ਪੰਜਾਬ ਡੈਸਕ- ਵਿਦਿਆਰਥੀਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਦਰਅਸਲ, ਡੀ.ਪੀ.ਐੱਸ. ਇੰਦਰਾਪੁਰਮ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਭਾਰਤ ਦੀ ਪਹਿਲੀ ਸੰਸਥਾਗਤ AI ਅਤੇ ਰੋਬੋਟਿਕਸ ਲੈਬ ਦੀ ਸ਼ੁਰੂਆਤ ਕੀਤੀ ਹੈ। ਹੁਣ ਇਥੋਂ ਦੇ ਬੱਚੇ ਸਕੂਲ ਦੀ ਚਾਰਦਿਵਾਰੀ ਦੇ ਅੰਦਰ ਹੀ ਰੋਬੋਟ ਚਲਾਉਣਾ, ਕੋਡਿੰਗ ਕਰਨਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਤਕਨਾਲੋਜੀ ਨੂੰ ਸਮਝਣਾ ਸਿੱਖਣਗੇ।

ਲੈਬ ਦੀ ਲਾਂਚਿੰਗ ਮੌਕੇ ਹਿਊਮਨਾਈਡ ਰੋਬੋਟਸ ਅਤੇ ਰੋਬੋਟਿਕਸ ਡੌਗਸ ਦਾ ਲਾਈਵ ਡੈਮੋ ਵੀ ਦਿਖਾਇਆ ਗਿਆ, ਜਿਸਨੇ ਸਾਰਿਆਂ ਦਾ ਧਿਆਨ ਖਿੱਚਿਆ। ਇਨ੍ਹਾਂ ਮਸ਼ੀਨਾਂ ਨੇ ਨਾ ਸਿਰਫ ਇਨਸਾਨਾਂ ਨਾਲ ਗਲਬਾਤ ਕੀਤੀ, ਸਗੋਂ ਇਹ ਦਿਖਾਇਆ ਕਿ ਕਿਵੇਂ ਰੋਬੋਟਸ ਨੂੰ ਹੈਲਥਕੇਅਰ, ਸਪੇਸ ਅਤੇ ਐਂਟਰਟੇਨਮੈਂਟ ਵਰਗੇ ਫੀਲਡਸ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਮੌਕੇ boAt ਦੇ ਕੋ-ਫਾਊਂਡਰ ਅਤੇ ਸੀ.ਐੱਮ.ਓ. ਅਮਨ ਗੁਪਤਾ, ਸਕੂਲ ਮੈਨੇਜਮੈਂਟ ਦੇ ਮੈਂਬਰ ਅਭਿਸ਼ੇਕ ਬੰਸਲ ਅਤੇ ਗਿਰੀਸ਼ ਕੁਮਾਰ ਸਚਦੇਵ ਅਤੇ ਸਕੂਲ ਦੀ ਪ੍ਰਿੰਸੀਪਲ ਪ੍ਰਿਆ ਐਲੀਜ਼ਾਬੈਥ ਜੌਨ ਮੌਜੂਦ ਸਨ।
ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਇਹ ਸਿਰਫ ਇਕ ਲੈਬ ਨਹੀਂ, ਸਗੋਂ ਬੱਚਿਆਂ ਲਈ ਭਵਿੱਖ ਦੇ ਦਰਵਾਜ਼ੇ ਖੋਲ੍ਹਣ ਵਰਗਾ ਹੈ। ਅੱਜ ਦੇ ਬੱਚੇ ਜੋ ਸੋਚਦੇ ਹਨ, ਉਹ ਕੱਲ੍ਹ ਨੂੰ ਹਕੀਕਤ ਬਣ ਸਕਦਾ ਹੈ ਅਤੇ ਇਹ ਲੈਬ ਉਨ੍ਹਾਂ ਨੂੰ ਓਹੀ ਪਲੇਟਫਾਰਮ ਦੇ ਰਹੀ ਹੈ। ਇਸ ਸ਼ੁਰੂਆਤ ਰਾਹੀਂ ਸਕੂਲ ਦਾ ਉਦੇਸ਼ ਬੱਚਿਆਂ ਨੂੰ AI ਅਤੇ ਰੋਬੋਟਿਕਸ ਦੀ ਪੜ੍ਹਾਈ ਸਿਧਾਂਤਕ ਤੌਰ 'ਤੇ ਨਹੀਂ ਸਗੋਂ ਵਿਹਾਰਕ ਤੌਰ 'ਤੇ ਸਿਖਾਉਣਾ ਹੈ।

ਇੱਥੇ ਬੱਚੇ ਬੇਸਿਕ ਤੋਂ ਲੈ ਕੇ ਐਡਵਾਂਸ ਕੋਡਿੰਗ, ਮਸ਼ੀਨ ਲਰਨਿੰਗ ਅਤੇ ਰੋਬੋਟ ਬਣਾਉਣਾ ਤੱਕ ਸਿੱਖਣਗੇ। ਸਕੂਲ ਦਾ ਮੰਨਣਾ ਹੈ ਕਿ ਅੱਜ ਦੀ ਦੁਨੀਆਂ ਵਿੱਚ ਭਵਿੱਖ ਸਿਰਫ਼ ਕਿਤਾਬਾਂ ਨਾਲ ਹੀ ਨਹੀਂ, ਸਗੋਂ ਹੁਨਰਾਂ ਅਤੇ ਤਕਨਾਲੋਜੀ ਦੀ ਸਮਝ ਨਾਲ ਵੀ ਬਣਾਇਆ ਜਾ ਸਕਦਾ ਹੈ। ਡੀ.ਪੀ.ਐੱਸ. ਇੰਦਰਾਪੁਰਮ ਦੀ ਇਹ ਪਹਿਲਕਦਮੀ ਦਰਸਾਉਂਦੀ ਹੈ ਕਿ ਕਿਵੇਂ ਸਕੂਲੀ ਸਿੱਖਿਆ ਹੁਣ ਕਲਾਸਰੂਮ ਤੱਕ ਸੀਮਤ ਨਹੀਂ ਹੈ, ਸਗੋਂ ਇਹ ਬੱਚਿਆਂ ਨੂੰ ਤਕਨੀਕੀ ਦੁਨੀਆ ਲਈ ਤਿਆਰ ਕਰ ਰਹੀ ਹੈ।
ਨਸ਼ੇ ਦੇ ਦੈਂਤ ਨੇ ਖਾ ਲਿਆ ਮਾਪਿਆਂ ਦਾ ਪੁੱਤ! ਪਰਿਵਾਰ ਦਾ ਰੋ-ਰੋ ਬੁਰਾ ਹਾਲ
NEXT STORY