ਨਵੀਂ ਦਿੱਲੀ - ਸਾਈਬਰ ਠੱਗਾਂ ’ਤੇ ਸਖ਼ਤੀ ਕਰਦਿਆਂ ਪੱਛਮੀ ਜ਼ਿਲਾ ਪੁਲਸ ਨੇ ਵੱਖ-ਵੱਖ ਸਾਈਬਰ ਧੋਖਾਦੇਹੀਆਂ ’ਚ ਸ਼ਾਮਲ 27 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 11 ਸੂਬਿਆਂ ’ਚ ਇੱਕੋ ਸਮੇਂ ਛਾਪੇਮਾਰੀ ਦੌਰਾਨ ਫੜੇ ਗਏ ਇਨ੍ਹਾਂ ਸਾਈਬਰ ਅਪਰਾਧੀਆਂ ਵਿਰੁੱਧ 150 ਸ਼ਿਕਾਇਤਾਂ ਦਰਜ ਹੋਣ ਦਾ ਪਤਾ ਲੱਗਾ ਹੈ।
ਮੁਲਜ਼ਮ 1.5 ਕਰੋੜ ਰੁਪਏ ਦੀ ਧੋਖਾਦੇਹੀ ’ਚ ਸ਼ਾਮਲ ਸਨ। ਪੁਲਸ ਨੇ ਉਨ੍ਹਾਂ ਦੇ ਬੈਂਕ ਖਾਤਿਆਂ ’ਚ 13.93 ਕਰੋੜ ਰੁਪਏ ਦੇ ਲੈਣ-ਦੇਣ ਦਾ ਪਤਾ ਲਾਇਆ। ਉਨ੍ਹਾਂ ਤੋਂ 25 ਮੋਬਾਈਲ ਫੋਨ, 28 ਸਿਮ ਕਾਰਡ, 20 ਬੈਂਕਿੰਗ ਕਾਰਡ, ਇਕ ਮੋਟਰਸਾਈਕਲ, ਵੱਖ-ਵੱਖ ਬੈਂਕਾਂ ਦੇ ਦਸਤਾਵੇਜ਼ ਤੇ ਖਾਤਾ ਕਿੱਟਾਂ ਬਰਾਮਦ ਕੀਤੀਆਂ ਗਈਆਂ।
ਡੀ. ਸੀ. ਪੀ. ਵੈਸਟ ਦਰਾਡੇ ਸ਼ਰਦ ਭਾਸਕਰ ਨੇ ਦੱਸਿਆ ਕਿ ਨਿਵੇਸ਼ਾਂ ਤੋਂ ਮੁਨਾਫ਼ਾ ਕਮਾਉਣ, ਏ. ਪੀ . ਕੇ. ਫਾਈਲਾਂ ਭੇਜ ਕੇ ਮੋਬਾਈਲ ਫੋਨ ਹੈਕ ਕਰਨ, ਖਾਤਿਆਂ ਤੋਂ ਫੰਡ ਕਢਵਾਉਣ, ਕ੍ਰੈਡਿਟ ਕਾਰਡ ਧੋਖਾਦੇਹੀ ਤੇ ਟਾਸਕ-ਆਧਾਰਤ ਸਾਈਬਰ ਧੋਖਾਦੇਹੀ ਨਾਲ ਸਬੰਧਤ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਲਈ ਇੰਸਪੈਕਟਰ ਸਾਈਬਰ ਪੁਲਸ ਸਟੇਸ਼ਨ ਵਿਕਾਸ ਕੁਮਾਰ ਦੀ ਨਿਗਰਾਨੀ ਹੇਠ ਕਈ ਟੀਮਾਂ ਬਣਾਈਆਂ ਗਈਆਂ ਸਨ।
ਜਾਂਚ ਦੌਰਾਨ ਪੁਲਸ ਟੀਮਾਂ ਨੇ ਜੰਮੂ-ਕਸ਼ਮੀਰ, ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਬਿਹਾਰ ਤੇ ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ’ਚ ਇਕੋ ਸਮੇਂ ਛਾਪੇਮਾਰੀ ਕੀਤੀ ਤੇ 1.5 ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਦੇ 10 ਮਾਮਲਿਆਂ ’ਚ 27 ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ।
ਈਰਾਨ-ਇਜ਼ਰਾਈਲ ਜੰਗ: ਪੀਐੱਮ ਰਿਹਾਇਸ਼ 'ਤੇ CCS ਦੀ ਬੈਠਕ ਖ਼ਤਮ, 3 ਘੰਟੇ ਤੱਕ ਚੱਲੀ ਸੀਸੀਐੱਸ ਦੀ ਮੀਟਿੰਗ
NEXT STORY