ਪਟਿਆਲਾ(ਮਨਦੀਪ ਜੋਸਨ)- ਰੱਖੜੀ ਦੇ ਤਿਉਹਾਰ ਵਾਲੇ ਦਿਨ ਵਿਭਾਗ ’ਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਅੱਜ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਦੀਆਂ ਹਜ਼ਾਰਾਂ ਭੈਣਾਂ ਨੇ ਪਰਿਵਾਰਾਂ ਸਮੇਤ ਵਰ੍ਹਦੇ ਮੀਂਹ ’ਚ ਕਾਲੇ ਚੋਲੇ ਪਾ ਕੇ ਮੋਤੀ ਮਹਿਲ ਦਾ ਘਿਰਾਓ ਕੀਤਾ। ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਲਗਾਤਾਰ 3 ਘੰਟੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਪੁਲਸ ਪ੍ਰਸ਼ਾਸਨ ਵੱਲੋਂ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਪਹਿਲਾਂ ਹੀ ਮੋਤੀ ਮਹਿਲ ਦੇ ਆਸਪਾਸ ਸਖ਼ਤ ਬੈਰੀਗੇਟਿੰਗ ਵੀ ਕੀਤੀ ਗਈ ਸੀ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਅੱਜ ਬਾਰਾਂਦਰੀ ਪਾਰਕ ’ਚ ਇਕੱਤਰ ਹੋਣ ਤੋਂ ਬਾਅਦ ਵਰ੍ਹਦੇ ਮੀਂਹ ’ਚ ਆਪਣੀਆਂ ਮੰਗਾਂ ਮੰਨਵਾਉਣ ਲਈ ਮੋਤੀ ਮਹਿਲ ਵੱਲ ਕੂਚ ਕੀਤਾ ਸੀ, ਜਿਥੇ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਕਰ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਮੈਰੀਟੋਰੀਅਸ ਸਕੂਲਾਂ ਦੇ ਸਾਰੇ ਅਧਿਆਪਕਾਂ ਨੇ ਵਾਈ. ਪੀ. ਐੱਸ. ਚੌਕ ’ਚ ਬੈਠ ਕੇ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟਾਇਆ।
ਇਹ ਵੀ ਪੜ੍ਹੋ- ਭਾਜਪਾ ਆਗੂ RP ਸਿੰਘ ਦੀ ਕੈਪਟਨ ਨੂੰ ਸਲਾਹ, ਕਿਹਾ- ਸਿੱਧੂ ਦੇ ਸਲਾਹਕਾਰ 'ਤੇ ਹੋਵੇ ਪਰਚਾ ਦਰਜ
ਬੁਲਾਰਿਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਵਾਰ-ਵਾਰ ਉਨ੍ਹਾਂ ਦੀ ਜਾਇਜ਼ ਮੰਗ ਨੂੰ ਅੱਖੋਂ-ਪਰੋਖੇ ਕਰਨ ਕਰ ਕੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਦੇ ਕੁੱਲ 10 ਮੈਰੀਟੋਰੀਅਸ ਸਕੂਲਾਂ ’ਚ ਵੱਡੀ ਗਿਣਤੀ ’ਚ ਪੀ. ਐੱਚ. ਡੀ., ਐੱਮ ਫ਼ਿੱਲ., ਯੂ. ਜੀ. ਸੀ. (ਨੈੱਟ) ਪਾਸ ਅਤੇ ਗੋਲਡ ਮੈਡਲਿਸਟ ਅਧਿਆਪਕ ਠੇਕੇ ਦੀ ਨੌਕਰੀ ਦਾ ਸੰਤਾਪ ਹੰਢਾ ਰਹੇ ਹਨ। ਇਸ ਮੌਕੇ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਦੇ ਪ੍ਰਭਜੋਤ ਕੌਰ, ਵਿਪਨੀਤ ਕੌਰ, ਜਸਲੀਨ ਕੌਰ, ਦਲਜੀਤ ਕੌਰ ਮੋਹਾਲੀ, ਅਮਰੀਸ਼ ਸ਼ਰਮਾ, ਗੁਰਦੀਪ ਸਿੰਘ, ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਸੁਖਜੀਤ ਸਿੰਘ ਆਦਿ ਮੈਂਬਰਾਂ ਸਮੇਤ ਸਾਰੇ ਮੈਰੀਟੋਰੀਅਸ ਸਕੂਲਾਂ ਦਾ ਸਮੁੱਚਾ ਟੀਚਿੰਗ ਸਟਾਫ਼ ਹਾਜ਼ਰ ਰਿਹਾ।
ਇਹ ਵੀ ਪੜ੍ਹੋ- ਕੈਪਟਨ ਦੀ ਚਿਤਾਵਨੀ ਤੋਂ ਬਾਅਦ ਵੀ ਨਹੀਂ ਬਦਲੇ ਮੱਲ੍ਹੀ ਦੇ ਤੇਵਰ, ਸੋਸ਼ਲ ਮੀਡੀਆ ’ਤੇ ਕਹੀ ਵੱਡੀ ਗੱਲ
ਮੁੱਖ ਮੰਤਰੀ ਦੇ ਓ. ਐੱਸ. ਡੀ. ਨੇ ਦਿੱਤਾ ਭਲਕੇ ਮੀਟਿੰਗ ਦਾ ਭਰੋਸਾ
ਆਗੂਆਂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ’ਚ ਪ੍ਰਸ਼ਾਸਨ ਵੱਲੋਂ 24 ਅਗਸਤ ਨੂੰ ਮੁੱਖ ਮੰਤਰੀ ਦੇ ਓ. ਐੱਸ. ਡੀ. ਐੱਮ. ਪੀ. ਸਿੰਘ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਲਿਖ਼ਤੀ ਭਰੋਸਾ ਦੇਣ ਤੋਂ ਬਾਅਦ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਇਸ ਮੀਟਿੰਗ ’ਚ ਸਾਡੀ ਰੈਗੂਲਰ ਕਰਨ ਦੀ ਮੰਗ ਨੂੰ ਨਾ ਮੰਨਿਆ ਅਤੇ 26 ਅਗਸਤ ਨੂੰ ਪੰਜਾਬ ਕੈਬਨਿਟ ਦੀ ਹੋ ਰਹੀ ਮੀਟਿੰਗ ’ਚ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਦੇ ਫੈਸਲੇ ਉੱਪਰ ਮੋਹਰ ਨਾ ਲਗਾਈ ਗਈ ਤਾਂ 29 ਅਗਸਤ ਤੋਂ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਪਟਿਆਲਾ ਵਿਖੇ ਪੱਕਾ ਮੋਰਚਾ ਲਾਉਣਗੇ।
ਕੈਪਟਨ ਦੀ ਚਿਤਾਵਨੀ ਤੋਂ ਬਾਅਦ ਵੀ ਨਹੀਂ ਬਦਲੇ ਮੱਲ੍ਹੀ ਦੇ ਤੇਵਰ, ਸੋਸ਼ਲ ਮੀਡੀਆ ’ਤੇ ਕਹੀ ਵੱਡੀ ਗੱਲ
NEXT STORY