ਲੁਧਿਆਣਾ, (ਮਹੇਸ਼)- ਗੱਡੀਆਂ ਸੇਲ-ਪ੍ਰਚੇਜ਼ ਦਾ ਕਾਰੋਬਾਰ ਕਰਨ ਵਾਲੇ 44 ਸਾਲਾ ਇਕ ਕਾਰੋਬਾਰੀ ਨੇ ਮਾਰਕੀਟ 'ਚ ਛਾਈ ਮੰਦੀ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਨਿਗਲ ਲਿਆ। ਗੁਰਵਿੰਦਰ ਸਿੰਘ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਐਤਵਾਰ ਦੇਰ ਰਾਤ ਦਮ ਤੋੜ ਦਿੱਤਾ। ਪੁਲਸ ਨੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਗੁਰਵਿੰਦਰ ਨਿਊ ਸ਼ਿਵਪੁਰੀ ਇਲਾਕੇ 'ਚ ਸ਼ਨੀ ਮੰਦਰ ਦੇ ਨੇੜੇ ਆਪਣੇ ਸਮੇਤ ਰਹਿੰਦਾ ਸੀ। ਉਸਦਾ ਨਵੀਆਂ ਪੁਰਾਣੀਆਂ ਗੱਡੀਆਂ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਸੀ। ਕਾਰੋਬਾਰੀ 'ਚ ਮੰਦੀ ਦੇ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਐਤਵਾਰ ਸਵੇਰੇ ਉਸ ਨੇ ਜ਼ਹਿਰ ਨਿਗਲ ਲਿਆ। ਇਸ ਗੱਲ ਦਾ ਪਤਾ ਜਦ ਉਸ ਦੇ ਰਿਸ਼ਤੇਦਾਰਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਦਯਾਨੰਦ ਹਸਪਤਾਲ ਭਰਤੀ ਕਰਵਾਇਆ। ਉਹ ਆਪਣੇ ਪਿਛੇ 2 ਬੱਚਿਆਂ 18 ਸਾਲ ਦੀ ਇਕ ਬੇਟੀ ਅਤੇ 15 ਸਾਲ ਦਾ ਇਕ ਬੇਟਾ ਛੱਡ ਗਿਆ ਹੈ।
ਜਾਂਚ ਅਧਿਕਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਉਸ ਦੇ ਮਰਨ ਉਪਰੰਤ ਉਸ ਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਸੇਖੋਂ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ 75 ਸਾਲਾ ਮਹਿੰਦਰ ਸਿੰਘ ਦੇ ਬਿਆਨ 'ਤੇ ਧਾਰਾ 174 ਤਹਿਤ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।
ਪਰਿਵਾਰ ਨੇ ਕੀਤਾ ਸਸਕਾਰ ਤੋਂ ਇਨਕਾਰ, ਕਿਹਾ- ਪਹਿਲਾਂ ਹੋਣ ਮੰਗਾਂ ਪੂਰੀਆਂ
NEXT STORY