ਅੰਮ੍ਰਿਤਸਰ - ਪਿਛਲੇ 22 ਸਾਲਾਂ ਤੋਂ ਦੇਸ਼ ਵਿਚ ਚਾਈਨਾ ਤੋਂ ਆਉਣ ਵਾਲੇ ਮਾਲ ਨੂੰ ਲੈ ਕੇ ਲੋਕ ਇਹੀ ਦੁਹਾਈ ਦੇ ਰਹੇ ਹਨ ਕਿ ਇਸ ਨਾਲ ਦੇਸ਼ ਦੀਆਂ ਮੰਡੀਆਂ ਤਬਾਹ ਹੋ ਜਾਣਗੀਆਂ ਅਤੇ ਚਾਈਨਾ ਦਾ ਸਾਡੇ ਦੇਸ਼ ਦੇ ਵਪਾਰ 'ਤੇ ਕਬਜ਼ਾ ਹੋ ਜਾਵੇਗਾ। ਵਾਰ-ਵਾਰ ਦੁਹਾਈ ਦੇਣ ਦੇ ਬਾਵਜੂਦ ਵੀ ਭਾਰਤ ਦੀਆਂ ਮੰਡੀਆਂ ਤੋਂ ਚਾਈਨਾ ਦਾ ਮਾਲ ਨਿਕਲਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਕੁੱਝ ਮਹੀਨਿਆਂ ਤੋਂ ਭਾਰਤ ਅਤੇ ਚਾਈਨਾ ਵਿਚਕਾਰ ਬਣੇ ਗਤੀਰੋਧ ਦੇ ਕਾਰਨ ਹਰ ਵਿਅਕਤੀ ਨੂੰ ਚਾਈਨਾ ਦਾ ਮਾਲ ਨਾ ਖਰੀਦਣ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਸੋਸ਼ਲ ਮੀਡੀਆ ਵੀ ਚਾਈਨਾ ਦਾ ਮਾਲ ਹਟਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਦਲੀਲਾਂ ਦੇ ਰਿਹਾ ਹੈ ਪਰ ਇਸ ਦੇ ਬਾਵਜੂਦ ਨਤੀਜਾ ਫਿਰ ਉਥੇ ਦਾ ਉਥੇ ਹੀ ਰਹਿ ਗਿਆ ਹੈ।
ਇਸ 'ਚ ਵੱਡੀ ਸੰਖਿਆ ਵਿਚ ਲੋਕਾਂ ਦੀ ਇਹ ਵੀ ਦਲੀਲ ਹੈ ਕਿ ਚਾਈਨਾ ਤੋਂ ਆਉਣ ਵਾਲੇ ਮਾਲ ਨੂੰ ਭਾਵਨਾਤਮਕ ਨਜ਼ਰ ਨਾਲ ਜੇਕਰ ਵੇਖਿਆ ਜਾਵੇ ਤਾਂ ਚਾਈਨਾ ਤੋਂ ਆਉਣ ਵਾਲੇ ਮਾਲ ਨੂੰ ਖਰੀਦਿਆ ਨਹੀਂ ਜਾਣਾ ਚਾਹੀਦਾ ਹੈ ਪਰ ਵਿਕਲਪਿਕ ਤੌਰ 'ਤੇ ਜੇਕਰ ਵੇਖਿਆ ਜਾਵੇ ਤਾਂ ਚਾਈਨਾ ਦਾ ਮਾਲ ਭਾਰਤ ਵਿਚ ਵਰਤੋਂ ਤੋਂ ਹਟਾਉਣ ਲਈ ਭਾਰਤੀ ਨਿਰਮਾਤਾਵਾਂ ਨੂੰ ਡਰੈਗਨ ਨਾਲ ਦੋ-ਦੋ ਹੱਥ ਕਰਨ ਲਈ ਆਪਣੇ ਮਾਲ ਦੇ ਉੱਠੇ ਹੋਏ ਰੇਟਾਂ ਨੂੰ ਕੰਪੀਟੀਸ਼ਨ ਵਿਚ ਲਿਆਉਣਾ ਹੋਵੇਗਾ।
ਕੀਮਤਾਂ ਦਾ ਅੰਤਰ
ਜੇਕਰ ਭਾਰਤੀ ਵਸਤਾਂ ਦਾ ਚੀਨੀ ਵਸਤਾਂ ਦੇ ਰੇਟ ਨਾਲ ਮਿਲਾਨ ਕੀਤਾ ਜਾਵੇ ਤਾਂ ਇਨ੍ਹਾਂ ਰੇਟਾਂ ਵਿਚ ਬੇਹਿਸਾਬਾ ਅੰਤਰ ਹੈ। ਮੋਟਰ ਪਾਟਰਸ ਵਿਚ ਭਾਰਤ ਦੇ ਸਾਹਮਣੇ ਚਾਈਨਾ ਦੇ ਪੁਰਜ਼ਿਆਂ ਦਾ ਰੇਟ ਅੰਤਰ 5 ਤੋਂ 15 ਗੁਣਾ ਤੱਕ ਹੈ। ਭਾਰਤ ਵਰਗੀਆਂ ਮੰਡੀਆਂ ਵਿਚ ਜਿਥੇ ਗਾਹਕ ਹਮੇਸ਼ਾ ਹੀ ਸਸਤਾ ਸੌਦਾ ਖਰੀਦਣ ਨੂੰ ਤਿਆਰ ਰਹਿੰਦਾ ਹੈ ਅਤੇ ਸਿਰਫ 2 ਤੋਂ 5 ਫ਼ੀਸਦੀ ਤੱਕ ਦਾ ਮੁਨਾਫਾ ਕਮਾਉਣਾ ਭਾਰਤੀ ਵਪਾਰੀਆਂ ਦਾ ਇਕ ਸੁਭਾਅ ਬਣ ਚੁੱਕਿਆ ਹੈ। ਅਜਿਹੀ ਹਾਲਤ ਵਿਚ ਜੇਕਰ 10 ਰੁਪਏ ਦੀ ਚੀਜ਼ 100 ਵਿਚ ਮਿਲੇ ਤਾਂ ਇਸ ਦੇ ਨਿਰਮਾਤਾ ਲਈ ਮਾਰਕੀਟ ਵਿਚ ਜ਼ਿਆਦਾ ਸਮਾਂ ਤੱਕ ਟਿਕਣਾ ਮੁਸ਼ਕਿਲ ਹੋ ਜਾਵੇਗਾ। ਭਾਰਤ ਵਿਚ ਬਣੇ ਹੋਰ ਸਾਮਾਨ ਵਿਚ ਮੁਨਿਆਰੀ, ਕਾਸਮੈਟਿਕ, ਮੋਟਰਸਾਈਕਲ ਪਾਟਰਸ, ਜੁੱਤੀਆਂ, ਇਲੈਕਟ੍ਰਿਕ, ਪਟਾਕੇ, ਖਿਡੌਣੇ, ਸਜਾਵਟੀ ਲੜੀਆਂ ਸਮੇਤ 70 ਤੋਂ ਜ਼ਿਆਦਾ ਅਜਿਹੇ ਸਾਮਾਨ ਹਨ ਜੋ ਡਰੈਗਨ ਦੇ ਮਾਲ ਦੇ ਮੁਕਾਬਲੇ ਕਿਤੇ ਜ਼ਿਆਦਾ ਮਹਿੰਗੇ ਵਿਕ ਰਹੇ ਹਨ।
ਸਟੈਂਡਰਡ ਦਾ ਬਹਾਨਾ ਵੀ ਹੋਇਆ ਬੇਅਸਰ
ਚਾਈਨਾ ਦੇ ਮਾਲ ਨੂੰ ਰੋਕਣ ਲਈ ਪਿਛਲੇ 20 ਸਾਲਾਂ ਤੋਂ ਭਾਰਤੀ ਨਿਰਮਾਤਾ ਇਹੀ ਦੁਹਾਈ ਦੇ ਰਹੇ ਹਨ ਕਿ ਚਾਈਨਾ ਤੋਂ ਆਉਣ ਵਾਲਾ ਮਾਲ ਘਟੀਆ ਹੈ ਇਸ ਲਈ ਇਸ ਦੀਆਂ ਕੀਮਤਾਂ ਘੱਟ ਹਨ ਪਰ ਹੁਣ ਲੋਕਾਂ ਦੇ ਨਾਲ ਇਹ ਦਲੀਲ ਵੀ ਜ਼ੀਰੋ ਵਿਖਾਈ ਦੇਣ ਲਗੀ ਹੈ ਅਤੇ ਵੱਡੀ ਸੰਖਿਆ ਵਿਚ ਲੋਕ ਚਾਈਨਾ ਦੇ ਮਾਲ 'ਤੇ ਨਿਰਭਰ ਹੋ ਚੁੱਕੇ ਹਨ।
ਚਾਈਨਾ ਦੇ ਮਾਲ ਨੂੰ ਕੀਤਾ ਜਾ ਰਿਹੈ ਅਸੈਂਬਲ
ਚਾਈਨਾ ਦੇ ਮਾਲ ਦੀਆਂ ਕੀਮਤਾਂ ਨੂੰ ਲੈ ਕੇ ਜਿਥੇ ਲੋਕ ਪਹਿਲਾਂ ਇਸ ਦੀ ਕੁਆਲਿਟੀ ਦੀ ਨਿੰਦਾ ਕਰਦੇ ਸਨ, ਬਾਅਦ ਵਿਚ ਉਹੀ ਲੋਕ ਚਾਈਨਾ ਤੋਂ ਆਏ ਮਾਲ ਨੂੰ ਚਾਈਨਾ ਦੀ ਪੈਕਿੰਗ ਉਤਾਰ ਕੇ ਭਾਰਤੀ ਪੈਕਿੰਗ ਕਰਨ ਲੱਗੇ ਹਨ। ਉਦਾਹਰਣ ਦੇ ਤੌਰ 'ਤੇ ਜੇਕਰ ਕਿਸੇ ਬਾਲ ਬੈਰਿੰਗ ਦੀ ਕੀਮਤ 100 ਰੁਪਏ ਹੈ ਤਾਂ ਚਾਈਨਾ ਤੋਂ ਆਏ ਬੈਰਿੰਗ ਦੀ ਕੀਮਤ ਜੇਕਰ 10 ਰੁਪਏ ਦੇ ਕਰੀਬ ਹੁੰਦੀ ਹੈ ਤਾਂ ਕਈ ਤੇਜ਼-ਤਰਾਰ ਲੋਕ ਚਾਈਨਾ ਦੀ ਪੈਕਿੰਗ ਨੂੰ ਉਤਾਰ ਕੇ ਉਸੇ ਮਾਲ ਨੂੰ ਭਾਰਤੀ ਮਾਲ ਦਾ ਨਾਂ ਦੇ ਕੇ ਪੈਕ ਕਰਨ ਲੱਗਦੇ ਹਨ ਅਤੇ 10 ਰੁਪਏ ਦੀ ਲਾਗਤ ਵਾਲੀ ਚੀਜ਼ ਨੂੰ 50 ਤੋਂ 60 ਰੁਪਏ ਤੱਕ ਵੇਚਿਆ ਜਾਂਦਾ ਹੈ। ਇਨ੍ਹਾਂ ਚੀਜ਼ਾਂ ਵਿਚ ਇਲੈਕਟ੍ਰਿਕ ਮਾਲ, ਮੋਟਰ ਪਾਰਟਸ, ਖਿਡੌਣਿਆਂ ਦਾ ਤਾਂ 50-50 ਗੁਣਾ ਘੱਟ ਰੇਟ ਹੈ। ਪਿਛਲੇ ਦਿਨਾਂ ਵਿਚ ਰੱਖੜੀ ਦੇ ਤਿਉਹਾਰ 'ਤੇ ਚਾਈਨਾ ਤੋਂ ਆਉਣ ਵਾਲੇ 70 ਰੁਪਏ ਗੁਰਸ ਦੇ ਹਿਸਾਬ ਨਾਲ ਸਿਰਫ 50 ਪੈਸੇ ਲਾਗਤ ਆਉਣ ਵਾਲੀ ਲਾਲ ਮੌਲੀ ਵਾਲੀ ਰੱਖੜੀ 40 ਤੋਂ 50 ਰੁਪਏ ਤੱਕ ਵਿਕੀ ਹੈ ਜਦੋਂ ਕਿ ਭਾਰਤੀ ਸ਼ੋਅਰੂਮਾਂ ਵਿਚ ਕੁੱਝ ਵਧੀਆ ਰੱਖੜੀ ਦੇ ਨਾਂ 'ਤੇ 300 ਤੋਂ 500 ਰੁਪਏ ਤੱਕ ਦਾ ਰੇਟ ਰਿਹਾ ਹੈ।
ਜੀ. ਐੱਸ. ਟੀ. ਦਾ ਨਹੀਂ ਹੈ ਡਰੈਗਨ 'ਤੇ ਅਸਰ
ਆਮ ਤੌਰ 'ਤੇ ਜਿਥੇ ਨਿਰਮਾਤਾ ਜੀ.ਐੱਸ.ਟੀ.ਲਾਗੂ ਹੋਣ ਉਪਰੰਤ ਆਪਣੀਆਂ ਵਸਤਾਂ ਦਾ 12 ਤੋਂ 30 ਫ਼ੀਸਦੀ ਮਹਿੰਗਾ ਹੋਣ ਨਾਲ ਘਬਰਾ ਰਹੇ ਹਨ ਉਥੇ ਹੀ ਚਾਈਨਾ ਦੇ ਮਾਲ 'ਤੇ ਸ਼ਾਇਦ ਜੀ.ਐੱਸ.ਟੀ. ਦਾ ਕੋਈ ਅਸਰ ਨਾ ਹੋਵੇ। ਇਸ ਵਿਚ ਉਲਟਾ ਚਾਈਨਾ ਦੇ ਮਾਲ ਦੀ ਮੰਗ ਵਧ ਸਕਦੀ ਹੈ ਕਿਉਂਕਿ ਜੇਕਰ ਭਾਰਤੀ ਚੀਜ਼ ਜਿਸ ਦੀ ਕੀਮਤ 100 ਰੁਪਏ ਹੈ ਜੀ.ਐੱਸ.ਟੀ. ਦੇ ਬਾਅਦ 130 ਰੁਪਏ ਹੋ ਜਾਵੇਗੀ ਅਤੇ ਉਸ ਦੇ ਸਾਹਮਣੇ ਚੀਨੀ ਵਸਤੂਆਂ ਜਿਨ੍ਹਾਂ ਦੀ ਕੀਮਤ ਪਹਿਲਾਂ ਹੀ 10 ਰੁਪਏ ਹੈ ਜੀ.ਐੱਸ.ਟੀ. ਦੇ ਬਾਅਦ 13 ਰੁਪਏ ਹੋ ਜਾਵੇਗੀ। ਇਸ ਹਿਸਾਬ ਨਾਲ ਡਰੈਗਨ ਦੇ ਮਾਲ ਦਾ ਭਾਰਤੀ ਮੰਡੀਆਂ 'ਤੇ ਹੋਰ ਜ਼ਿਆਦਾ ਅਸਰ ਪੈ ਸਕਦਾ ਹੈ ਕਿਉਂਕਿ ਚੀਜ਼ ਦੀ ਕੀਮਤ ਵਿਚ ਵਾਧੇ ਦੇ ਬਾਵਜੂਦ ਜੀ.ਐੱਸ.ਟੀ. ਦਾ ਵਾਧਾ ਇਸ ਨੂੰ ਹੋਰ ਜ਼ਿਆਦਾ ਤੂਲ ਦੇਵੇਗੀ ਜਦੋਂ ਕਿ ਚਾਈਨਾ ਵਸਤਾਂ ਦੀ ਕੀਮਤ ਵਿਚ ਇਸ ਤੋਂ ਨਾਮਾਤਰ ਅੰਤਰ ਪਵੇਗਾ।
ਪਟਿਆਲਾ 'ਚ ਅਕਾਲੀ ਦਲ ਸੁਤੰਤਰ ਵੱਲੋਂ ਆਜ਼ਾਦੀ ਦਿਵਸ ਨਾ ਮਨਾਉਣ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ
NEXT STORY