ਲੁਧਿਆਣਾ (ਗੁਰਦੀਪ ਸਿੰਘ ਟੱਕਰ) : ਕਸ਼ਮੀਰ ਦੇ ਪਹਿਲਗਾਮ ਵਿਖੇ ਅੱਤਵਾਦੀਆਂ ਨੇ ਸੈਲਾਨੀਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਜੋ ਘਿਨੌਣੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਉਸ ਦੇ ਰੋਸ ਵਜੋਂ ਅੱਜ ਮਾਛੀਵਾੜਾ ਵਿਖੇ ਕਾਂਗਰਸ ਵਲੋਂ ਪਾਕਿਸਤਾਨ ਤੇ ਅੱਤਵਾਦ ਦਾ ਪੁਤਲਾ ਫੂਕਿਆ ਗਿਆ। ਸਥਾਨਕ ਖਾਲਸਾ ਚੌਂਕ ਵਿਖੇ ਇਕੱਤਰ ਹੋਏ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਅੱਤਵਾਦ ਵਿਰੋਧੀ ਨਾਅਰੇ ਲਗਾਉਂਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਦਹਿਸ਼ਤਗਰਦਾਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਵੇ। ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕਿਹਾ ਕਿ ਅੱਜ ਜਿੱਥੇ ਅੱਤਵਾਦ ਦਾ ਪੁਤਲਾ ਫੂਕਿਆ ਗਿਆ ਉੱਥੇ ਮ੍ਰਿਤਕ ਸੈਲਾਨੀ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਹੈ। ਪ੍ਰਧਾਨ ਤਿਵਾੜੀ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਵੀ ਆਪਣਾ ਫ਼ਰਜ ਪਛਾਨਣ ਅਤੇ ਅੱਤਵਾਦ ਨੂੰ ਸਿਰ ਨਾ ਚੁੱਕਣ ਦੇਣ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਨਰਿੰਦਰ ਮੋਦੀ ਸੈਰ-ਸਪਾਟਿਆਂ ਦੀ ਬਜਾਏ ਜੋ ਭਾਰਤ ਵਿਚ ਅੱਤਵਾਦ ਸਿਰ ਚੁੱਕ ਰਿਹਾ ਹੈ ਉਸ ਨੂੰ ਨੱਥ ਪਾਉਣ।
ਹੁਣ ਸਕੂਲਾਂ 'ਚ Students ਬਣਾਉਣਗੇ 'ਰੋਬੋਟ'... ਦੇਸ਼ ਦੀ ਪਹਿਲੀ AI ਤੇ ਰੋਬੋਟਿਕਸ ਲੈਬ ਦੀ ਸ਼ੁਰੂਆਤ
NEXT STORY