ਜਲੰਧਰ (ਵਰੁਣ)–ਕੈਨੇਡਾ ਜਾਣ ਲਈ ਨਿਕਲੇ ਪਰਿਵਾਰ ਨੂੰ ਈਰਾਨ ਦੇ ਤਹਿਰਾਨ ਵਿਚ ਅਗਵਾ ਕਰਕੇ ਪਰਿਵਾਰ ਤੋਂ 70 ਲੱਖ ਰੁਪਏ ਦੀ ਫਿਰੌਤੀ ਲੈਣ ਦੇ ਮਾਮਲੇ ਵਿਚ ਪੁਲਸ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਨਵਾਂਸ਼ਹਿਰ ਦੀ ਪੁਲਸ ਨੇ ਜਲੰਧਰ ਤੋਂ ਫਿਰੌਤੀ ਦੀ ਇਕ ਕਿਸ਼ਤ ਚੁੱਕਣ ਵਾਲੇ ਵਿਅਕਤੀ ਦੀ ਪਛਾਣ ਵੀ ਕਰ ਲਈ ਪਰ ਅਜੇ ਤਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਹਾਲਾਂਕਿ ਪੀੜਤ ਨੇ 3 ਵਾਰ ਜਲੰਧਰ ਵਿਚ ਪੈਸੇ ਦੇਣ ’ਤੇ ਜਲੰਧਰ ਦੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਸ਼ਿਕਾਇਤ ਦਿੱਤੀ ਪਰ ਉਹ ਸ਼ਿਕਾਇਤ ਵੀ ਨਵਾਂਸ਼ਹਿਰ ਪੁਲਸ ਨੂੰ ਮਾਰਕ ਕਰ ਦਿੱਤੀ ਗਈ। ਪੀੜਤ ਦਾ ਦੋਸ਼ ਹੈ ਕਿ ਪੈਸੇ ਚੁੱਕਣ ਵਾਲਾ ਇਕ ਵਿਅਕਤੀ ਜਲੰਧਰ ਦਾ ਹੈ।
ਇਹ ਵੀ ਪੜ੍ਹੋ: ਟ੍ਰੇਨਿੰਗ ਲਈ ਫਿਨਲੈਂਡ ਭੇਜੇ ਗਏ ਪੰਜਾਬ ਦੇ 72 ਅਧਿਆਪਕ, ਮੰਤਰੀ ਹਰਜੋਤ ਬੈਂਸ ਨੇ ਕੀਤਾ ਰਵਾਨਾ

ਜਾਣਕਾਰੀ ਦਿੰਦੇ ਨਵਾਂਸ਼ਹਿਰ ਨਿਵਾਸੀ ਧਰਮਿੰਦਰ ਸਿੰਘ ਪੁੱਤਰ ਲਸ਼ਕਰ ਸਿੰਘ ਨੇ ਦੱਸਿਆ ਕਿ 23 ਸਤੰਬਰ 2025 ਨੂੰ ਬਿੱਟੂ ਨਾਂ ਦੇ ਏਜੰਟ ਨੇ ਉਨ੍ਹਾਂ ਨੂੰ ਤੁਰੰਤ ਸਾਮਾਨ ਪੈਕ ਕਰਕੇ ਚੰਡੀਗੜ੍ਹ ਆਉਣ ਨੂੰ ਕਿਹਾ, ਜਿਸ ਦੇ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਕੋਲਕਾਤਾ ਅਤੇ ਫਿਰ ਦੁਬਈ ਪਹੁੰਚਾ ਦਿੱਤਾ। 7 ਘੰਟੇ ਬਾਅਦ ਦੀ ਸਟੇਅ ਦੇ ਬਾਅਦ ਉਨ੍ਹਾਂ ਨੂੰ ਈਰਾਨ ਦੇ ਤਹਿਰਾਨ ਏਅਰਪੋਰਟ ’ਤੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਝਾਂਸਾ ਦਿੱਤਾ ਕਿ ਇਥੇ ਕੁਝ ਸਮੇਂ ਦੇ ਸਟੇਅ ਦੇ ਬਾਅਦ ਉਨ੍ਹਾਂ ਨੂੰ ਸਿੱਧਾ ਕੈਨੇਡਾ ਭੇਜਿਆ ਜਾਵੇਗਾ। ਦੋਸ਼ ਹੈ ਕਿ ਤਹਿਰਾਨ ਦੇ ਹੋਟਲ ਵਿਚ ਪਹੁੰਚਣ ਤੋਂ ਬਾਅਦ ਕੁਝ ਲੋਕ ਆਏ ਅਤੇ ਉਨ੍ਹਾਂ ਨੂੰ ਅਗਵਾ ਕਰਕੇ ਜੰਗਲਾਂ ਵਿਚ ਇਕ ਘਰ ਵਿਚ ਲੈ ਗਏ। ਉਥੇ ਜਾ ਕੇ ਉਨ੍ਹਾਂ ਦੇ ਮੋਬਾਇਲ, ਗਹਿਣੇ, ਨਕਦੀ ਆਦਿ ਸਭ ਲੁੱਟ ਲਏ ਅਤੇ ਉਨ੍ਹਾਂ ਨੂੰ ਘਰ ਫੋਨ ਕਰਕੇ ਡੇਢ ਕਰੋੜ ਰੁਪਏ ਮੰਗਵਾਉਣ ਨੂੰ ਕਹਿਣ ਲੱਗੇ। ਉਨ੍ਹਾਂ ਧਮਕੀਆਂ ਦਿੱਤੀਆਂ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਨੂੰ ਮਾਰ ਕੇ ਸਰੀਰ ਦੇ ਅੰਗ ਵੇਚ ਦਿੱਤੇ ਜਾਣਗੇ। ਉਨ੍ਹਾਂ ਦੀ ਕੁੱਟਮਾਰ ਦੀ ਵੀਡੀਓ ਅਤੇ ਆਡੀਓ ਬਣਾ ਕੇ ਅਗਵਾਕਾਰਾਂ ਨੇ ਘਰ ਭੇਜੀ ਅਤੇ ਡੇਢ ਕਰੋੜ ਦੀ ਮੰਗ ਕਰਨ ਲੱਗੇ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦਾ ਫ਼ੈਸਲਾ, 24 ਨਵੰਬਰ ਨੂੰ ਅਨੰਦਪੁਰ ਸਾਹਿਬ 'ਚ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਦੋਸ਼ ਹੈ ਕਿ ਇਹ ਗਿਰੋਹ ਪਾਕਿਸਤਾਨੀ ਡੌਂਕਰ ਮਿੱਠੂ ਦਾ ਸੀ, ਜਿਸ ਦੇ ਨਾਲ ਏਜੰਟ ਵੀ ਮਿਲੇ ਹੋਏ ਸਨ। ਕਿਸੇ ਤਰ੍ਹਾਂ ਉਨ੍ਹਾ 70 ਲੱਖ ਰੁਪਏ ਇਕੱਠੇ ਕਰ ਲਏ, ਜਿਸ ਦੇ ਬਾਅਦ 27 ਸਤੰਬਰ ਨੂੰ 25 ਲੱਖ, 1 ਅਕਤੂਬਰ ਨੂੰ 15 ਲੱਖ ਅਤੇ 3 ਅਕਤੂਬਰ ਨੂੰ 10 ਲੱਖ ਰੁਪਏ ਉਨ੍ਹਾਂ ਜਲੰਧਰ ਆ ਕੇ ਵੱਖ-ਵੱਖ ਲੋਕਾਂ ਨੂੰ ਦਿੱਤੇ। ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਪੈਸੇ ਲੈਣ ਵਾਲਿਆਂ ਦੀਆਂ ਤਸਵੀਰਾਂ ਵੀ ਲਈਆਂ ਅਤੇ ਵੀਡੀਓ ਵੀ ਬਣਾ ਲਈ ਸੀ। ਜਿਉਂ ਹੀ ਪੈਸੇ ਮਿਲਣ ਦੇ ਬਾਅਦ ਉਨ੍ਹਾਂ ਨੂੰ ਛੱਡਿਆ ਗਿਆ ਤਾਂ ਉਹ ਤਹਿਰਾਨ ਤੋਂ ਟਿਕਟਾਂ ਕਰਵਾ ਕੇ ਵਾਪਸ ਭਾਰਤ ਪਹੁੰਚੇ। ਉਨ੍ਹਾਂ ਨਵਾਂਸ਼ਹਿਰ ਦੀ ਪੁਲਸ ਨੂੰ ਪੈਸੇ ਲੈਣ ਵਾਲੇ ਲੋਕਾਂ ਦੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਸ਼ਿਕਾਇਤ ਵੀ ਦਿੱਤੀ। ਪੈਸੇ ਚੁੱਕਣ ਵਾਲੇ ਜਲੰਧਰ ਦੇ ਨਿਤਿਨ ਮਹਿਰਾ ਦੀ ਪਛਾਣ ਵੀ ਕਰ ਲਈ ਗਈ ਪਰ ਪੁਲਸ ਉਲਟਾ ਉਨ੍ਹਾਂ ਤੋਂ ਹੀ 70 ਲੱਖ ਰੁਪਏ ਦੇ ਪਰੂਫ ਮੰਗਣ ਲੱਗੀ।
ਇਹ ਵੀ ਪੜ੍ਹੋ: ਜਲੰਧਰ ਦੀ ਆਬੋ ਹਵਾ ਹੋਈ ਜ਼ਹਿਰੀਲੀ! ਵੱਧਣ ਲੱਗੀਆਂ ਗੰਭੀਰ ਬੀਮਾਰੀਆਂ, ਇੰਝ ਕਰੋ ਬਚਾਅ
ਦੋਸ਼ ਹੈ ਕਿ ਪੁਲਸ ਨੇ ਇਕ ਵਾਰ ਵੀ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਨਹੀਂ ਕੀਤੀ। ਹਾਲ ਹੀ ਵਿਚ ਧਰਮਿੰਦਰ ਨੇ ਜਲੰਧਰ ਦੀ ਸੀ. ਪੀ. ਨੂੰ ਵੀ ਸ਼ਿਕਾਇਤ ਦਿੱਤੀ ਪਰ ਉਹ ਵੀ ਨਵਾਂਸ਼ਹਿਰ ਪੁਲਸ ਨੂੰ ਮਾਰਕ ਕਰ ਦਿੱਤੀ ਗਈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਲੰਧਰ ਨਾਲ ਹੀ ਇਸ ਗਿਰੋਹ ਦੇ ਤਾਰ ਜੁੜੇ ਹਨ ਅਤੇ ਮੁਲਜ਼ਮ ਨੂੰ ਜਲੰਧਰ ਪੁਲਸ ਹੀ ਫੜ ਸਕਦੀ ਹੈ। ਧਰਮਿੰਦਰ ਨੇ ਕਿਹਾ ਕਿ ਜੇਕਰ ਪੁਲਸ ਸਖ਼ਤੀ ਵਰਤਦੀ ਹੈ ਤਾਂ ਸਾਰੇ ਗਿਰੋਹ ਦਾ ਪਰਦਾਫਾਸ਼ ਹੋ ਸਕਦਾ ਹੈ ਅਤੇ ਕਈ ਲੋਕ ਵਿਦੇਸ਼ ਵਿਚ ਬੰਦੀ ਬਣਨ ਤੋਂ ਬਚ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ 19 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ! ਜਾਣੋ ਮੀਂਹ ਨੂੰ ਲੈ ਕੇ ਵਿਭਾਗ ਦੀ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਹੋਸ਼ ਉਡਾਉਣ ਵਾਲਾ ਮਾਮਲਾ! ਝੌਂਪੜੀ 'ਚ ਰਹਿੰਦੇ ਮਜ਼ਦੂਰ ਨੂੰ 36 ਕਰੋੜ ਦਾ ਟੈਕਸ ਨੋਟਿਸ
NEXT STORY