ਜਲੰਧਰ (ਵਿਸ਼ੇਸ਼)- ਇਨਕਮ ਟੈਕਸ ਵਿਭਾਗ ਦੇ ਇੰਵੈਸਟੀਗੇਸ਼ਨ ਵਿੰਗ ਦੀ ਟੀਮ ਵੱਲੋਂ ਵੀਰਵਾਰ ਸਵੇਰੇ 5 ਵਜੇ ਸਵੇਰਾ ਭਵਨ ਦੇ ਮਾਲਿਕ ਸ਼ੀਤਲ ਵਿੱਜ ਦੇ ਸਵੇਰਾ ਭਵਨ, ਘਰ ਅਤੇ ਫੈਕਟਰੀਆਂ, ਰੀਅਲ ਅਸਟੇਟ ਕਾਰੋਬਾਰ ਨਾਲ ਜੁੜੇ ਨਾਮੀ ਕਾਰੋਬਾਰੀ ਚੰਦਰ ਅਗਰਵਾਲ ਦੇ ਘਰ ਅਤੇ ਮਿਡਾਸ ਕਾਰਪੋਰੇਟ ਪਾਰਟ ਬਿਲਡਿੰਗ ਅਤੇ ਸ਼ਰਾਬ ਸਿੰਡੀਕੇਟ ਦੇ ਦਫ਼ਤਰ ’ਤੇ ਰੇਡ ਕਰਕੇ ਕੀਤੀ ਗਈ ਸਰਚ ਸ਼ਾਂਤੀਪੂਰਵਕ ਖ਼ਤਮ ਹੋ ਚੁੱਕੀ ਹੈ। ਇਨ੍ਹਾਂ ਕਰੋਬਾਰੀਆਂ ਦੇ ਘਰਾਂ, ਫੈਕਟਰੀਆਂ ਅਤੇ ਹੋਰ ਮਹਤਵਪੂਰਨ ਥਾਵਾਂ ’ਤੇ ਹੁਣ ਤੱਕ ਦੀ ਇਹ ਸਭ ਤੋਂ ਲੰਮੀ (87 ਘੰਟੇ) ਸਰਚ ਹੈ।
ਇਹ ਵੀ ਪੜ੍ਹੋ : ਰੂਪਨਗਰ ਵਿਖੇ ਵਾਪਰੀ ਵੱਡੀ ਘਟਨਾ, ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ 13 ਸਾਲਾ ਮੁੰਡੇ ਦੀ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਟੈਕਸ ਪੇਅਰਸ ਦੀ ਡਿਊਟੀ ਅਤੇ ਉਨ੍ਹਾਂ ਦੇ ਰਾਈਟਸ ਦਾ ਪੂਰਾ ਧਿਆਨ ਰੱਖਦਾ ਹੈ ਅਤੇ ਸਿਟੀਜ਼ਨ ਚਾਰਟਰ ਨੂੰ ਮੱਦੇਨਜ਼ਰ ਰੱਖਦੇ ਹੋਏ ਮਹਿਕਮਾ ਕਾਰਵਾਈ ਕਰਦਾ ਹੈ। ਇਸ ਸਰਚ ਵਿਚ ਵੀ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਜਲਦ ਹੀ ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਕੇ ਵੱਡੇ ਖ਼ੁਲਾਸੇ ਕੀਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ’ਚ ਦੰਗਿਆਂ ਦੀ ਸਾਜ਼ਿਸ਼ ਰਚ ਰਹੀ ਹੈ ਪਾਕਿਸਤਾਨੀ ISI, ਕਈ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਾਈਬਰ ਠੱਗ ਨੇ ਖੁਦ ਨੂੰ ਭਾਣਜਾ ਬਣਾ ਕੇ ਵਿਅਕਤੀ ਤੋਂ 6 ਲੱਖ ਕਰਵਾਏ ਟਰਾਂਸਫਰ
NEXT STORY