ਚੰਡੀਗੜ੍ਹ (ਸੁਸ਼ੀਲ) - ਆਜ਼ਾਦੀ ਦਿਵਸ ਸਬੰਧੀ ਚੰਡੀਗੜ੍ਹ ਪੁਲਸ ਨੇ ਸ਼ਹਿਰ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕਰ ਦਿੱਤੇ ਹਨ ਤੇ ਡੀ. ਆਈ. ਜੀ. ਤੋਂ ਲੈ ਕੇ ਕਾਂਸਟੇਬਲ ਤਕ ਸੁਰੱਖਿਆ 'ਚ ਲੱਗੇ ਹੋਏ ਹਨ। ਚੰਡੀਗੜ੍ਹ ਪੁਲਸ ਨੇ 700 ਪੁਲਸ ਕਰਮਚਾਰੀਆਂ ਨੂੰ ਆਜ਼ਾਦੀ ਦਿਵਸ ਦੀ ਡਿਊਟੀ 'ਤੇ ਲਾਇਆ ਹੈ, ਜਿਨ੍ਹਾਂ 'ਚ 6 ਡੀ. ਐੱਸ. ਪੀ., 25 ਇੰਸਪੈਕਟਰਾਂ ਸਮੇਤ ਹੋਰ ਪੁਲਸ ਕਰਮਚਾਰੀ ਸ਼ਾਮਲ ਕੀਤੇ ਹਨ। ਐਤਵਾਰ ਨੂੰ ਚੰਡੀਗੜ੍ਹ ਪੁਲਸ ਨੇ ਜਨਤਕ ਥਾਵਾਂ, ਸ਼ਾਪਿੰਗ ਮਾਲ ਤੇ ਬੱਸ ਅੱਡਿਆਂ 'ਤੇ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਪੁਲਸ ਨੇ ਕਈ ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ। ਉਥੇ ਹੀ ਚੰਡੀਗੜ੍ਹ ਦੇ ਐਂਟਰੀ ਪੁਆਇੰਟ 'ਤੇ ਪੰਚਕੂਲਾ, ਮੋਹਾਲੀ ਤੇ ਜ਼ੀਰਕਪੁਰ ਬੈਰੀਅਰ 'ਤੇ ਸੀ. ਆਰ. ਪੀ. ਐੱਫ. ਤੇ ਥਾਣਾ ਪੁਲਸ ਲਾਈ ਹੈ।
ਐਂਟਰੀ ਪੁਆਇੰਟਾਂ 'ਤੇ ਪੁਲਸ ਕਰਮਚਾਰੀ ਵਾਹਨਾਂ ਦੀ ਚੈਕਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਸੈਕਟਰ-17 ਪਰੇਡ ਗਰਾਊਂਡ ਨੂੰ ਤਾਂ ਪੁਲਸ ਨੇ ਛਾਉਣੀ 'ਚ ਬਦਲ ਦਿੱਤਾ ਹੈ। ਪਰੇਡ ਗਰਾਊਂਡ ਦੇ ਚਾਰੇ ਪਾਸੇ ਬੈਰੀਕੇਡਸ ਲਾ ਕੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੈਂਟ, ਜੁਡੀਸ਼ੀਅਲ ਕੰਪਲੈਕਸ, ਸੈਕਟਰ-22 ਦੇ ਸ਼ੋਅਰੂਮਾਂ 'ਤੇ ਆਪਰੇਸ਼ਨ ਦੇ ਕਮਾਂਡੋ ਦੀ ਡਿਊਟੀ ਲਾਈ ਗਈ ਹੈ। ਪੁਲਸ ਕਰਮਚਾਰੀ ਛੱਤਾਂ 'ਤੇ ਬੈਠ ਕੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖ ਰਹੇ ਹਨ।
ਚੌਰਾਹਿਆਂ 'ਤੇ ਲਾਈਟ ਪੁਆਇੰਟਾਂ ਤੋਂ ਗਾਇਬ ਦਿਸੇ ਪੁਲਸ ਕਰਮਚਾਰੀ।
ਆਜ਼ਾਦੀ ਦਿਵਸ ਸੰਬੰਧੀ ਸ਼ਹਿਰ ਦੀ ਪੂਰੀ ਸੁਰੱਖਿਆ ਦਾ ਵਾਅਦਾ ਕਰਨ ਵਾਲੀ ਚੰਡੀਗੜ੍ਹ ਪੁਲਸ ਐਤਵਾਰ ਸਵੇਰੇ ਸ਼ਹਿਰ ਦੀਆਂ ਮੁੱਖ ਥਾਵਾਂ ਤੋਂ ਗਾਇਬ ਦਿਸੀ।
ਹਾਊਸਿੰਗ ਬੋਰਡ ਤੋਂ ਲੈ ਕੇ ਪੀ. ਜੀ. ਆਈ. ਚੌਕ ਤਕ ਇਕ ਵੀ ਟਰੈਫਿਕ ਕਰਮਚਾਰੀ ਚੌਰਾਹੇ ਤੇ ਲਾਈਟ ਪੁਆਇੰਟ 'ਤੇ ਮੌਜੂਦ ਨਹੀਂ ਸੀ। ਇਸ ਦੇ ਇਲਾਵਾ ਪੀ. ਸੀ. ਆਰ. ਕਰਮਚਾਰੀ ਵੀ ਮੱਧ ਮਾਰਗ 'ਤੇ ਨਜ਼ਰ ਨਹੀਂ ਆਏ। ਵਾਹਨ ਚਾਲਕਾਂ ਨੇ ਜਮ ਕੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਥਾਣੇ ਵਿਚ ਤਾਇਨਾਤ ਪੁਲਸ ਕਰਮਚਾਰੀ ਵੀ ਪੈਟਰੋਲਿੰਗ ਕਰਦੇ ਘੱਟ ਨਜ਼ਰ ਆਏ। ਇਸ ਦਾ ਕਾਰਨ ਹੈ ਕਿ ਬਹੁਤੇ ਟ੍ਰੈਫਿਕ ਪੁਲਸ ਕਰਮਚਾਰੀਆਂ ਦੀ ਡਿਊਟੀ ਰਿਹਰਸਲ ਵਿਚ ਲੱਗੀ ਹੋਈ ਸੀ। ਇਸ ਤੋਂ ਇਲਾਵਾ ਰਾਤ 10 ਤੋਂ 2 ਵਜੇ ਤਕ ਲੱਗਣ ਵਾਲੇ ਸਿਟੀ ਸੀਲ ਨਾਕਿਆਂ ਸੰਬੰਧੀ ਪੁਲਸ ਕਰਮਚਾਰੀ ਤਿਆਰੀ ਕਰਨ ਵਿਚ ਲੱਗੇ ਹੋਏ ਸਨ। ਹਰ ਸੈਕਟਰ ਦੇ ਅੰਦਰ ਤੇ ਮੁੱਖ ਸੜਕਾਂ 'ਤੇ ਬੈਰੀਕੇਡ ਤੇ ਬੈਰੀਅਰ ਲਾ ਕੇ ਪੁਲਸ ਕਰਮਚਾਰੀ ਸਿਟੀ ਸੀਲ ਇਲਾਕਿਆਂ 'ਤੇ ਆਉਣ-ਜਾਣ ਵਾਲਿਆਂ 'ਤੇ ਨਜ਼ਰ ਰੱਖਣਗੇ।
10 ਤੋਂ 2 ਵਜੇ ਤੱਕ ਸਿਟੀ ਸੀਲ ਨਾਕੇ
ਆਜ਼ਾਦੀ ਦਿਵਸ ਸੁਰੱਖਿਆ ਸਬੰਧੀ ਚੰਡੀਗੜ੍ਹ ਪੁਲਸ ਨੇ ਐਤਵਾਰ 10 ਤੋਂ 2 ਵਜੇ ਤਕ 70 ਸਿਟੀ ਸੀਲ ਨਾਕੇ ਲਾਏ। ਨਾਕਿਆਂ ਦੌਰਾਨ 6 ਡੀ. ਐੱਸ. ਪੀ., 17 ਥਾਣਾ ਤੇ ਚੌਕੀ ਇੰਚਾਰਜਾਂ ਸਮੇਤ ਹੋਰ ਇੰਸਪੈਕਟਰ ਮੌਜੂਦ ਰਹਿਣਗੇ। ਨਾਕਿਆਂ 'ਤੇ ਤਾਇਨਾਤ 300 ਪੁਲਸ ਕਰਮਚਾਰੀ ਵਾਹਨਾਂ 'ਚ ਘੁੰਮਣ ਵਾਲੇ ਸ਼ੱਕੀ ਲੋਕਾਂ ਨੂੰ ਚੈੱਕ ਕਰਨਗੇ। ਇਸ ਤੋਂ ਇਲਾਵਾ ਸਿਟੀ ਸੀਲ ਨਾਕਿਆਂ 'ਤੇ ਖੁਦ ਡੀ. ਆਈ. ਜੀ. ਤੋਂ ਲੈ ਕੇ ਐੱਸ. ਐੱਸ. ਪੀ. ਰਾਤ ਨੂੰ ਚੈਕਿੰਗ ਕਰਨਗੇ।
48 ਸਾਲਾਂ ਬਾਅਦ ਵੀ ਅਪਗ੍ਰੇਡ ਨਹੀਂ ਹੋਇਆ ਸ਼ਾਹੀ ਸ਼ਹਿਰ ਦਾ ਸੀਵਰੇਜ ਸਿਸਟਮ
NEXT STORY