ਅੰਮ੍ਰਿਤਸਰ (ਇੰਦਰਜੀਤ/ਅਰੁਣ) - ਸੀ. ਕੇ. ਡੀ. ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਔਰਤ ਪ੍ਰਿੰਸੀਪਲ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਉਠੇ ਵਿਵਾਦ ਵਿਚਕਾਰ ਅਗਲੇ ਪੜਾਅ 'ਚ ਚਰਨਜੀਤ ਸਿੰਘ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਦੀ ਆਤਮ-ਹੱਤਿਆ ਤੋਂ ਬਾਅਦ ਜਿਥੇ ਇਸ ਕੇਸ ਦੀ ਦਿਸ਼ਾ ਹੀ ਬਦਲ ਗਈ, ਉਥੇ ਇਸ 'ਚ ਕਈ ਲੋਕ ਹੋਰ ਵੀ ਕਾਨੂੰਨ ਦੇ ਘੇਰੇ 'ਚ ਆ ਚੁੱਕੇ ਹਨ ਤੇ ਹੁਣ ਕਈਆਂ ਦੇ ਆਉਣ ਦੀ ਸੰਭਾਵਨਾ ਹੈ।
ਅਜਿਹਾ ਲੱਗ ਰਿਹਾ ਹੈ ਕਿ ਇਹ ਮਾਮਲਾ ਸਿਰਫ ਇਥੇ ਨਹੀਂ ਖੜ੍ਹਾ ਰਹੇਗਾ ਅਤੇ ਇਸ 'ਚ ਜਿਥੇ ਜਾਂਚ ਦੇ ਮਾਮਲੇ 'ਚ ਵੱਡੇ ਪੱਧਰ 'ਤੇ ਪੁਲਸ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ, ਉਥੇ ਪੁਲਸ ਦੀ ਸ਼ੁਰੂ ਤੋਂ ਕੀਤੀ ਗਈ ਕਾਨੂੰਨੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਣ ਲੱਗਣ ਲੱਗੇ ਹਨ। ਮੁੱਖ ਤੌਰ 'ਤੇ ਦੇਖਣ ਨੂੰ ਆਇਆ ਹੈ ਕਿ ਪੁਲਸ ਨੇ ਜਿਸ ਤਰ੍ਹਾਂ ਮੁੱਢਲੇ ਤੌਰ 'ਤੇ ਧਾਰਾਵਾਂ ਫਿਟ ਕੀਤੀਆਂ ਹਨ, ਉਸ 'ਚ ਅਜਿਹੀਆਂ ਧਾਰਾਵਾਂ ਵੀ ਸ਼ਾਮਲ ਹਨ, ਜੋ ਇਸ ਕੇਸ ਨੂੰ ਮਜ਼ਬੂਤ ਕਰਨ ਦੇ ਚੱਕਰ 'ਚ ਆਤਮ-ਹੱਤਿਆ ਦੇ ਘਟਨਾ ਚੱਕਰ ਨੂੰ ਵੀ ਉਤਸ਼ਾਹ ਦੇ ਗਈ। ਪਹਿਲੇ ਪੜਾਅ ਦੀ ਕਾਰਵਾਈ 'ਚ ਲੱਗੀਆਂ ਧਾਰਾਵਾਂ 'ਚ ਜੇਕਰ ਇਸ 'ਚ ਮਾਮਲੇ ਨੂੰ ਮਜ਼ਬੂਤ ਕਰਨ ਦੇ ਚੱਕਰ 'ਚ ਅਜਿਹਾ ਵਾਤਾਵਰਣ ਬਣਾ ਦਿੱਤਾ ਗਿਆ ਸੀ, ਜਿਸ 'ਚ ਕੋਈ ਰਸਤਾ ਦਿਖਾਈ ਨਾ ਦਿੰਦੇ ਹੋਏ ਇੰਦਰਪ੍ਰੀਤ ਨੂੰ ਸਖਤ ਕਦਮ ਉਠਾਉਣਾ ਪਿਆ। ਮੁੱਖ ਤੌਰ 'ਤੇ ਇਸ 'ਚ ਜਲੰਧਰ 'ਚ ਕੀਤੀ ਗਈ ਚਰਨਜੀਤ ਸਿੰਘ ਚੱਢਾ ਦੇ ਬਿਆਨਾਂ ਦੇ ਆਧਾਰ 'ਤੇ ਐੱਫ. ਆਈ. ਆਰ. ਦੌਰਾਨ ਦੋ ਵਿਅਕਤੀਆਂ 'ਤੇ ਬਲੈਕਮੇਲਿੰਗ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੇ ਉਲਟ ਮਹਿਲਾ ਦੇ ਬਿਆਨਾਂ 'ਤੇ ਮਾਮਲੇ ਨੇ ਇਸ ਕੇਸ ਨੂੰ ਦੂਜੀ ਦਿਸ਼ਾ ਦੇ ਦਿੱਤੀ। ਇਨ੍ਹਾਂ 'ਚ ਪੁਲਸ ਦੀ ਦੁਚਿੱਤੀ ਇਹ ਰਹੀ ਕਿ ਇਨ੍ਹਾਂ ਦੋਵਾਂ ਮਾਮਲਿਆਂ 'ਚ ਸਮਾਨਤਾ ਨਾ ਬਣਾਉਂਦੇ ਹੋਏ ਗੰਭੀਰ ਸ਼ਕਤੀਆਂ ਦਾ ਇਸਤੇਮਾਲ ਕੀਤਾ ਗਿਆ। ਦੂਜੇ ਪਾਸੇ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ 'ਤੇ ਇਸ ਮਾਮਲੇ ਨੂੰ ਆਈ. ਜੀ. ਕ੍ਰਾਈਮ ਐੱਲ. ਕੇ. ਯਾਦਵ ਨੂੰ ਸੌਂਪ ਦੇਣ 'ਤੇ ਅੰਮ੍ਰਿਤਸਰ ਪੁਲਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ।
ਮਾਮਲੇ ਦੇ ਹਾਲਾਤ
ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਸ ਵਲੋਂ ਕੀਤੀ ਗਈ ਮੁਢਲੀ ਜਾਂਚ 'ਚ 354-ਏ, 354, 506, 509 ਦੇ ਨਾਲ 67/67 ਏ. ਆਈ. ਟੀ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਉਪਰੋਕਤ ਧਾਰਾਵਾਂ ਅਨੁਸਾਰ ਇਹ ਮਾਮਲਾ ਗੈਰ-ਜ਼ਮਾਨਤਾ ਬਣ ਜਾਂਦਾ ਜਦੋਂ ਕਿ ਦੂਜੇ ਪਾਸੇ ਇੰਦਰਪ੍ਰੀਤ ਸਿੰਘ ਚੱਢਾ ਦੇ ਆਤਮ-ਹੱਤਿਆ ਤੋਂ ਬਾਅਦ ਇਸ ਮਾਮਲੇ ਨੂੰ ਸੁਸਾਈਡ ਨੋਟ ਦੇ ਆਧਾਰ 'ਤੇ 306 ਦੇ ਮਾਮਲੇ 'ਚ ਤਬਦੀਲ ਕਰ ਦਿੱਤਾ ਗਿਆ। ਇਸ 'ਚ 11 ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ
ਇਸ ਕਾਂਡ 'ਚ ਮੁੱਖ ਗੱਲ ਇਹ ਵੀ ਹੈ ਕਿ ਮਾਮਲੇ ਦੀ ਘਟਨਾ ਦੇ ਆਧਾਰ 'ਤੇ ਇਸ ਦੀ ਜਿਊਰੀਡਿਕਸ਼ਨ ਏਅਰਪੋਰਟ ਪੁਲਸ ਨੂੰ ਜਾਂਦੀ ਹੈ ਕਿਉਂਕਿ ਵਾਰਦਾਤ 'ਚ ਇਹ ਖੇਤਰ ਏਅਰਪੋਰਟ ਪੁਲਸ ਅਧੀਨ ਆਉਂਦਾ ਸੀ ਜਦੋਂ ਕਿ ਇਸ ਦੀ ਸ਼ਿਕਾਇਤ ਇਸਲਾਮਾਬਾਦ ਪੁਲਸ ਨੂੰ ਮਿਲੀ। ਕਾਨੂੰਨੀ ਮਾਹਿਰ ਅਨੁਸਾਰ ਇਸ 'ਚ ਕੋਈ ਰਹੱਸ ਹੈ।
ਕੀ ਕਹਿੰਦੇ ਹਨ ਕਾਨੂੰਨ ਮਾਹਿਰ?
ਇਸ ਮਾਮਲੇ 'ਚ ਕਾਨੂੰਨ ਮਾਹਿਰ ਐਡਵੋਕੇਟ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਵੀਡੀਓ ਨੂੰ ਆਧਾਰ ਬਣਾ ਕੇ ਮਾਮਲਾ ਦਰਜ ਕੀਤਾ ਜਾਂਦਾ ਤਾਂ ਇਸ 'ਚ ਸਿਰਫ 304-ਏ, 506, 509 ਦੀਆਂ ਧਾਰਾਵਾਂ ਹੀ ਕਾਫੀ ਸਨ, ਜਦੋਂ ਕਿ ਹੋਰ ਬਣਦੀਆਂ ਧਾਰਾਵਾਂ ਨੂੰ ਜਾਂਚ ਤੋਂ ਬਾਅਦ ਹੀ ਲਾਇਆ ਜਾਣਾ ਚਾਹੀਦਾ ਸੀ। ਦੂਜੀ ਗੱਲ ਹੈ ਕਿ ਬਿਨਾਂ ਫੋਰੈਂਸਿਕ ਰਿਪੋਰਟ ਦੇ 304 ਅਤੇ 67/67-ਏ, ਵਰਗੀਆਂ ਆਈ. ਟੀ. ਦੀਆਂ ਧਾਰਾਵਾਂ ਨਹੀਂ ਲਾਈਆਂ ਜਾ ਸਕਦੀਆਂ ਕਿਉਂਕਿ ਇਹ ਧਾਰਾਵਾਂ ਮਾਮਲੇ ਨੂੰ ਗੈਰ-ਜ਼ਮਾਨਤੀ ਬਣਾ ਦਿੰਦੀਆਂ ਹਨ।
ਜਲੰਧਰ ਕੇਸ 'ਚ ਮੁਦਈ ਬਣਿਆ ਚੱਢਾ, ਕਿਵੇਂ ਬਣਿਆ ਮੁਲਜ਼ਮ
ਜਲੰਧਰ ਪੁਲਸ ਕੋਲ ਦਰਜ ਕੇਸ 'ਚ ਚਰਨਜੀਤ ਸਿੰਘ ਚੱਢਾ ਨੇ ਮੁਦਈ ਦੇ ਆਧਾਰ 'ਤੇ ਕਥਿਤ ਤੌਰ 'ਤੇ ਬਲੈਕਮੇਲ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਵਾਇਆ ਸੀ, ਜਿਸ 'ਚ ਪੁਲਸ ਨੇ ਚੱਢਾ ਨੂੰ ਮੁਦਈ ਮੰਨਦੇ ਹੋਏ ਸੀ. ਡੀ. ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਪਰ ਉਥੇ ਸੀ. ਡੀ. ਨੂੰ ਵਾਇਰਲ ਕਰਦੇ ਸਮੇਂ ਉਥੇ ਚੱਢਾ ਦੋਸ਼ੀ ਬਣ ਗਿਆ ਜਦੋਂ ਕਿ ਅੰਮ੍ਰਿਤਸਰ 'ਚ ਕੇਸ ਦਰਜ ਹੋਣ ਤੱਕ ਵੀ ਜਲੰਧਰ ਪੁਲਸ ਨੇ ਮਾਮਲਾ ਰੱਦ ਨਹੀਂ ਕੀਤਾ। ਇਸ ਤੋਂ ਅਜਿਹਾ ਲੱਗਦਾ ਹੈ ਕਿ ਇਸ ਕੇਸ 'ਚ ਕਿਤੇ ਨਾ ਕਿਤੇ ਜਲਦਬਾਜ਼ੀ ਤਾਂ ਜ਼ਰੂਰ ਹੋਈ ਹੈ।
ਇੰਦਰਪ੍ਰੀਤ ਦਾ ਆਤਮ-ਹੱਤਿਆ ਕਾਂਡ
ਮਾਮਲੇ ਦੀ ਸ਼ੁਰੂਆਤੀ ਜਾਂਚ ਕਾਰਨ ਹੋਏ ਜਿਥੇ ਚਰਨਜੀਤ ਸਿੰਘ ਚੱਢਾ ਪੁਲਸ ਦੀ ਪਹੁੰਚ ਤੋਂ ਦੂਰ ਨਿਕਲ ਗਿਆ ਸੀ, ਉਥੇ ਇੰਦਰਪ੍ਰੀਤ ਸਿੰਘ ਚੱਢਾ ਨੇ ਮਹਿਲਾ ਵੱਲੋਂ ਆਪਣੇ ਉਪਰ ਲਾਏ ਗਏ ਦੋਸ਼ਾਂ ਦੇ ਆਧਾਰ 'ਤੇ ਜ਼ਮਾਨਤ ਮੰਗੀ ਸੀ ਜੋ ਉਸ ਨੂੰ ਮਿਲ ਗਈ। ਜ਼ਮਾਨਤ ਮਿਲਣ ਤੋਂ ਬਾਅਦ ਅਜਿਹਾ ਲੱਗਦਾ ਸੀ ਕਿ ਹੁਣ ਇਹ ਮਾਮਲਾ ਕਾਰਵਾਈ ਵੱਲ ਵੱਧ ਗਿਆ ਹੈ ਪਰ ਚਰਨਜੀਤ ਸਿੰਘ ਚੱਢਾ ਦੀ ਜ਼ਮਾਨਤ 'ਚ ਇਹ ਧਾਰਾਵਾਂ ਅੜਚਣ ਬਣ ਗਈਆਂ ਸਨ, ਜੋ ਪੁਲਸ ਨੇ ਕੇਸ ਨੂੰ ਮਜ਼ਬੂਤ ਕਰਨ ਲਈ 67/67-ਏ, ਆਈ. ਟੀ. ਆਈ. ਐਕਟ ਤਹਿਤ ਲਾਈ ਗਈ ਸੀ। ਇਸ ਨਾਲ ਇੰਦਰਪ੍ਰੀਤ ਨੂੰ ਅਜਿਹਾ ਲੱਗ ਰਿਹਾ ਸੀ ਕਿ ਇਸ 'ਚ ਉਸ ਦੇ ਪਿਤਾ ਨੂੰ ਜ਼ਮਾਨਤ ਨਹੀਂ ਮਿਲੇਗੀ। ਆਪਣੇ ਸੁਸਾਈਡ ਨੋਟ 'ਚ ਵੀ ਇੰਦਰਪ੍ਰੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹ ਆਪਣੇ ਬਜ਼ੁਰਗ ਪਿਤਾ ਦਾ ਸਨਮਾਨ ਕਰਦਾ ਹੈ ਅਤੇ ਉਸ ਨੂੰ ਸਾਜ਼ਿਸ਼ ਹੇਠ ਫਸਾਇਆ ਗਿਆ ਹੈ।
ਵਾਇਰਲ ਵੀਡੀਓ ਦੀ ਨਹੀਂ ਹੋਈ ਫੋਰੈਂਸਿਕ ਜਾਂਚ
ਇਸ ਮਾਮਲੇ 'ਚ ਵਾਇਰਲ ਹੋਈ ਵੀਡੀਓ ਸਬੰਧੀ ਕੇਸ ਦੇ ਦਰਜ ਹੋਣ ਸਮੇਂ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਸੀ ਕਿ ਵੀਡੀਓ ਸਹੀ ਹੈ ਜਾਂ ਗਲਤ ਕਿਉਂਕਿ ਜਲੰਧਰ 'ਚ ਦਿੱਤੀ ਗਈ ਸ਼ਿਕਾਇਤ 'ਚ ਚਰਨਜੀਤ ਸਿੰਘ ਚੱਢਾ ਨੇ ਦੋਸ਼ ਲਾਇਆ ਸੀ ਕਿ ਇਹ ਵੀਡੀਓ ਗਲਤ ਬਣਾਈ ਗਈ ਹੈ ਪਰ ਅੰਮ੍ਰਿਤਸਰ 'ਚ ਕੇਸ ਦਰਜ ਕਰਦੇ ਸਮੇਂ ਦੋਵੇਂ ਮਾਮਲਿਆਂ ਨੂੰ ਮਿਲਾਇਆ ਨਹੀਂ ਗਿਆ ਤੇ ਨਾ ਹੀ ਵੀਡੀਓ ਦੀ ਫੋਰੈਂਸਿਕ ਜਾਂਚ ਕੀਤੀ ਗਈ ਜਦੋਂ ਕਿ ਵੀਡੀਓ ਨੂੰ ਆਧਾਰ ਮੰਨਦੇ ਹੋਏ ਉਸ ਦੀਆਂ ਧਾਰਾਵਾਂ ਕੇਸ 'ਚ ਜੋੜ ਦਿੱਤੀਆਂ ਗਈਆਂ।
ਬਲੈਕਮੇਲਿੰਗ ਨੂੰ ਬਣਾਇਆ ਆਧਾਰ
ਇਸ ਮਾਮਲੇ 'ਚ ਚਰਨਜੀਤ ਸਿੰਘ ਚੱਢਾ ਤੇ ਚੱਢਾ ਪਰਿਵਾਰ ਨੇ ਔਰਤ 'ਤੇ ਬਲੈਕਮੇਲਿੰਗ ਕਰਨ ਦੇ ਦੋਸ਼ ਲਾਏ ਜਦੋਂ ਕਿ ਔਰਤ ਨੇ ਵੀ ਚੱਢਾ ਪਰਿਵਾਰ 'ਤੇ ਬਲੈਕਮੇਲਿੰਗ ਦੇ ਦੋਸ਼ ਲਾਏ ਪਰ ਅਸਲੀਅਤ ਇਹ ਹੈ ਕਿ 22 ਸਾਲਾਂ 'ਚ ਉਕਤ ਔਰਤ ਨੇ ਕਦੇ ਵੀ ਅਜਿਹੇ ਦੋਸ਼ ਨਹੀਂ ਲਾਏ। ਦੂਜੇ ਪਾਸੇ ਚੱਢਾ ਪਰਿਵਾਰ ਨੇ ਵੀ ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਕਦੇ ਵੀ ਔਰਤ ਨੂੰ ਬਲੈਕਮੇਲਿੰਗ ਕਰਨ ਦਾ ਕੋਈ ਵੀ ਦੋਸ਼ ਨਹੀਂ ਦਿੱਤਾ। ਜੇਕਰ ਔਰਤ ਦੀ ਮਨਸ਼ਾ ਦੇਖੀ ਜਾਵੇ ਤਾਂ ਇਸ ਦੌਰਾਨ ਉਸ ਨੂੰ ਇਕ ਮਾਮੂਲੀ ਟੀਚਰ ਤੋਂ ਪਿੰ੍ਰਸੀਪਲ ਤੱਕ ਦਾ ਅਹੁਦਾ ਮਿਲਿਆ ਅਤੇ ਪੈਸਾ ਕਮਾਉਣ ਦੇ ਨਾਲ ਰੁਤਬਾ ਵੀ ਮਿਲਿਆ। ਅਜਿਹੇ ਹਾਲਾਤ 'ਚ ਉਸ ਨਾਲ ਕੋਈ ਬਲੈਕਮੇਲਿੰਗ ਹੋਈ, ਇਹ ਸਮਝ ਤੋਂ ਦੂਰ ਹੈ ਜਦੋਂ ਕਿ ਇਹ ਮਾਮਲਾ ਆਪਸੀ ਸਹਿਮਤੀ ਨਾਲ ਹੋਇਆ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਵੇਂ ਪਾਸੇ ਤੋਂ ਪੈਸੇ ਦੀ ਮੰਗ ਕੀਤੀ ਗਈ, ਗੱਲਾਂ ਚੱਲਦੀਆਂ ਰਹੀਆਂ।
ਸਿਟ ਨੇ ਕਿਵੇਂ ਪੁੱਛੇ ਸਵਾਲ?
ਇੰਦਰਪ੍ਰੀਤ ਸਿੰਘ ਚੱਢਾ ਦੀ ਆਤਮ-ਹੱਤਿਆ ਤੋਂ ਪਹਿਲਾਂ ਪੁਲਸ ਵੱਲੋਂ ਬਣਾਈ ਗਈ ਐੱਸ. ਆਈ. ਟੀ. ਨੇ ਕਿਸ ਤਰ੍ਹਾਂ ਦੇ ਸਵਾਲ ਪੁੱਛੇ, ਜਿਸ ਨਾਲ ਇੰਦਰਪ੍ਰੀਤ ਸਿੰਘ ਚੱਢਾ ਬੇਕਾਬੂ ਹੋ ਗਿਆ, ਉਹ ਅਜੇ ਰਹੱਸ ਦਾ ਵਿਸ਼ਾ ਹੈ ਕਿਉਂਕਿ ਜ਼ਮਾਨਤ ਹੋਣ ਤੋਂ ਬਾਅਦ ਇੰਦਰਪ੍ਰੀਤ ਸਿੰਘ ਚੱਢਾ ਇਸ ਮਾਮਲੇ 'ਚ ਪੂਰੀ ਫਾਈਟ ਕਰਨ ਨੂੰ ਤਿਆਰ ਸੀ, ਜਦੋਂ ਕਿ ਅਚਾਨਕ ਜਾਂਚ 'ਚ ਸ਼ਾਮਲ ਹੋਣ ਤੋਂ ਬਾਅਦ ਉਸ ਦੀ ਮਨੋਦਸ਼ਾ ਕੀ ਬਣੀ, ਇਸ ਬਾਰੇ ਕੁਝ ਵੀ ਜਨਤਕ ਨਹੀਂ ਕੀਤਾ ਗਿਆ।
ਕੈਪਟਨ ਅਮਰਿੰਦਰ ਸਿੰਘ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਗਾਯੋਗ - ਉਧੋਕੇ
NEXT STORY