ਫਿਰੋਜ਼ਪੁਰ, ਮਮਦੋਟ (ਕੁਮਾਰ, ਮਨਦੀਪ, ਸ਼ਰਮਾ ) - ਫਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦ ਤੋਂ ਬੀ.ਐੱਸ.ਐੱਫ ਦੀ 29 ਬਟਾਲੀਅਨ ਨੇ ਪਾਕਿ ਤੋਂ ਆਈ 10 ਪੈਕੇਟ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦਾ ਭਾਰ 5 ਕਿਲੋ 180 ਗਰਾਮ ਹੈ ਅਤੇ ਇਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 25 ਕਰੋੜ 90 ਲੱਖ ਰੁਪਏ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਬੀ.ਐੱਸ.ਐੱਫ ਨੇ ਹੈਰੋਇਨ ਦੇ ਨਾਲ-ਨਾਲ ਇਕ ਫੋਨ ਵੀ ਬਰਾਮਦ ਕੀਤਾ ਹੈ, ਜਿਸ ਨੂੰ ਕਬਜ਼ੇ ’ਚ ਲੈ ਕੇ ਅਧਿਕਾਰੀਆਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਇਹ ਹੈਰੋਇਨ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨੇੜੇ ਪੈਂਦੀ ਬੀ.ਐੱਸ.ਐੱਫ ਦੀ ਚੈਕ ਪੋਸਟ ਮਸਤਾ ਗੱਟੀ ਦੇ ਨੇੜੇ ਤੋਂ ਮਿਲੀ ਹੈ। ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ਵਿਚ ਬੀ.ਐੱਸ.ਐੱਫ. ਦੇ ਜਵਾਨਾਂ ਨੇ ਫੈਸਿੰਗ ਕੋਲ ਪਾਕਿ ਵਲੋਂ ਸ਼ੱਕੀ ਗਤੀਵਿਧੀਆਂ ਦੇਖਦੇ ਹੋਏ ਫੈਸਿੰਗ ਵੱਲ ਵੱਧਦੇ ਪਾਕਿ ਸਮੱਗਲਰਾਂ ਨੂੰ ਦੇਖਿਆ। ਜਿਨ੍ਹਾਂ ਨੂੰ ਜਵਾਨਾਂ ਵਲੋਂ ਵਾਪਸ ਜਾਣ ਲਈ ਲਲਕਾਰਿਆ ਗਿਆ ਪਰ ਉਹ ਨਹੀਂ ਰੁੱਕੇ, ਜਿਸ ਕਾਰਨ ਉਨ੍ਹਾਂ ’ਤੇ ਜਵਾਨਾਂ ਨੇ ਫਾਈਰਿੰਗ ਕਰ ਦਿੱਤੀ। ਬੀ.ਐੱਸ.ਐੱਫ. ਨੇ ਉਸ ਏਰੀਆ ’ਚ ਸਰਚ ਅਪ੍ਰੇਸ਼ਨ ਚਲਾਇਆ ਤਾਂ ਉਥੋਂ 10 ਪੈਕਟ ਹੈਰੋਇਨ ਤੇ ਇਕ ਮੋਬਾਇਲ ਫੋਨ ਮਿਲਿਆ, ਜੋ ਬੀ.ਐੱਸ.ਐੱਫ. ਨੇ ਕਬਜ਼ੇ ’ਚ ਲੈ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ।
ਬੱਚਿਆਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਕੇ ਬਣਾਇਆ ਜਾ ਰਿਹਾ ਅੱਤਵਾਦੀ
NEXT STORY