰਡਰ ਕੇਸ 'ਚ ਨਾਮਜ਼ਦ ਗੈਂਗਸਟਰ ਦਲਜੀਤ ਭਾਨਾ ਦੇ ਸਾਥੀ ਗੁਰਚਰਨ ਸਿੰਘ ਉਰਫ ਸਵੀਟੀ ਪੁੱਤਰ ਹਰਭਜਨ ਸਿੰਘ ਵਾਸੀ ਮਾਡਲ ਹਾਊਸ ਦਾ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਅਦਾਲਤ 'ਚੋਂ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ। ਪੁਲਸ ਸਵੀਟੀ ਕੋਲੋਂ ਵਾਰਦਾਤ 'ਚ ਵਰਤੀ ਗਈ ਕਾਰ ਨੂੰ ਬਰਾਮਦ ਕਰਨਾ ਚਾਹੁੰਦੀ ਹੈ। ਇਸਦੇ ਲਈ ਪੁਲਸ ਸਵੀਟੀ ਨੂੰ ਐਤਵਾਰ ਨੂੰ ਦੂਸਰੇ ਸ਼ਹਿਰਾਂ 'ਚ ਕਈ ਥਾਵਾਂ 'ਤੇ ਲੈ ਕੇ ਜਾਵੇਗੀ।
ਪੁਲਸ ਸੂਤਰਾਂ ਮੁਤਾਬਕ ਪੁਲਸ ਨੂੰ ਸ਼ੱਕ ਹੈ ਕਿ ਸਵੀਟੀ ਨੇ ਨਾਜਾਇਜ਼ ਹਥਿਆਰ ਦਿੱਲੀ 'ਚ ਰਹਿੰਦੀ ਆਪਣੀ ਭੂਆ ਕੋਲ ਘਰ ਰੱਖੇ ਹਨ। ਪੁਲਸ ਦਿੱਲੀ ਜਾਣ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਪੁਲਸ ਜਾਂਚ 'ਚ ਸਵੀਟੀ ਦੇ ਨਾਲ ਦੋਸਤੀ ਰੱਖਣ ਵਾਲੇ ਕਈ ਲੋਕਾਂ ਦੇ ਨਾਂ ਸਾਹਮਣੇ ਆਏ ਹਨ। ਕਈਆਂ ਨੂੰ ਪੁਲਸ ਨੇ ਫੋਨ ਕਰ ਕੇ ਥਾਣੇ ਤਲਬ ਕੀਤਾ ਪਰ ਬਾਅਦ 'ਚ ਉਕਤ ਲੋਕਾਂ ਨੇ ਫੋਨ ਸਵਿਚ ਆਫ ਕਰ ਦਿੱਤਾ। ਇਸ ਤੋਂ ਬਾਅਦ ਕੁਝ ਤਾਂ ਅੰਡਰਗਰਾਊਂਡ ਹੋ ਗਏ ਹਨ। ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਸਵੀਟੀ ਦਾ ਪੁਲਸ ਰਿਮਾਂਡ ਖਤਮ ਹੋਵੇ ਤੇ ਉਹ ਜੇਲ ਜਾਵੇ, ਜਿਸ ਤੋਂ ਬਾਅਦ ਉਹ ਵਾਪਸ ਘਰਾਂ ਨੂੰ ਪਰਤ ਆਉਣ। ਦੱਸਿਆ ਜਾ ਰਿਹਾ ਹੈ ਕਿ ਪੁਲਸ ਸਵੀਟੀ ਨੂੰ ਪਨਾਹ ਦੇਣ ਵਾਲਿਆਂ ਦੀ ਲਿਸਟ ਤਿਆਰ ਕਰ ਚੁੱਕੀ ਹੈ।
ਲੋਕਾਂ ਦੇ ਸਹਿਯੋਗ ਨਾਲ ਹੱਲ ਹੋ ਸਕਦੇ ਨੇ ਸਾਰੇ ਮਸਲੇ: ਐੱਸ. ਪੀ.
NEXT STORY