ਜਲੰਧਰ (ਜ. ਬ.)–ਗਣਤੰਤਰ ਦਿਵਸ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਹੋਣ ਜਾ ਰਹੇ ਸਮਾਰੋਹ ਕਾਰਨ ਟਰੈਫਿਕ ਪੁਲਸ ਨੇ 26 ਜਨਵਰੀ ਨੂੰ ਉਕਤ ਰੂਟ ’ਤੇ ਬੱਸ ਸਟੈਂਡ ਤੋਂ ਚੱਲਣ ਅਤੇ ਜਾਣ ਵਾਲੇ ਟਰੈਫਿਕ ਨੂੰ ਡਾਇਵਰਟ ਕੀਤਾ ਹੈ। ਸਵੇਰੇ 7 ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਇਹ ਰੂਟ ਬੰਦ ਰਹਿਣਗੇ। ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਕਪੂਰਥਲਾ ਨੂੰ ਆਉਣ-ਜਾਣ ਵਾਲੀਆਂ ਬੱਸਾਂ, ਹੈਵੀ ਵ੍ਹੀਕਲ ਪੀ. ਏ. ਪੀ. ਚੌਕ ਤੋਂ ਕਰਤਾਰਪੁਰ ਰੂਟ ਦੀ ਵਰਤੋਂ ਕਰਦਿਆਂ ਕਪੂਰਥਲਾ ਜਾਣਗੇ। ਨਕੋਦਰ ਅਤੇ ਸ਼ਾਹਕੋਟ ਸਾਈਡ ਨੂੰ ਆਉਣ-ਜਾਣ ਵਾਲਾ ਹਰ ਤਰ੍ਹਾਂ ਦਾ ਟਰੈਫਿਕ ਬੱਸ ਸਟੈਂਡ ਤੋਂ ਸਮਰਾ ਚੌਂਕ, ਕੂਲ ਰੋਡ, ਅਰਬਨ ਅਸਟੇਟ ਫੇਜ਼-2 ਅਤੇ ਪ੍ਰਤਾਪਪੁਰਾ ਰੂਟ ਦੀ ਵਰਤੋਂ ਕਰੇਗਾ, ਜਦਕਿ ਵਡਾਲਾ ਚੌਂਕ ਅਤੇ ਗੁਰੂ ਰਵਿਦਾਸ ਚੌਂਕ ਰੂਟ ’ਤੇ ਹਰ ਤਰ੍ਹਾਂ ਦੇ ਟਰੈਫਿਕ ਦਾ ਆਉਣਾ-ਜਾਣਾ ਪੂਰੀ ਤਰ੍ਹਾਂ ਬੰਦ ਰਹੇਗਾ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਦੇ ਮੱਦੇਨਜ਼ਰ ਜਲੰਧਰ ਪੁਲਸ ਨੇ ਕੱਸੀ ਕਮਰ, ਸ਼ਹਿਰ ਦੀ ਸੁਰੱਖਿਆ ਲਈ ਬਣਾਈ ਇਹ ਯੋਜਨਾ
ਏ. ਡੀ. ਸੀ. ਪੀ. ਨੇ ਕਿਹਾ ਕਿ ਸਟੇਡੀਅਮ ਵਿਚ ਆਉਣ ਵਾਲੀਆਂ ਬੱਸਾਂ ਲਈ ਮਿਲਕ ਬਾਰ ਚੌਂਕ ਤੋਂ ਟੀ-ਪੁਆਇੰਟ ਨਕੋਦਰ ਰੋਡ ਦੀਆਂ ਦੋਵਾਂ ਸਾਈਡਾਂ ’ਤੇ ਪਾਰਕਿੰਗ ਹੋਵੇਗੀ ਅਤੇ ਦੂਜੀ ਪਾਰਕਿੰਗ ਸਿਟੀ ਹਸਪਤਾਲ ਤੋਂ ਗੀਤਾ ਮੰਦਿਰ ਰੋਡ ਦੀਆਂ ਦੋਵਾਂ ਸਾਈਡਾਂ ’ਤੇ ਹੋਵੇਗੀ। ਇਸੇ ਤਰ੍ਹਾਂ ਕਾਰ ਪਾਰਕਿੰਗ ਮਿਲਕ ਬਾਰ ਚੌਂਕ ਤੋਂ ਮਸੰਦ ਚੌਂਕ ਰੋਡ ਦੇ ਦੋਵੇਂ ਪਾਸੇ ਅਤੇ ਦੂਜੀ ਪਾਰਕਿੰਗ ਮਸੰਦ ਚੌਕ ਤੋਂ ਗੀਤਾ ਮੰਦਿਰ ਰੋਡ ’ਤੇ ਸੜਕ ਦੇ ਦੋਵੇਂ ਪਾਸੇ ਹੋਵੇਗੀ। ਦੋਪਹੀਆ ਵਾਹਨ ਪਾਰਕਿੰਗ ਸਿਟੀ ਹਸਪਤਾਲ ਤੋਂ ਗੀਤਾ ਮੰਦਿਰ ਰੋਡ ਦੇ ਦੋਵੇਂ ਪਾਸੇ ਬਣਾਈ ਗਈ ਹੈ। ਚਾਹਲ ਨੇ ਕਿਹਾ ਕਿ 26 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਲੱਗਦੇ ਮੇਨ ਰੋਡ ਅਤੇ ਲਿੰਕ ਰੋਡ ਦੀ ਵਰਤੋਂ ਕਰਨ ਦੀ ਥਾਂ ਬਦਲੇ ਹੋਏ ਰੂਟ ਦੀ ਹੀ ਵਰਤੋਂ ਕਰਨ ਤਾਂ ਕਿ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਮੰਗਲਵਾਰ ਨੂੰ ਟਰੈਫਿਕ ਪੁਲਸ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੜਕ ਨੂੰ ਬੰਦ ਕਰ ਕੇ ਇਕ ਵਾਰ ਟਰਾਇਲ ਵੀ ਲਿਆ ਗਿਆ। ਲੋਕਾਂ ਦੀ ਸਹੂਲਤ ਲਈ ਟਰੈਫਿਕ ਪੁਲਸ ਨੇ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤਾ ਹੈ।
ਕੂਲ ਰੋਡ ਰਿਪੇਅਰ ਕਾਰਨ ਪਹਿਲਾਂ ਤੋਂ ਹੀ ਬੰਦ
ਬੀ. ਐੱਮ. ਸੀ. ਚੌਂਕ ਤੋਂ ਕੂਲ ਰੋਡ ਨੂੰ ਜਾਣ ਵਾਲੀ ਸੜਕ ਪਹਿਲਾਂ ਤੋਂ ਹੀ ਬੰਦ ਹੈ ਕਿਉਂਕਿ ਉਕਤ ਰੋਡ ’ਤੇ ਰਿਪੇਅਰ ਦਾ ਕੰਮ ਚੱਲ ਰਿਹਾ ਹੈ। ਅਜਿਹੇ ਵਿਚ 26 ਜਨਵਰੀ ਨੂੰ ਉਕਤ ਰੋਡ ’ਤੇ ਭਿਆਨਕ ਜਾਮ ਲੱਗ ਸਕਦਾ ਹੈ। ਕੂਲ ਰੋਡ ਨੂੰ ਬੰਦ ਕਰਨ ਕਾਰਨ ਕੁਝ ਟਰੈਫਿਕ ਗਲੀਆਂ ਵਿਚੋਂ ਨਿਕਲਣ ਲੱਗਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੇ ਕਾਲੋਨੀਆਂ ਦੇ ਗੇਟ ਜ਼ੰਜੀਰਾਂ ਲਾ ਕੇ ਬੰਦ ਕਰ ਦਿੱਤੇ ਹਨ। ਦੂਜੇ ਪਾਸੇ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਲੈ ਕੇ ਗੁਰੂ ਅਮਰਦਾਸ ਚੌਂਕ ਤੱਕ ਟਰੈਫਿਕ ਕੋਣ ਲੱਗਣ ਦੇ ਬਾਵਜੂਦ ਭਿਆਨਕ ਜਾਮ ਲੱਗ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਮਨੋਬਲ ਵਧਿਆ, ਗੈਂਗਸਟਰਾਂ ਦਾ ਖ਼ਾਤਮਾ ਕਰਕੇ ਹੀ ਸਾਹ ਲਵਾਂਗੇ: ਗੌਰਵ ਯਾਦਵ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇਨਸਾਨੀਅਤ ਸ਼ਰਮਸਾਰ : ਅੰਮ੍ਰਿਤਸਰ 'ਚ ਨਵ-ਜਨਮੇ ਬੱਚੇ ਨੂੰ ਲਿਫ਼ਾਫੇ 'ਚ ਪਾ ਕੇ ਗੰਦੇ ਨਾਲੇ 'ਚ ਸੁੱਟਿਆ
NEXT STORY