Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 12, 2026

    5:54:03 PM

  • 2 killed  6 injured in shooting in nice  france

    ਸ਼ਹਿਰ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ! 2 ਮੌਤਾਂ,...

  • military action in west asia

    ਖ਼ਤਮ ਹੋਵੇਗੀ ਜੰਗਬੰਦੀ! ਪੱਛਮੀ ਏਸ਼ੀਆ 'ਚ ਮੁੜ ਫੌਜੀ...

  • big related to punjab  s weather

    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ...

  • big news for gun owners

    ਪੰਜਾਬ: ਅਸਲਾ ਧਾਰਕਾਂ ਲਈ ਵੱਡੀ ਖ਼ਬਰ, ਜਲਦੀ ਕਰ ਲਓ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਰਾਘਵ ਚੱਢਾ ਵਿਵਾਦ : ਲੋਕਤੰਤਰ ਦੀ ਪ੍ਰੀਖਿਆ ਜਾਂ ਅੰਦਰੂਨੀ ਅਨੁਸ਼ਾਸਨ?

BLOG News Punjabi(ਬਲਾਗ)

ਰਾਘਵ ਚੱਢਾ ਵਿਵਾਦ : ਲੋਕਤੰਤਰ ਦੀ ਪ੍ਰੀਖਿਆ ਜਾਂ ਅੰਦਰੂਨੀ ਅਨੁਸ਼ਾਸਨ?

  • Edited By Anmol Tagra,
  • Updated: 06 Apr, 2026 05:44 PM
Blog
raghav chadha controversy
  • Share
    • Facebook
    • Tumblr
    • Linkedin
    • Twitter
  • Comment

ਹਾਲ ਹੀ ’ਚ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਪਾਰਟੀ ਲੀਡਰਸ਼ਿਪ ਵਿਚਾਲੇ ਖੁੱਲ੍ਹਾ ਵਿਵਾਦ ਸਾਹਮਣੇ ਆਇਆ। 2 ਅਪ੍ਰੈਲ ਨੂੰ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਚੱਢਾ ਨੂੰ ਪਾਰਟੀ ਦੇ ਉਪ-ਨੇਤਾ ਦੇ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਦੀ ਜਗ੍ਹਾ ਪੰਜਾਬ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਨਿਯੁਕਤ ਕਰਨ ਦੀ ਸੂਚਨਾ ਦਿੱਤੀ। ਨਾਲ ਹੀ, ਪਾਰਟੀ ਨੇ ਅਪੀਲ ਕੀਤੀ ਕਿ ਚੱਢਾ ਨੂੰ ਪਾਰਟੀ ਵੱਲੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। ਅਗਲੇ ਦਿਨ ਚੱਢਾ ਨੇ ‘ਸਾਈਲੈਂਸਡ, ਨਾਟ ਡਿਫੀਟਿਡ’ ਸਿਰਲੇਖ ਹੇਠ ਇਕ ਵੀਡੀਓ ਜਾਰੀ ਕਰ ਕੇ ਜਵਾਬ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹਮੇਸ਼ਾ ਆਮ ਆਦਮੀ ਦੇ ਮੁੱਦੇ ਉਠਾਉਂਦੇ ਰਹੇ, ਪਰ ਪਾਰਟੀ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਘਟਨਾ ਪਾਰਟੀ ਦੇ ਅੰਦਰੂਨੀ ਮਤਭੇਦਾਂ ਨੂੰ ਜਨਤਕ ਤੌਰ ’ਤੇ ਉਜਾਗਰ ਕਰਦੀ ਹੈ ਅਤੇ ਸਵਾਲ ਉਠਾਉਂਦੀ ਹੈ ਕਿ ਕੀ ਇਹ ਲੋਕਤੰਤਰੀ ਪ੍ਰਕਿਰਿਆ ਹੈ ਜਾਂ ਸਖ਼ਤ ਅਨੁਸ਼ਾਸਨ ਦਾ ਮਾਮਲਾ।

ਰਾਘਵ ਚੱਢਾ ਅਰਵਿੰਦ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਸਨ ਪਰ ਪਿਛਲੇ ਇਕ ਸਾਲ ਤੋਂ ਰਿਸ਼ਤਿਆਂ ’ਚ ਤਰੇੜ ਦਿਸਣ ਲੱਗੀ ਸੀ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੌਰਾਨ ਚੱਢਾ ਵਿਦੇਸ਼ ’ਚ ਅੱਖਾਂ ਦੀ ਸਰਜਰੀ ਕਰਵਾ ਰਹੇ ਸਨ ਅਤੇ ਪਾਰਟੀ ਦੇ ਪ੍ਰੋਗਰਾਮਾਂ ’ਚ ਗ਼ੈਰ-ਹਾਜ਼ਰ ਰਹੇ। ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਹਾਲੀਆ ਛੋਟ ਮਿਲਣ ’ਤੇ ਵੀ ਉਨ੍ਹਾਂ ਨੇ ਜਨਤਕ ਤੌਰ ’ਤੇ ਕੋਈ ਵੱਡਾ ਬਿਆਨ ਨਹੀਂ ਦਿੱਤਾ। ਪਾਰਟੀ ਸੂਤਰਾਂ ਅਨੁਸਾਰ, ਇਸ ਨੂੰ ਅਨੁਸ਼ਾਸਨਹੀਣਤਾ ਅਤੇ ਪਾਰਟੀ ਲਾਈਨ ਤੋਂ ਭਟਕਣਾ ਮੰਨਿਆ ਗਿਆ। ਉੱਥੇ ਹੀ ਚੱਢਾ ਨੇ ਸੰਸਦ ’ਚ ਹਵਾਈ ਅੱਡਿਆਂ ’ਤੇ ਮਹਿੰਗੇ ਖਾਣੇ, ਡਲਿਵਰੀ ਪਾਰਟਨਰਜ਼ ਦੀਆਂ ਸਮੱਸਿਆਵਾਂ, ਟੋਲ ਪਲਾਜ਼ਾ ਅਤੇ ਬੈਂਕ ਚਾਰਜਿਸ, ਗਿਗ ਵਰਕਰਾਂ ਦੇ ਅਧਿਕਾਰ ਵਰਗੇ ਮੁੱਦੇ ਉਠਾਏ, ਜਿਨ੍ਹਾਂ ਨੂੰ ਉਨ੍ਹਾਂ ਨੇ ‘ਆਮ ਆਦਮੀ’ ਦੇ ਹਿੱਤਾਂ ਨਾਲ ਜੋੜਿਆ ਪਰ ਪਾਰਟੀ ਨੇ ਇਨ੍ਹਾਂ ਨੂੰ ‘ਸਾਫਟ ਪੀ. ਆਰ.’ ਕਰਾਰ ਦਿੱਤਾ।

ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਇਸ ਵਿਵਾਦ ’ਤੇ ਬਿਆਨ ਵੀ ਦਿੱਤੇ। ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਚੱਢਾ ਭਾਜਪਾ ਤੋਂ ਡਰਦੇ ਹਨ, ਵਿਰੋਧੀ ਦਲਾਂ ਦੇ ਵਾਕਆਊਟ ’ਚ ਸ਼ਾਮਲ ਨਹੀਂ ਹੁੰਦੇ ਅਤੇ ਪੰਜਾਬ ਦੇ ਮੁੱਦਿਆਂ ’ਤੇ ਚੁੱਪ ਰਹਿੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ‘ਕੰਪਰੋਮਾਈਜ਼ਡ’ ਦੱਸਿਆ ਅਤੇ ਕਿਹਾ ਕਿ ਜਦੋਂ ਪਾਰਟੀ ਐੱਮ. ਐੱਸ. ਪੀ. ਜਾਂ ਕੇਂਦਰ ਤੋਂ ਫੰਡਿੰਗ ਵਰਗੇ ਵੱਡੇ ਮੁੱਦੇ ਉਠਾਉਂਦੀ ਹੈ, ਉਦੋਂ ਚੱਢਾ ਛੋਟੇ-ਛੋਟੇ ਮੁੱਦਿਆਂ ’ਤੇ ਫੋਕਸ ਕਰਦੇ ਹਨ। ਆਤਿਸ਼ੀ ਅਤੇ ਅਨੁਰਾਗ ਢਾਂਡਾ ਨੇ ਵੀ ਇਹੀ ਸੁਰ ਦੁਹਰਾਇਆ ਕਿ ਸੰਸਦ ’ਚ ਸੀਮਤ ਸਮੇਂ ’ਚ ‘ਸਮੋਸੇ ਸਸਤੇ’ ਵਰਗੇ ਵਿਸ਼ਿਆਂ ’ਤੇ ਬੋਲਣਾ ਰਾਸ਼ਟਰਹਿੱਤ ਤੋਂ ਦੂਰ ਹੈ। ਪਾਰਟੀ ਦਾ ਤਰਕ ਹੈ ਕਿ ਇਕ ਛੋਟੀ ਪਾਰਟੀ ਦੇ ਕੋਲ ਸੰਸਦ ’ਚ ਬੋਲਣ ਦਾ ਸੀਮਤ ਕੋਟਾ ਹੁੰਦਾ ਹੈ, ਇਸ ਲਈ ਉਸ ਨੂੰ ਕੇਂਦਰ ਸਰਕਾਰ ਦੇ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣਾ ਚਾਹੀਦਾ ਹੈ, ਨਾ ਕਿ ‘ਸਾਫਟ’ ਮੁੱਦਿਆਂ ’ਤੇ।

ਇਸ ’ਤੇ ਚੱਢਾ ਨੇ ਆਪਣੇ ਵੀਡੀਓ ’ਚ ਇਨ੍ਹਾਂ ਦੋਸ਼ਾਂ ਦਾ ਸਿੱਧਾ ਜਵਾਬ ਦਿੱਤਾ। ਉਨ੍ਹਾਂ ਪੁੱਛਿਆ, ‘‘ਕੀ ਆਮ ਆਦਮੀ ਦੇ ਮੁੱਦੇ ਉਠਾਉਣਾ ਅਪਰਾਧ ਹੈ? ਮੈਂ ਹਵਾਈ ਅੱਡੇ ਦੇ ਖਾਣੇ ਦੀ ਮਹਿੰਗਾਈ, ਗਿਗ ਵਰਕਰਾਂ ਦੀ ਦੁਰਦਸ਼ਾ, ਅਸ਼ੁੱਧ ਭੋਜਨ ਅਤੇ ਲੁੱਟ-ਖਸੁੱਟ ਦੇ ਮੁੱਦੇ ਉਠਾਏ, ਜਿਸ ਨਾਲ ਆਮ ਆਦਮੀ ਨੂੰ ਫਾਇਦਾ ਹੋਇਆ। ਪਾਰਟੀ ਨੂੰ ਇਸ ਨਾਲ ਕੀ ਨੁਕਸਾਨ ਹੋਇਆ?’’ ਉਨ੍ਹਾਂ ਪਾਰਟੀ ਨੂੰ ਚਿਤਾਵਨੀ ਦਿੱਤੀ, ‘‘ਮੇਰੀ ਚੁੱਪ ਨੂੰ ਹਾਰ ਨਾ ਸਮਝੋ। ਮੈਂ ਉਹ ਨਦੀ ਹਾਂ ਜੋ ਸਮਾਂ ਆਉਣ ’ਤੇ ਹੜ੍ਹ ਬਣ ਜਾਂਦੀ ਹੈ।’’ ਇਹ ਬਿਆਨ ਨਾ ਸਿਰਫ ਨਿੱਜੀ ਦਰਦ ਜ਼ਾਹਿਰ ਕਰਦਾ ਹੈ, ਸਗੋਂ ਪਾਰਟੀ ’ਚ ਅਸਹਿਮਤੀ ਦੇ ਅਧਿਕਾਰ ’ਤੇ ਵੀ ਸਵਾਲ ਖੜ੍ਹਾ ਕਰਦਾ ਹੈ।

ਉੱਥੇ ਹੀ ਹੋਰ ਸਿਆਸੀ ਦਲਾਂ ਦੀ ਪ੍ਰਤੀਕਿਰਿਆ ਨੇ ਇਸ ਵਿਵਾਦ ਨੂੰ ਹੋਰ ਵੀ ਰੰਗ ਦਿੱਤਾ ਹੈ। ਭਾਜਪਾ ਨੇ ਇਸ ਨੂੰ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਿਆ, ਪਰ ਚੱਢਾ ਨੂੰ ਬੋਲਣ ਤੋਂ ਰੋਕਣ ਨੂੰ ‘ਬਹੁਤ ਜ਼ਿਆਦਾ ਇਤਰਾਜ਼ਯੋਗ ਅਤੇ ਤਾਨਾਸ਼ਾਹੀ’ ਕਰਾਰ ਦਿੱਤਾ। ਕਾਂਗਰਸ ਨੇ ਇਸ ਨੂੰ ਪਾਰਟੀ ’ਚ ਤਰੇੜ ਦਾ ਸਬੂਤ ਮੰਨਿਆ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਚੱਢਾ ਪਹਿਲਾਂ ਤੋਂ ਹੀ ਪਾਰਟੀ ਤੋਂ ‘ਵੱਖ’ ਦਿਸਦੇ ਸਨ, ਖ਼ਾਸ ਕਰ ਕੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਦੀ ਗ਼ੈਰ-ਹਾਜ਼ਰੀ ਨੂੰ ਦੇਖਦੇ ਹੋਏ। ਕੁਝ ਕਾਂਗਰਸ ਨੇਤਾਵਾਂ ਦਾ ਅੰਦਾਜ਼ਾ ਹੈ ਕਿ ਚੱਢਾ ਪਾਰਟੀ ਛੱਡ ਕੇ ਕਿਤੇ ਹੋਰ ਜਾ ਸਕਦੇ ਹਨ। ਤ੍ਰਿਣਮੂਲ ਕਾਂਗਰਸ ਅਤੇ ਹੋਰ ਵਿਰੋਧੀ ਦਲਾਂ ਨੇ ਵੀ ਅਪ੍ਰਤੱਖ ਰੂਪ ’ਚ ਆਮ ਆਦਮੀ ਪਾਰਟੀ ਦੀ ਏਕਤਾ ’ਤੇ ਸਵਾਲ ਉਠਾਏ ਹਨ। ਕੁੱਲ ਮਿਲਾ ਕੇ, ਵਿਰੋਧੀ ਦਲਾਂ ਨੇ ਇਸ ਘਟਨਾ ਨੂੰ ਪਾਰਟੀ ਦੀ ਕਮਜ਼ੋਰੀ ਦੇ ਰੂਪ ’ਚ ਪੇਸ਼ ਕੀਤਾ ਹੈ।

ਕੁਝ ਵਿਸ਼ਲੇਸ਼ਕ ਮੰਨਦੇ ਹਨ ਕਿ ਚੱਢਾ ਪਾਰਟੀ ਦੀ ਹਮਲਾਵਰ ਐਂਟੀ-ਭਾਜਪਾ ਰਣਨੀਤੀ ਨਾਲ ਸਹਿਮਤ ਨਹੀਂ ਹਨ। ਉਹ ਜ਼ਿਆਦਾ ਮੁੱਦਾ-ਅਾਧਾਰਿਤ ਅਤੇ ਘੱਟ ਨਿੱਜੀ ਹਮਲੇ ਵਾਲਾ ਰੁਖ਼ ਅਪਣਾਉਂਦੇ ਰਹੇ, ਜੋ ਆਮ ਆਦਮੀ ਪਾਰਟੀ ਦੀ ਮੌਜੂਦਾ ਲੋੜ (ਕੇਂਦਰ ਸਰਕਾਰ ’ਤੇ ਸਿੱਧਾ ਹਮਲਾ) ਨਾਲ ਮੇਲ ਨਹੀਂ ਖਾਂਦਾ। ਦੂਜੀ ਅਟਕਲ ਇਹ ਹੈ ਕਿ ਚੱਢਾ ਦੀ ਵਧਦੀ ਲੋਕਪ੍ਰਿਯਤਾ ਅਤੇ ਮੀਡੀਆ ਕਵਰੇਜ ਕੇਜਰੀਵਾਲ ਲਈ ਖ਼ਤਰਾ ਬਣ ਗਈ। ਸਵਾਤੀ ਮਾਲੀਵਾਲ ਵਰਗੀਆਂ ਪਿਛਲੀਆਂ ਘਟਨਾਵਾਂ ਦੀ ਯਾਦ ਦਿਵਾਉਂਦੇ ਹੋਏ ਕੁਝ ਸਿਆਸੀ ਪੰਡਿਤ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ’ਚ ‘ਕੇਜਰੀਵਾਲ ਤੋਂ ਜ਼ਿਆਦਾ ਚਮਕ’ ਬਰਦਾਸ਼ਤ ਨਹੀਂ ਕੀਤੀ ਜਾਂਦੀ। ਅਨੁਸ਼ਾਸਨ ਅਤੇ ਪੰਜਾਬ-ਕੇਂਦਰਿਤ ਰਣਨੀਤੀ ਵੀ ਇਕ ਕਾਰਨ ਹੋ ਸਕਦੀ ਹੈ, ਕਿਉਂਕਿ ਚੱਢਾ ਪੰਜਾਬ ਤੋਂ ਸੰਸਦ ਮੈਂਬਰ ਹਨ ਪਰ ਪੰਜਾਬ ਦੇ ਵੱਡੇ ਮੁੱਦਿਆਂ (ਜਿਵੇਂ ਐੱਮ. ਐੱਸ. ਪੀ.) ’ਤੇ ਘੱਟ ਸਰਗਰਮ ਰਹੇ। ਕੁਝ ਸੂਤਰਾਂ ਦਾ ਦਾਅਵਾ ਹੈ ਕਿ ਚੱਢਾ ਨੂੰ ਭਾਜਪਾ ‘ਪ੍ਰਮੋਟ’ ਕਰ ਰਹੀ ਹੈ ਜਾਂ ਉਹ ਸੁਤੰਤਰ ਰੂਪ ’ਚ ਰਾਜਨੀਤੀ ਕਰਨ ਦੀ ਸੋਚ ਰਹੇ ਹਨ। ਹਾਲਾਂਕਿ, ਇਨ੍ਹਾਂ ’ਚੋਂ ਕਿਸੇ ਦੀ ਵੀ ਪੁਸ਼ਟੀ ਨਹੀਂ ਹੋਈ ਹੈ। ਪਾਰਟੀ ਨੇ ਇਸ ਨੂੰ ‘ਰੁਟੀਨ ਜਥੇਬੰਦਕ ਬਦਲਾਅ’ ਦੱਸਿਆ ਹੈ, ਪਰ ਟਾਈਮਿੰਗ ਅਤੇ ਬੋਲਣ ’ਤੇ ਰੋਕ ਨੇ ਸ਼ੱਕ ਵਧਾ ਦਿੱਤਾ ਹੈ।

ਦੇਖਿਆ ਜਾਵੇ ਤਾਂ ਇਹ ਇਕ ਸੰਸਦੀ ਲੋਕਤੰਤਰ ’ਚ ਪਾਰਟੀ ਅਨੁਸ਼ਾਸਨ ਬਨਾਮ ਵਿਅਕਤੀਗਤ ਸੁਤੰਤਰਤਾ ਦਾ ਸਵਾਲ ਹੈ। ਕੀ ਇਕ ਸੰਸਦ ਮੈਂਬਰ ਨੂੰ ਪਾਰਟੀ ਕੋਟੇ ਤੋਂ ਬੋਲਣ ਦਾ ਅਧਿਕਾਰ ਪਾਰਟੀ ਲੀਡਰਸ਼ਿਪ ਦੇ ਵਿਵੇਕ ’ਤੇ ਨਿਰਭਰ ਹੋਣਾ ਚਾਹੀਦਾ ਹੈ? ਸੰਵਿਧਾਨ ਅਤੇ ਸੰਸਦੀ ਪਰੰਪਰਾ ’ਚ ਸੰਸਦ ਮੈਂਬਰ ਪਾਰਟੀ ਤੋਂ ਕਿਤੇ ਜ਼ਿਆਦਾ ਜਨਤਾ ਦਾ ਪ੍ਰਤੀਨਿਧ ਹੈ ਪਰ ਹਕੀਕਤ ’ਚ ਵ੍ਹਿਪ ਅਤੇ ਪਾਰਟੀ ਲਾਈਨ ਪਾਬੰਦ ਹਨ। ਅੰਦੋਲਨ ਤੋਂ ਉਪਜੀ ਆਮ ਆਦਮੀ ਪਾਰਟੀ ਜੋ ਖ਼ੁਦ ‘ਸਵਰਾਜ’ ਅਤੇ ਪਾਰਦਰਸ਼ਤਾ ਦਾ ਨਾਅਰਾ ਦਿੰਦੀ ਰਹੀ, ’ਚ ਇਹ ਘਟਨਾ ਉਸ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ। ਇਸ ਦੇ ਨਾਲ ਹੀ ਪਾਰਟੀ ਦੀ ਅੰਦਰੂਨੀ ਸੰਰਚਨਾ ’ਤੇ ਵੀ ਕਈ ਸਵਾਲ ਉੱਠਦੇ ਹਨ। ਕੇਜਰੀਵਾਲ-ਕੇਂਦਰਿਤ ਪਾਰਟੀ ’ਚ ਅਸਹਿਮਤੀ ਨੂੰ ਕਿਵੇਂ ਹੈਂਡਲ ਕੀਤਾ ਜਾਂਦਾ ਹੈ? ਪਾਰਟੀ ਬਣਨ ਦੇ ਸਮੇਂ ਜੋ-ਜੋ ਵੱਡੇ ਤੇ ਚਰਚਿਤ ਚਿਹਰੇ ਕੇਜਰੀਵਾਲ ਦੇ ਨਾਲ ਸਨ, ਉਹ ਇਕ-ਇਕ ਕਰ ਕੇ ਅਲੱਗ ਹੋਏ। ਹੁਣ ਰਾਘਵ ਚੱਢਾ ਵਰਗੀਆਂ ਘਟਨਾਵਾਂ ਪਾਰਟੀ ਦੀ ‘ਏਕਤਾ’ ਦੇ ਅਕਸ ਨੂੰ ਧੱਕਾ ਪਹੁੰਚਾਉਂਦੀਆਂ ਹਨ।

ਆਮ ਆਦਮੀ ਪਾਰਟੀ ਵਰਗੇ ਦਲਾਂ ਨੂੰ ਰਾਸ਼ਟਰੀ ਪੱਧਰ ’ਤੇ ਮਜ਼ਬੂਤ ਰਹਿਣ ਲਈ ਅੰਦਰੂਨੀ ਏਕਤਾ ਜ਼ਰੂਰੀ ਹੈ। ਚੱਢਾ ਵਰਗੇ ਨੌਜਵਾਨ, ਪੜ੍ਹੇ-ਲਿਖੇ ਅਤੇ ਮੀਡੀਆ-ਸੇਵੀ ਨੇਤਾ ਪਾਰਟੀ ਦੇ ਅਕਸ ਨੂੰ ਆਧੁਨਿਕ ਬਣਾਉਂਦੇ ਸਨ। ਉਨ੍ਹਾਂ ਦਾ ਸਾਈਡਲਾਈਨ ਹੋਣਾ ਨੌਜਵਾਨ ਨੇਤਾਵਾਂ ਨੂੰ ਨਿਰਉਤਸ਼ਾਹਿਤ ਕਰ ਸਕਦਾ ਹੈ। ਚੱਢਾ ਨੇ ਜੋ ਮੁੱਦੇ ਉਠਾਏ ਉਹ ਵਾਕਈ ਆਮ ਆਦਮੀ ਨਾਲ ਜੁੜੇ ਸਨ—ਮਹਿੰਗਾਈ, ਕਿਰਤ ਅਧਿਕਾਰ, ਉਪਭੋਗਤਾ ਸ਼ੋਸ਼ਣ ਪਰ ਰਾਜਨੀਤੀ ’ਚ ਸੰਸਦ ਦੇ ਸੀਮਤ ਸਮੇਂ ’ਚ ਪਹਿਲ ‘ਵੱਡੇ ਸਿਆਸੀ ਹਮਲੇ’ ਨੂੰ ਦਿੱਤੀ ਜਾਂਦੀ ਹੈ। ਕੀ ਇਹ ‘ਸਾਫਟ’ ਬਨਾਮ ‘ਹਾਰਡ’ ਪਾਲੀਟਿਕਸ ਦਾ ਟਕਰਾਅ ਹੈ? ਦੋਵਾਂ ਪੱਖਾਂ ’ਚ ਸੱਚਾਈ ਤਾਂ ਹੈ, ਇਕ ਪਾਸੇ ਪਾਰਟੀ ਦੀ ਰਣਨੀਤਿਕ ਲੋੜ, ਦੂਜੇ ਪਾਸੇ ਸੰਸਦ ਨੂੰ ਜਨ-ਸਮੱਸਿਆਵਾਂ ਦਾ ਮੰਚ ਬਣਾਉਣ ਦਾ ਯਤਨ।

ਇਸ ਵਿਵਾਦ ਤੋਂ ਭਾਰਤੀ ਰਾਜਨੀਤੀ ਨੂੰ ਦੋ ਸਬਕ ਮਿਲਦੇ ਹਨ। ਪਹਿਲਾ, ਕੋਈ ਵੀ ਪਾਰਟੀ ਕਿੰਨੀ ਵੀ ਲੋਕਪ੍ਰਿਯ ਕਿਉਂ ਨਾ ਹੋਵੇ, ਅੰਦਰੂਨੀ ਲੋਕਤੰਤਰ ਦੇ ਬਿਨਾਂ ਟਿਕ ਨਹੀਂ ਸਕਦੀ। ਦੂਜਾ, ਸੰਸਦ ’ਚ ਸੰਸਦ ਮੈਂਬਰਾਂ ਦੀ ਆਵਾਜ਼ ਨੂੰ ਪਾਰਟੀ ਹਿੱਤ ਤੋਂ ਉੱਪਰ ਰੱਖਣ ਦੀ ਲੋੜ ਹੈ। ਰਾਘਵ ਚੱਢਾ ਦਾ ਭਵਿੱਖ ਅਨਿਸ਼ਚਿਤ ਹੈ। ਉਹ ਪਾਰਟੀ ’ਚ ਰਹਿ ਕੇ ਸੰਘਰਸ਼ ਕਰ ਸਕਦੇ ਹਨ, ਅਸਤੀਫ਼ਾ ਦੇ ਸਕਦੇ ਹਨ ਜਾਂ ਸੁਤੰਤਰ ਰੂਪ ’ਚ ਜਨ-ਮੁੱਦਿਆਂ ’ਤੇ ਬੋਲਦੇ ਰਹਿ ਸਕਦੇ ਹਨ। ਪਾਰਟੀ ਲਈ ਇਹ ਆਤਮ-ਚਿੰਤਨ ਦਾ ਮੌਕਾ ਹੈ। ਜੇਕਰ ਪਾਰਟੀ ਆਪਣਾ ਅਕਸ ‘ਆਮ ਆਦਮੀ’ ਦਾ ਰੱਖਣਾ ਚਾਹੁੰਦੀ ਹੈ, ਤਾਂ ਉਸ ਨੂੰ ਆਪਣੇ ਸੰਸਦ ਮੈਂਬਰਾਂ ਦੀ ਜਨ-ਕੇਂਦਰਿਤ ਆਵਾਜ਼ ਨੂੰ ਦਬਾਉਣ ਦੀ ਬਜਾਏ ਮਜ਼ਬੂਤ ਕਰਨਾ ਚਾਹੀਦਾ ਹੈ। ਦੋਵਾਂ ਪੱਖਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ। ਜਨਤਾ ਦੇਖ ਰਹੀ ਹੈ ਕਿ ਕੀ ਆਮ ਆਦਮੀ ਪਾਰਟੀ ਆਪਣੀ ਸਥਾਪਨਾ ਦੇ ਸਿਧਾਂਤਾਂ ’ਤੇ ਖਰੀ ਉਤਰਦੀ ਹੈ ਜਾਂ ਸੱਤਾ ਦੀ ਖੇਡ ’ਚ ਫਸ ਜਾਂਦੀ ਹੈ। ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਅਜਿਹੀਆਂ ਘਟਨਾਵਾਂ ਪ੍ਰੀਖਿਆ ਹਨ। ਉਮੀਦ ਹੈ ਕਿ ਇਹ ਵਿਵਾਦ ਸੰਵਾਦ ਦਾ ਰਸਤਾ ਖੋਲ੍ਹੇਗਾ, ਨਾ ਕਿ ਹੋਰ ਵੰਡ ਦਾ।

—ਵਿਨੀਤ ਨਾਰਾਇਣ

  • Punjab Politics
  • AAP
  • Raghav Chadha

ਜੰਗ ਦੇ ਤਣਾਅ ਨੂੰ ਨਜ਼ਰਅੰਦਾਜ਼ ਕਰਦੇ ਹੋਏ ਜੀਵਨ ਅਜੇ ਵੀ ਜਾਰੀ

NEXT STORY

Stories You May Like

  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ ਚੁੱਘ
  • 4 mps including raghav chadha to the president
    ਰਾਘਵ ਚੱਢਾ ਸਮੇਤ 4 ਸੰਸਦ ਮੈਂਬਰ 5 ਮਈ ਨੂੰ ਰਾਸ਼ਟਰਪਤੀ ਮੁਰਮੂ ਨਾਲ ਕਰਨਗੇ ਮੁਲਾਕਾਤ
  • democracy and elections
    ਲੋਕਤੰਤਰ ’ਤੇ ਹਾਵੀ ਚੋਣ ਤੰਤਰ
  • paper leak  neet 2026 exam cancelled
    ਪੇਪਰ ਲੀਕ ਹੋਣ ਤੋਂ ਬਾਅਦ NEET 2026 ਦੀ ਪ੍ਰੀਖਿਆ ਰੱਦ, CBI ਕਰੇਗੀ ਮਾਮਲੇ ਦੀ ਜਾਂਚ
  • kangra  anmol  10th class  board exam  first position
    ਕਾਂਗੜਾ ਦੀ ਅਨਮੋਲ ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਚ ਹਾਸਲ ਕੀਤਾ ਪਹਿਲਾ ਸਥਾਨ
  • tanda students pass nmms exam
    ਟਾਂਡਾ ਦੀਆਂ ਇਨ੍ਹਾਂ ਵਿਦਿਆਰਥਣਾਂ ਨੇ NMMS ਪ੍ਰੀਖਿਆ ਪਾਸ ਕਰਕੇ ਚਮਕਾਇਆ ਪੰਜਾਬ ਦਾ ਨਾਂ
  • neet exam  student  hostel  rajasthan police  kota
    NEET ਪ੍ਰੀਖਿਆ ਤੋਂ 24 ਘੰਟੇ ਪਹਿਲਾਂ ਵਾਪਰਿਆ ਹਾਦਸਾ, ਚੌਥੀ ਮੰਜ਼ਲ ਤੋਂ ਡਿੱਗ ਕੇ ਵਿਦਿਆਰਥੀ ਦੀ ਮੌਤ
  • women empowerment
    ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
  • big related to punjab  s weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
  • jalandhar new orders
    ਜਲੰਧਰ 'ਚ ਲੱਗ ਗਈਆਂ ਨਵੀਆਂ ਪਾਬੰਦੀਆਂ! ਹੁਣ 10 ਵਜੇ ਤੋਂ ਬਾਅਦ...
  • woman falls under train while talking on mobile phone
    ਮੋਬਾਈਲ ਫੋਨ ’ਤੇ ਗੱਲ ਕਰਦੇ ਸਮੇਂ ਟ੍ਰੇਨ ਹੇਠਾਂ ਆਈ ਔਰਤ, 6 ਸਾਲ ਦੇ ਬੱਚੇ ਦੀਆਂ...
  • thieves arrested in jalandhar
    ਟ੍ਰੇਨਾਂ ’ਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ,...
  • robbers rob a person at gunpoint on sodhal road
    ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ: ਸੋਢਲ ਰੋਡ 'ਤੇ ਲੁਟੇਰਿਆਂ ਨੇ ਹਥਿਆਰਾਂ ਦੀ...
  • terrible fire breaks out at waryana dumpterrible fire breaks out at waryana dump
    ਵਰਿਆਣਾ ਡੰਪ ’ਤੇ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤਕ ਫੈਲਿਆ ਜ਼ਹਿਰੀਲਾ ਧੂੰਆਂ
  • punjabi boy dies of heart attack in america
    ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
  • shameful incident in jalandhar woman gangraped in a moving car
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
Trending
Ek Nazar
junior minister resigns

ਸਟਾਰਮਰ 'ਤੇ ਅਹੁਦਾ ਛੱਡਣ ਦੇ ਦਬਾਅ ਵਿਚਕਾਰ ਜੂਨੀਅਰ ਮੰਤਰੀ ਨੇ ਦਿੱਤਾ ਅਸਤੀਫਾ

miscreants set fire to straw

ਸ਼ਰਾਰਤੀ ਅਨਸਰਾਂ ਦਾ ਵੱਡਾ ਕਾਂਡ, 45 ਟਰਾਲੀਆਂ ਤੂੜੀ ਨੂੰ ਲਾਈ ਅੱਗ, ਮਚੇ ਭਾਂਬੜ

shubh rajyog lakshmi narayan lucky zodiac signs

15 ਮਈ ਨੂੰ ਬਣਨ ਵਾਲਾ ਹੈ ਵਿਸ਼ੇਸ਼ ਰਾਜਯੋਗ! 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ...

wife destroys house with her own hands

ਪੰਜਾਬ: ਪਤਨੀ ਨੇ ਆਪਣੇ ਹੱਥੀਂ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਪਤੀ ਨੂੰ...

rain alert weather warning

Rain: ਹਨ੍ਹੇਰੀ-ਝੱਖੜ ਦੇ ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ ਲਈ ਮੌਸਮ...

fire in residential building

ਚੀਨ : ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਜਿਉਂਦੇ ਸੜੇ 5 ਲੋਕ

girls occupy first three positions in ludhiana in pseb 10th results

PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ...

there will be heavy rain in the next 4 days

ਅਗਲੇ 4 ਦਿਨ ਹੋਵੇਗੀ ਭਾਰੀ ਬਾਰਿਸ਼! ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ-ਬੁੱਧ ਨੇ ਬਣਾਇਆ...

nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

dead lizard found in cold drink

ਸੀਲਬੰਦ Cold Drink ਦੀ ਬੋਤਲ 'ਚੋਂ ਨਿਕਲੀ ਕਿਰਲੀ! ਵੀਡੀਓ ਦੇਖ ਉੱਡ ਜਾਣਗੇ...

terrible accident on jalandhar phagwara highway a moving activa caught fire

ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...

pizza spit video selling shop owner arrested

Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ...

amritsar airport passengers

ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5...

indians foreign citizenship

ਵਿਦੇਸ਼ੀ ਨਾਗਰਿਕਤਾ ਲੈਣ ਤੋਂ ਬਾਅਦ ਬਦਲ ਜਾਂਦੇ ਹਨ ਭਾਰਤੀਆਂ ਦੇ ਅਧਿਕਾਰ! ਨਹੀਂ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • assembly elections  p chidambaram  assam  puducherry
      ਤਿੰਨ ਰਾਜਾਂ ’ਚ ਉਥਲ-ਪੁਥਲ ਅਤੇ ਬਦਲਾਅ
    • bjp on regional parties
      ਖੇਤਰੀ ਪਾਰਟੀਆਂ ’ਤੇ ਭਾਰੀ ਪੈ ਰਹੀ ਭਾਜਪਾ
    • small businessmen on imports
      ਭਾਰਤ ਦੇ ਛੋਟੇ ਬਰਾਮਦਕਾਰ ਕੀ ਕਹਿੰਦੇ ਹਨ ਬਰਾਮਦ ਬਾਰੇ?
    • mothers day article
      ਮਦਰਜ਼ ਡੇਅ ’ਤੇ ਵਿਸ਼ੇਸ਼: ਮਾਂ ਦੀ ਮਮਤਾ ਦਾ ਰੂਹਾਨੀ ਜਾਦੂ
    • rp singh amit shah india politics modern chanakya
      ਅਮਿਤ ਸ਼ਾਹ : ਭਾਰਤ ਦੀ ਰਾਜਨੀਤੀ ਦੇ ਆਧੁਨਿਕ ਚਾਣਕਿਆ
    • finally trump and mamata had to bow to the constitution and the law
      ‘ਅਖੀਰ ਟਰੰਪ ਅਤੇ ਮਮਤਾ ਨੂੰ’ ਸੰਵਿਧਾਨ ਅਤੇ ਕਾਨੂੰਨ ਅੱਗੇ ਝੁਕਣਾ ਹੀ ਪਿਆ!
    • prototype fast breeder reactor
      ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ : ਵਿਕਸਿਤ ਭਾਰਤ ਦੀ ਊਰਜਾ ਨੀਂਹ ਦਾ ਮਜ਼ਬੂਤ...
    • congress begins process of government formation in kerala
      ਕੇਰਲ ’ਚ ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ
    • somnath  a symbol of a thousand years of faith
      ਹਜ਼ਾਰ ਵਰ੍ਹਿਆਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ
    • west bengal  renaissance with change
      ਪੱਛਮੀ ਬੰਗਾਲ : ਤਬਦੀਲੀ ਦੇ ਨਾਲ ਪੁਨਰ-ਜਾਗਰਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +