ਜਲੰਧਰ— ਭਰਤੀ ਦਫ਼ਤਰ (ਹੈੱਡਕੁਆਰਟਰ) ਜਲੰਧਰ ਕੈਂਟ ਵੱਲੋਂ ਜਲੰਧਰ ਕੈਂਟ ਦੇ ਏ. ਪੀ. ਐੱਸ. ਸਕੂਲ ਪ੍ਰਾਇਮਰੀ ਵਿੰਗ ਦੀ ਗਰਾਊਂਡ 'ਚ ਭਾਰਤੀ ਫ਼ੌਜ ਦੀ ਭਰਤੀ 4 ਜਨਵਰੀ ਤੋਂ ਸ਼ੁਰੂ ਹੋ ਕੇ 31 ਜਨਵਰੀ 2021 ਤੱਕ ਹੋਣ ਜਾ ਰਹੀ ਹੈ। ਇਸ ਭਰਤੀ ਰੈਲੀ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਐੱਸ. ਬੀ. ਐੱਸ. ਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਉਮੀਦਵਾਰ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਗਗਨਦੀਪ ਕੌਰ ਪੀ. ਆਰ. ਓ. ਡਿਫੈਂਸ ਜਲੰਧਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਰਤੀ ਰੈਲੀ ਲਈ 14 ਨਵੰਬਰ ਤੋਂ ਲੈ ਕੇ 28 ਦਸੰਬਰ 2020 ਤੱਕ ਰਜਿਸਟ੍ਰੇਸ਼ਨ ਖੁੱਲ੍ਹੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ
ਭਰਤੀ ਰੈਲੀ 'ਚ ਹਰ ਉਮੀਦਵਾਰ ਲਈ ਆਨਲਾਈਨ ਰਜਿਸਟ੍ਰੇਸ਼ਨ ਜ਼ਰੂਰੀ ਹੈ। ਜਿਸ ਉਮੀਦਵਾਰ ਨੇ ਸਹੀ ਤਰੀਕੇ ਨਾਲ ਰਜਿਸਟ੍ਰੇਸ਼ਨ ਕਰਵਾਈ ਹੋਵੇਗੀ, ਉਨ੍ਹਾਂ ਨੂੰ ਈ-ਮੇਲ ਪਤੇ 'ਤੇ ਐਡਮਿਟ ਕਾਰਡ ਭੇਜਿਆ ਜਾਵੇਗਾ, ਜਿਸ 'ਚ ਰੈਲੀ ਦੀ ਰਿਪੋਰਟਿੰਗ ਦੀ ਤਾਰੀਖ਼ ਅਤੇ ਸਮੇਂ ਦੀ ਵੈੱਬਸਾਈਟ 'ਤੇ ਉਪਲੱਬਧ ਹੈ। ਭਰਤੀ ਰੈਲੀ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਅਤੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਲਾਲਾਂ ਅਤੇ ਧੋਖਾਧੜੀ ਕਰਨ ਵਾਲਿਆਂ ਤੋਂ ਬਚਣ ਅਤੇ ਨਸ਼ੀਲੀਆਂ ਦਵਾਈਆਂ ਤੋਂ ਬਚਣ।
ਇਹ ਵੀ ਪੜ੍ਹੋ: ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ
ਇਸ ਵੈੱਬਸਾਈਟ 'ਤੇ ਕਰ ਸਕਣਗੇ ਉਮੀਦਵਾਰ ਆਨਲਾਈਨ ਰਜਿਸਟ੍ਰੇਸ਼ਨ
ਭਰਤੀ ਰੈਲੀ 'ਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਆਫੀਸ਼ੀਅਲ ਵੈੱਬਸਾਈਟ joinindianarmy.nic.in 'ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਦੱਸ ਦਈਏ ਕਿ ਅਧਿਕਾਰਿਕ ਵੈੱਬਸਾਈਟ 'ਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਪ੍ਰਕਿਰਿਆ 14 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਰਜਿਸਟ੍ਰੇਸ਼ਨ ਕਰਨ ਦੀ ਆਖਰੀ ਤਾਰੀਖ਼ 28 ਦਸੰਬਰ 2020 ਹੈ। ਉਮੀਦਵਾਰਾਂ ਨੂੰ ਧਿਆਨ ਦੇਣਾ ਪਵੇਗਾ ਕਿ ਇਸ ਭਰਤੀ ਰੈਲੀ 'ਚ ਉਹ ਉਮੀਦਵਾਰ ਭਾਗ ਲੈ ਸਕਣਗੇ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ
ਐਡਮਿਟ ਕਾਰਡ ਜ਼ਰੀਏ ਹੀ ਉਮੀਦਵਾਰ ਇਸ ਭਰਤੀ ਰੈਲੀ 'ਚ ਹਿੱਸਾ ਲੈ ਸਕਣਗੇ। ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋਣ ਜਾਣ ਦੇ ਬਾਅਦ ਉਮੀਦਵਾਰਾਂ ਦੇ ਐਡਮਿਟ ਕਾਰਡ, ਉਨ੍ਹਾਂ ਦੇ ਰਜਿਸਟ੍ਰੇਸ਼ਨ ਈ-ਮੇਲ ਆਈ. ਡੀ. 'ਤੇ 29 ਦਸੰਬਰ 2020 ਤੋਂ 3 ਜਨਵਰੀ 2021 ਤੱਕ ਭੇਜੇ ਜਾਣਗੇ।
ਇਹ ਵੀ ਪੜ੍ਹੋ: ਵੱਡੇ ਬਾਦਲ ਵੱਲੋਂ 'ਪਦਮ ਵਿਭੂਸ਼ਣ' ਵਾਪਸ ਕਰਨ ਨੂੰ ਮੰਤਰੀ ਰੰਧਾਵਾ ਨੇ ਦੱਸਿਆ ਸਿਰਫ਼ ਇਕ ਡਰਾਮਾ
ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ
ਨੋਟ: ਜਲੰਧਰ ਕੈਂਟ ਵਿਖੇ ਫ਼ੌਜ ਲਈ ਖੁੱਲ੍ਹ ਰਹੀ ਭਰਤੀ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਯੂ. ਕੇ. ਦੇ ਐੱਮ. ਪੀ. ਢੇਸੀ ਨੇ ਕਿਸਾਨਾਂ ਦਾ ਕੀਤਾ ਸਮਰਥਨ
NEXT STORY