ਚੰਡੀਗੜ੍ਹ, (ਹਾਂਡਾ)- ਦੋ ਕਰੋੜ ਤੋਂ ਵੱਧ ਦੀ ਟਰਨਓਵਰ ਵਾਲੀਆਂ ਕਾਰਪੋਰੇਟ ਕੰਪਨੀਆਂ ਜਾਂ 6 ਫੀਸਦੀ ਤੋਂ ਘੱਟ ਪ੍ਰਾਪਰਟੀ ਵਾਲੀਆਂ ਇਕਾਈਆਂ ਲਈ ਅੱਜ ਇਨਕਮ ਟੈਕਸ ਫਾਈਲ ਕਰਨ ਤੇ ਆਡਿਟ ਰਿਪੋਰਟ ਜਮ੍ਹਾ ਕਰਵਾਉਣ ਦਾ ਆਖਰੀ ਦਿਨ ਸੀ, ਸਵੇਰ ਤੋਂ ਹੀ ਟੈਕਸ ਕੰਸਲਟੈਂਟ ਟੈਕਸ ਫਾਈਲ ਕਰਨ ਵਿਚ ਜੁਟੇ ਹੋਏ ਸਨ ਪਰ ਸ਼ਾਮ ਨੂੰ 5 ਵਜੇ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ ਕ੍ਰੈਸ਼ ਹੋ ਗਈ ਤੇ ਸਾਰਾ ਕੰਮ ਠੱਪ ਹੋ ਗਿਆ ਜੇਕਰ ਅੱਜ ਇਨਕਮ ਟੈਕਸ ਫਾਈਲ ਨਹੀਂ ਹੋਇਆ ਤਾਂ ਲੱਖਾਂ ਰੁਪਏ ਪੈਨਲਟੀ ਦੇ ਰੂਪ ਵਿਚ ਭਰਨੇ ਪੈਣਗੇ।
ਉਕਤ ਸਾਈਟ ਇਨਕਮ ਟੈਕਸ ਦੇ ਸੈਂਟ੍ਰਲ ਬੋਰਡ ਚੇਅਰਮੈਨ ਤੇ ਵਿੱਤ ਮੰਤਰੀ ਦੇ ਅਧੀਨ ਹੈ, ਜਿਸ ਨੂੰ ਕੇਂਦਰੀ ਪੱਧਰ 'ਤੇ ਹੀ ਸੰਚਾਲਿਤ ਕੀਤਾ ਜਾਂਦਾ ਹੈ। ਸਾਈਟ ਕ੍ਰੈਸ਼ ਹੋਣ ਤੋਂ ਬਾਅਦ ਇਨਕਮ ਟੈਕਸ ਤੇ ਸੇਲਜ਼ ਟੈਕਸ ਕੰਸਲਟੈਂਟ ਦੁਚਿੱਤੀ ਵਿਚ ਪੈ ਗਏ ਤੇ ਇਕੱਠੇ ਹੋ ਕੇ ਇਨਕਮ ਟੈਕਸ ਤੇ ਸੇਲਜ਼ ਟੈਕਸ ਕੰਸਲਟੈਂਟ ਐਸੋਸੀਏਸ਼ਨ ਨੇ ਇਸ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਸੂਚਨਾ ਦਿੱਤੀ ਪਰ ਰਾਤ ਤਕ ਕੋਈ ਵੀ ਜਵਾਬ ਨਹੀਂ ਆਇਆ ਸੀ। ਸਥਾਨਕ ਪੱਧਰ 'ਤੇ ਇਸ ਬਾਰੇ ਸ਼ਿਕਾਇਤ ਲੈਣ ਵਾਲਾ ਕੋਈ ਨਹੀਂ ਹੈ।
ਇਨਕਮ ਟੈਕਸ ਤੇ ਸੇਲਜ਼ ਟੈਕਸ ਐਸੋਸੀਏਸ਼ਨ ਚੰਡੀਗੜ੍ਹ ਤੇ ਮੋਹਾਲੀ ਦੇ ਸਾਬਕਾ ਪ੍ਰਧਾਨ ਆਰ. ਕੇ. ਚੌਧਰੀ ਨੇ ਦੱਸਿਆ ਕਿ ਆਉਣ ਵਾਲੇ ਇਕ ਹਫਤੇ ਤਕ ਸਾਈਟ ਦੇ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਲਾਪ੍ਰਵਾਹੀ ਕਾਰਨ ਹਜ਼ਾਰਾਂ ਕਾਰਪੋਰੇਟਸ ਕੰਪਨੀਆਂ ਨੂੰ ਪੈਨਲਟੀ ਭਰਨੀ ਪਏਗੀ, ਜੋ ਕਿ ਕਰੋੜਾਂ ਵਿਚ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਇਨਕਮ ਟੈਕਸ ਫਾਈਲ ਕਰਨ ਦੀ ਤਰੀਕ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ।
ਨਹੀਂ ਰਾਸ ਆ ਰਹੀ ਜ਼ਿਲਾ ਵਾਸੀਆਂ ਨੂੰ ਟ੍ਰਾਂਸਪੋਰਟ ਵਿਭਾਗ ਦੀ ਨਵੀਂ ਪਾਲਿਸੀ
NEXT STORY