ਬਾਬਾ ਬਕਾਲਾ ਸਾਹਿਬ - ਬਾਬਾ ਬਕਾਲਾ ਸਾਹਿਬ 'ਚ ਇਕ ਦੁਕਾਨਦਾਰ ਨੇ ਬੜੀ ਦਲੇਰੀ ਨਾਲ ਆਪਣੇ ਆਪ ਨੂੰ ਫਰਜ਼ੀ ਆਮਦਨ ਕਰ ਵਿਭਾਗ ਦਾ ਅਧਿਕਾਰੀ ਦੱਸਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀ ਬਾਈਕ ’ਤੇ ਸਵਾਰ ਹੋ ਕੇ ਬੀਤੇ ਦਿਨ ਦੁਪਹਿਰ ਦੇ 3 ਕੁ ਵਜੇ ਸੋਨੂੰ ਰੈਡੀਮੇਡ ਸ਼ੋਅਰੂਮ 'ਤੇ ਪਹੁੰਚੇ ਸਨ। ਆਉਂਦੇ ਸਾਰ ਉਨ੍ਹਾਂ ਨੇ ਦੁਕਾਨਦਾਰ ਨੂੰ ਕਿਹਾ ਕਿ ਇਨਕਮ ਟੈਕਸ ਵਿਭਾਗ ਤੋਂ ਸਾਹਿਬ ਆਏ ਹਨ, ਜਿਸ ਕਰਕੇ ਆਪਣਾ ਸਾਰਾ ਰਿਕਾਰਡ ਲੈ ਕੇ ਆਓ। ਉਕਤ ਵਿਅਕਤੀ ਦੀ ਗੱਲ ਸੁਣਕੇ ਦੁਕਾਨ ਮਾਲਕ ਸੁਰਿੰਦਰ ਸਿੰਘ ਚੌਕਸ ਹੋ ਗਿਆ। ਦੁਕਾਨ ਮਾਲਕ ਨੇ ਕਿਹਾ ਕਿ ਤੁਸੀਂ ਬੈਠੋ ਮੈਂ ਰਿਕਾਰਡ ਲੈ ਕੇ ਆਉਂਦਾ ਹਾਂ।
ਪੜ੍ਹੋ ਇਹ ਵੀ ਖ਼ਬਰ: ਮੁਕਤਸਰ ਵੱਡੀ ਵਾਰਦਾਤ: ਸ਼ੱਕੀ ਹਾਲਾਤ ’ਚ ਝਾੜੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼, ਬੀਤੇ ਦਿਨ ਤੋਂ ਸੀ ਲਾਪਤਾ
ਦੁਕਾਨਦਾਰ ਸੁਰਿੰਦਰ ਸਿੰਘ ਨੇ ਬੜੀ ਦਲੇਰੀ ਨਾਲ ਇਨਕਮ ਟੈਕਸ ਵਿਭਾਗ ਵਿੱਚ ਆਪਣੇ ਕੁਝ ਜਾਣਕਾਰਾਂ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ 2 ਵਿਅਕਤੀ ਇਨਕਮ ਟੈਕਸ ਵਿਭਾਗ ਤੋਂ ਉਨ੍ਹਾਂ ਦੀ ਦੁਕਾਨ ’ਚ ਆਏ ਹਨ ਅਤੇ ਰਿਕਾਰਡ ਮੰਗ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਹ ਜਾਅਲੀ ਅਧਿਕਾਰੀ ਹਨ, ਜਿਨ੍ਹਾਂ ਦੀਆਂ ਪਹਿਲਾਂ ਵੀ ਕਾਫ਼ੀ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਦੁਕਾਨਦਾਰ ਨੇ ਉਨ੍ਹਾਂ ਦਾ ਪਛਾਣ ਪੱਤਰ ਜਦੋਂ ਮੰਗਿਆ ਤਾਂ ਉਹ ਜਾਅਲੀ ਪਾਇਆ ਗਿਆ। ਉਕਤ ਵਿਅਕਤੀ ਦੁਕਾਨਦਾਰ ਨੂੰ ਡਰਾ-ਧਮਕਾ ਕੇ ਲੁੱਟਣਾ ਚਾਹੁੰਦੇ ਸੀ ਪਰ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਹੋ ਗਈ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਉਕਤ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਈ। ਦੋਵਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਰਵਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
ਓਵਰਲੋਡ’ ਸਿਸਟਮ ’ਚ ਖਰਾਬੀ ਦੀਆਂ 5200 ਸ਼ਿਕਾਇਤਾਂ, ਸਿੱਧੀ ‘ਕੁੰਡੀ’ ਦੇ 72 ਕੇਸਾਂ ’ਚ 45.92 ਲੱਖ ਜੁਰਮਾਨਾ
NEXT STORY