ਜਲੰਧਰ (ਏਜੰਸੀ) : ਬਰਤਾਨੀਆ ’ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। 2022 ਦੇ ਮੁਕਾਬਲੇ ਪਿਛਲੇ ਸਾਲ 60 ਫ਼ੀਸਦੀ ਜ਼ਿਆਦਾ ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਇੰਗਲਿਸ਼ ਚੈਨਲ ਪਾਰ ਕਰ ਕੇ ਬਰਤਾਨੀਆ ’ਚ ਦਾਖਲ ਹੋਏ। ਨੈਸ਼ਨਲ ਸਟੈਟਿਸਟਿਕਸ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2023 ’ਚ 1,192 ਭਾਰਤੀ ਛੋਟੀਆਂ ਕਿਸ਼ਤੀਆਂ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਬਰਤਾਨੀਆ ਪਹੁੰਚੇ ਸਨ, ਜਦਕਿ 2022 ’ਚ ਉਨ੍ਹਾਂ ਦੀ ਗਿਣਤੀ ਸਿਰਫ਼ 748 ਸੀ।
18 ਤੋਂ 40 ਸਾਲ ਦੀ ਉਮਰ ਦੇ ਲੋਕ ਵਧੇਰੇ
ਅਜਿਹਾ ਕਿਹਾ ਜਾਂਦਾ ਹੈ ਕਿ ਸਮੱਗਲਰ ਯੂ. ਕੇ. ’ਚ ਸ਼ਰਨ ਦਾ ਦਾਅਵਾ ਕਰ ਕੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਛੋਟੀਆਂ ਅਤੇ ਅਕਸਰ ਅਸੁਰੱਖਿਅਤ ਕਿਸ਼ਤੀਆਂ ’ਚ ਲਿਜਾਂਦੇ ਹਨ ਅਤੇ ਹਜ਼ਾਰਾਂ ਪੌਂਡ ਵਸੂਲਦੇ ਹਨ। ਅਜਿਹੀਆਂ ਯਾਤਰਾਵਾਂ ਦੇ ਨਤੀਜੇ ਵਜੋਂ ਪਿਛਲੇ ਕੁਝ ਸਾਲਾਂ ਦੌਰਾਨ ਕਈ ਮੌਤਾਂ ਹੋਈਆਂ ਹਨ ਪਰ ਇਨ੍ਹਾਂ ਯਾਤਰਾਵਾਂ ਨੂੰ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਕਈ ਗੁਣਾ ਵਧਦੀ ਜਾ ਰਹੀ ਹੈ। ਭਾਰਤ ਤੋਂ 18 ਤੋਂ 40 ਸਾਲ ਦੀ ਉਮਰ ਦੇ ਜ਼ਿਆਦਾਤਰ ਮਰਦ 2023 ’ਚ ਗੈਰ-ਕਾਨੂੰਨੀ ਢੰਗ ਨਾਲ ਯੂ. ਕੇ. ’ਚ ਦਾਖ਼ਲ ਹੋਏ ਹਨ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਹਲਕਾ ਸੰਗਰੂਰ ’ਚ ਸਾਢੂ-ਸਾਢੂ ਵਿਚਾਲੇ ਹੋ ਸਕਦਾ ਹੈ ਦਿਲਚਸਪ ਮੁਕਾਬਲਾ
ਅਫਗਾਨਿਸਤਾਨ, ਈਰਾਨ ਤੇ ਤੁਰਕੀ ਸਿਖਰ ’ਤੇ
ਰਿਪੋਰਟ ਮੁਤਾਬਕ ਬਰਤਾਨੀਆ ’ਚ ਵੱਡੇ ਪੱਧਰ ’ਤੇ ਅਫਗਾਨਿਸਤਾਨ, ਈਰਾਨ, ਇਰੀਟਰੀਆ, ਤੁਰਕੀ, ਇਰਾਕ, ਸੀਰੀਆ, ਸੂਡਾਨ ਅਤੇ ਵੀਅਤਨਾਮ ਦੇ ਨਾਗਰਿਕਾਂ ਨੇ ਛੋਟੀਆਂ ਕਿਸ਼ਤੀਆਂ ਰਾਹੀਂ ਘੁਸਪੈਠ ਕੀਤੀ ਹੈ। 2023 ’ਚ ਪਾਕਿਸਤਾਨ ਤੋਂ ਬਹੁਤ ਘੱਟ ਲੋਕਾਂ ਦੀ ਆਮਦ ਹੋਈ ਅਤੇ ਉਨ੍ਹਾਂ ਦੀ ਗਿਣਤੀ ਸਿਰਫ਼ 103 ਸੀ। 2023 ’ਚ 602 ਕਿਸ਼ਤੀਆਂ ’ਤੇ ਇਸ ਤਰ੍ਹਾਂ ਕੁੱਲ 29,438 ਗੈਰ-ਕਾਨੂੰਨੀ ਪ੍ਰਵਾਸੀ ਬਰਤਾਨੀਆ ਆਏ ਸਨ, ਜੋ ਕਿ 1,110 ਕਿਸ਼ਤੀਆਂ ’ਚ 45,774 ਦੇ ਅੰਕੜੇ ਨਾਲ 2022 ਦੇ ਮੁਕਾਬਲੇ 36 ਫੀਸਦੀ ਘੱਟ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ : ਹਥਿਆਰ ਚੋਰੀ ਕਰਨ ਦੇ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ
ਭਾਰਤ ਨੂੰ ਛੱਡ ਕੇ ਚੋਟੀ ਦੇ 8 ਦੇਸ਼ਾਂ ਤੋਂ ਕਿੰਨੀ ਘੁਸਪੈਠ?
ਅਫਗਾਨਿਸਤਾਨ 5,545
ਈਰਾਨ 3,562
ਤੁਰਕੀ 3,040
ਇਰੀਟਰੀਆ 2,662
ਇਰਾਕ 2,545
ਸੀਰੀਆ 2,280
ਸੂਡਾਨ 1,612
ਵੀਅਤਨਾਮ 1,323
ਇਹ ਵੀ ਪੜ੍ਹੋ : ਪਟਿਆਲਾ ’ਚ ਦਿਲ ਕੰਬਾਊ ਵਾਰਦਾਤ, 16 ਸਾਲਾ ਕੁੜੀ ਦਾ ਚਾਕੂ ਮਾਰ-ਮਾਰ ਕਤਲ, ਸਦਮੇ ’ਚ ਛੋਟੀ ਭੈਣ ਦੀ ਵੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਜਲੰਧਰ ਤੋਂ ਦਿੱਲੀ ਆਉਣ-ਜਾਣ ਵਾਲੇ ਲੋਕਾਂ ਲਈ ਅਹਿਮ ਖ਼ਬਰ, ਹਾਈਵੇਅ 'ਤੇ ਲੱਗਾ ਜਾਮ
NEXT STORY