ਅਬੋਹਰ (ਸੁਨੀਲ) : ਅਬੋਹਰ-ਸ਼੍ਰੀਗੰਗਾਨਗਰ ਰੋਡ ’ਤੇ ਸਥਿਤ ਮੁਹੱਲਾ ਚੰਡੀਗੜ੍ਹ ’ਚ ਦਾਦੇ ਨੇ ਆਪਣੇ ਪੋਤੇ, ਪੋਤ ਨੂੰਹ ਤੇ ਇਕ ਸਾਲ ਦੀ ਪੜਪੋਤੀ ’ਤੇ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ। ਅੱਗ ਲੱਗਣ ਕਾਰਨ ਪੋਤਾ ਬੁਰੀ ਤਰ੍ਹਾਂ ਝੁਲਸ ਗਿਆ, ਉਸ ਦੀ ਪਤਨੀ ਅੱਗ ਲੱਗਣ ਤੋਂ ਬਚ ਗਈ ਪਰ ਆਪਣੇ ਪਤੀ ਨੂੰ ਲੱਗੀ ਅੱਗ ਬੁਝਾਉਣ ਦੇ ਯਤਨ ’ਚ ਉਸਦੇ ਦੋਵੇਂ ਹੱਥ ਬੁਰੀ ਤਰ੍ਹਾਂ ਝੁਲਸ ਗਏ, ਜਦੋਂ ਕਿ ਇਕ ਸਾਲਾ ਪੜਪੋਤੀ ਵਾਲ-ਵਾਲ ਬਚ ਗਈ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਕੇਂਦਰ ਸਰਕਾਰ ਨੇ ਪੰਜਾਬ ਨੂੰ ਜਾਰੀ ਕੀਤਾ ਰੁਕਿਆ ਹੋਇਆ 3500 ਕਰੋੜ ਦਾ ਫੰਡ
ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਕਾਬਿਲ ਸਿੰਘ ਆਪਣੀ ਪਤਨੀ ਗਗਨਦੀਪ ਕੌਰ ਅਤੇ ਇਕ ਸਾਲਾ ਬੱਚੀ ਜਸ਼ਨਪ੍ਰੀਤ ਕੌਰ ਨਾਲ ਘਰ ’ਚ ਸੁੱਤਾ ਪਿਆ ਸੀ ਕਿ ਉਸਦੇ ਦਾਦਾ ਤਾਰਾ ਚੰਦ ਨੇ ਸਵੇਰੇ 4 ਵਜੇ ਉਨ੍ਹਾਂ ਤਿੰਨਾਂ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਇਸ ਦੌਰਾਨ ਅੰਗਰੇਜ਼ ਸਿੰਘ ਅੱਗ ਦੀ ਲਪੇਟ ’ਚ ਆ ਗਿਆ ਪਰ ਉਸਦੀ ਪਤਨੀ ਨੂੰ ਜਿਵੇਂ ਹੀ ਪਤਾ ਚੱਲਿਆ ਤਾਂ ਉਸ ਨੇ ਜਲਦਬਾਜ਼ੀ ’ਚ ਕੰਬਲ ਪਾ ਕੇ ਅੱਗ ਬੁਝਾਉਣ ਦਾ ਯਤਨ ਕੀਤਾ। ਇਸ ਦੌਰਾਨ ਉਸ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਝੁਲਸ ਗਏ, ਜਦੋਂ ਕਿ ਉਨ੍ਹਾਂ ਦੀ ਇਕ ਸਾਲ ਦੀ ਬੱਚੀ ਵਾਲ-ਵਾਲ ਬਚ ਗਈ। ਉਸਦੀ ਪਤਨੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਅੰਗਰੇਜ਼ ਸਿੰਘ ਦੀ ਲੱਤ ਬੁਰੀ ਤਰ੍ਹਾਂ ਝੁਲਸ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਬੇਕਾਬੂ ਕਾਰ ਨਹਿਰ 'ਚ ਡਿਗਣ ਕਾਰਨ 3 ਲੋਕਾਂ ਦੀ ਮੌਤ (ਤਸਵੀਰਾਂ)
ਲੋਕਾਂ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ’ਚ ਪਹੁੰਚਾਇਆ, ਜਿੱਥੇ ਅੰਗਰੇਜ਼ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ। ਅੰਗਰੇਜ਼ ਦੀ ਮਾਤਾ ਮਲਕੀਤ ਕੌਰ ਨੇ ਦੱਸਿਆ ਕਿ ਅੰਗਰੇਜ਼ ਨੂੰ ਉਸ ਦੇ ਦਾਦਾ ਤਾਰਾਚੰਦ ਨੇ ਹੀ ਥਾਂ ਦਿੱਤੀ ਸੀ, ਜਿਸ ’ਤੇ ਅੰਗਰੇਜ਼ ਨੇ ਕਮਰੇ ਪਾ ਲਏ ਅਤੇ ਰਹਿਣ ਲੱਗ ਗਿਆ। ਹੁਣ ਅੰਗਰੇਜ਼ ਦਾ ਦਾਦਾ ਉਸ ਥਾਂ ਨੂੰ ਛੁਡਵਾਉਣਾ ਚਾਹੁੰਦਾ ਹੈ ਹਾਲਾਂਕਿ ਉਹ ਉਸਨੂੰ ਖ਼ਰਚਾ-ਪਾਣੀ ਤੇ ਖਾਣਾ ਵੀ ਦਿੰਦੇ ਹਨ ਪਰ ਇਸ ਦੇ ਬਾਵਜੂਦ ਉਹ ਹੁਣ ਥਾਂ ਨੂੰ ਖ਼ਾਲੀ ਕਰਵਾਉਣਾ ਚਾਹੁੰਦਾ ਹੈ। ਉਸਨੇ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਪੈਟਰੋਲ ਸੁੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਨੂੰ ਲੈ ਕੇ ਕੈਪਟਨ ਤੇ ਸਿੱਧੂ ਵਿਚਾਲੇ ਵਧੇਗੀ ਤਲਖ਼ੀ!
ਉਨ੍ਹਾਂ ਕਥਿਤ ਤੌਰ ’ਤੇ ਦੱਸਿਆ ਕਿ ਚਾਰਾ ਚੰਦ ਨੇ ਇਹ ਗੱਲ ਸਵੀਕਾਰੀ ਹੈ ਕਿ ਉਹ ਇਕ ਹਜ਼ਾਰ ਰੁਪਏ ਦਾ ਪੈਟਰੋਲ ਇਸੇ ਨੀਅਤ ਨਾਲ ਖ਼ਰੀਦ ਕੇ ਲਿਆਂਦਾ ਹੈ, ਜਿਸ ’ਚੋਂ ਕੁਝ ਘਰੋਂ ਬਰਾਮਦ ਕਰ ਲਿਆ ਗਿਆ ਹੈ। ਪਰਿਵਾਰ ਵੱਲੋਂ ਬਣਾਈ ਗਈ ਵੀਡੀਓ ’ਚ ਉਸਨੇ ਇਹ ਗੱਲ ਸਵੀਕਾਰੀ ਹੈ ਕਿ ਉਹ ਅੰਗਰੇਜ਼ ਨੂੰ ਅੱਗ ਲਾ ਕੇ ਮਾਰਨਾ ਚਾਹੁੰਦਾ ਹੈ ਕਿਉਂਕਿ ਅੰਗਰੇਜ਼ ਨੇ ਉਸਦੀ ਥਾਂ ’ਤੇ ਕਬਜ਼ਾ ਕਰ ਰੱਖਿਆ ਹੈ। ਫਿਲਹਾਲ ਥਾਣਾ ਨੰਬਰ-2 ਪੁਲਸ ਵੀਡੀਓ ਦੇ ਆਧਾਰ ’ਤੇ ਕਾਰਵਾਈ ਕਰ ਰਹੀ ਹੈ। ਜਦ ਇਸ ਬਾਰੇ ਪੁਲਸ ਉਪ-ਕਪਤਾਨ ਰਾਹੁਲ ਭਾਰਵਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੀਡੀਓ ਦੇਖ ਲਈ ਹੈ ਤੇ ਮਾਮਲਾ ਕਾਫੀ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਨੂੰ ਜਲਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸਨੂੰ ਕਾਬੂ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਚਮਕੌਰ ਸਾਹਿਬ 'ਚ ਨਵਜੋਤ ਸਿੱਧੂ ਦਾ ਵਿਰੋਧ ਕਰਨ ਵਾਲੇ 45 ਕਿਸਾਨਾਂ ਖ਼ਿਲਾਫ਼ ਮੁਕੱਦਮਾ ਦਰਜ
NEXT STORY