Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 09, 2026

    2:35:46 PM

  • major encounter in saneta village of mohali

    ਮੋਹਾਲੀ ਦੇ ਪਿੰਡ ਸਨੇਟਾ 'ਚ ਵੱਡਾ ਐਨਕਾਊਂਟਰ,...

  • flood in 14 districts

    ਨੇਪਾਲ ਮਗਰੋਂ ਭਾਰਤ 'ਚ ਵੀ ਪਈ ਹੜ੍ਹਾਂ ਦੀ ਮਾਰ !...

  • congress protests over tampering with baba saheb s statue in jalandhar

    ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ...

  • ludhiana bandh  highway  police force

    ਲੁਧਿਆਣਾ ਬੰਦ, ਹਾਈਵੇ 'ਤੇ ਪੂਰੀ ਤਰ੍ਹਾਂ ਠੱਪ ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਗੰਦੇ ਨਾਲਿਆਂ ਕੰਢੇ ਵੱਸਣ ਦੇ ਆਦੀ ਹੋਏ ਪਵਿੱਤਰ ਨਦੀਆਂ ਕੰਢੇ ਵੱਸਣ ਵਾਲੇ ਲੋਕ

PUNJAB News Punjabi(ਪੰਜਾਬ)

ਗੰਦੇ ਨਾਲਿਆਂ ਕੰਢੇ ਵੱਸਣ ਦੇ ਆਦੀ ਹੋਏ ਪਵਿੱਤਰ ਨਦੀਆਂ ਕੰਢੇ ਵੱਸਣ ਵਾਲੇ ਲੋਕ

  • Updated: 29 Jun, 2019 06:15 PM
Jalandhar
indian people addicted to dirty streams polluted rivers
  • Share
    • Facebook
    • Tumblr
    • Linkedin
    • Twitter
  • Comment

ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਦੁਨੀਆ ਦੀ ਹਰ ਸੱਭਿਅਤਾ ਦਾ ਵਿਕਾਸ ਪਵਿੱਤਰ ਨਦੀਆਂ ਅਤੇ ਦਰਿਆਵਾਂ ਦੇ ਕਿਨਾਰੇ ਹੀ ਹੋਇਆ। ਕੁਦਰਤੀ ਤਬਦੀਲੀਆਂ ਕਾਰਨ ਜੇਕਰ ਇਨ੍ਹਾਂ ਨਦੀਆਂ-ਦਰਿਆਵਾਂ ਨੇ ਆਪਣਾ ਰੂਪ ਵਟਾਇਆ ਤਾਂ ਇਨ੍ਹਾਂ ਦੇ ਨਾਲ ਹੀ ਮਨੁੱਖੀ ਸੱਭਿਅਤਾ ਦਾ ਵੀ ਮੂੰਹ-ਮੁੰਹਾਂਦਰਾ ਬਦਲ ਗਿਆ। ਸ਼ਾਇਦ ਇਸੇ ਕਰਕੇ ਹੀ ਸਦੀਆਂ ਪੁਰਾਣੀਆਂ ਸੱਭਿਅਤਾਵਾਂ ਵੀ ਬਦਲਦੇ ਹਾਲਾਤ ਸਾਹਮਣੇ ਅਲੋਪ ਹੋ ਕੇ ਰਹਿ ਗਈਆਂ। ਇਨ੍ਹਾਂ ਅਲੋਪ ਹੋਈਆਂ ਸੱਭਿਅਤਾਵਾਂ ਦੇ ਅਨੇਕਾਂ ਨਿਸ਼ਾਨ ਪੰਜਾਬ ਦੀ ਧਰਤੀ 'ਤੇ ਅੱਜ ਵੀ ਮੌਜੂਦ ਹਨ। ਗੱਲ ਸਾਡੀ ਮੌਜੂਦਾ ਸੱਭਿਅਤਾ ਦੀ ਕਰੀਏ ਤਾਂ ਅੱਜ ਵੀ ਭਾਰਤ ਦੇ ਅਨੇਕਾਂ ਸ਼ਹਿਰ ਨਦੀਆਂ ਅਤੇ ਦਰਿਆਵਾਂ ਦੇ ਕੰਢਿਆਂ ’ਤੇ ਹੀ ਵੱਸਦੇ ਹਨ। ਇਹ ਗੱਲ ਵੱਖ ਹੈ ਕਿ ਹੁਣ ਇਹ ਨਦੀਆਂ ਅਤੇ ਦਰਿਆ ਪਾਕਿ ਪਵਿੱਤਰ ਅਤੇ ਸਾਫ-ਸੁਥਰੇ ਨਾ ਹੋ ਕੇ ਗੰਦੇ ਨਾਲਿਆਂ ਵਿਚ ਤਬਦੀਲ ਹੋ ਚੁੱਕੇ ਹਨ। ਸਾਡੀ ਤਰਾਸਦੀ ਇਹ ਹੈ ਕਿ ਸਦੀਆਂ ਤੋਂ ਪਵਿੱਤਰ ਨਦੀਆਂ ਕੰਢੇ ਵੱਸਣ ਵਾਲੇ ਲੋਕ ਅਜੋਕੇ ਯੁੱਗ ਤੱਕ ਪੁੱਜ ਕੇ ਗੰਦੇ ਨਾਲਿਆਂ ਕੰਢੇ ਵੱਸਣ ਦੇ ਆਦੀ ਹੋ ਗਏ ਹਨ। ਭਾਰਤ ਦੀਆਂ ਇਹ ਪ੍ਰਮੱਖ ਨਦੀਆਂ ਗੰਗਾ, ਯਮੁਨਾ, ਹੈਦਰਬਾਦ ਦੀ ਮੂਸੀ ਨਦੀ, ਚਨਈ ਦੀ ਕੂਮ ਨਦੀ, ਮੁੰਬਈ ਦੀ ਮਿੱਥੀ ਨਦੀ, ਪੂਨੇ ਦੀ ਮੂਲਾ-ਮੂਥਾ ਨਦੀ, ਲਖਨਊ ਦੀ ਗੋਮਤੀ ਨਦੀ ਆਦਿ ਇਸ ਦੀਆਂ ਪ੍ਰਤੱਖ ਮਿਸਾਲਾਂ ਹਨ। ਇਨ੍ਹਾਂ ਦੇ ਕਿਨਾਰਿਆਂ ’ਤੇ ਸੈਂਕੜਿਆਂ ਦੇ ਹਿਸਾਬ ਨਾਲ ਸ਼ਹਿਰ ਵੱਸਦੇ ਹਨ। ਸੱਚਾਈ ਇਹ ਹੈ ਕਿ ਇਨ੍ਹਾਂ ਸਾਰੀਆਂ ਨਦੀਆਂ ਕੋਈ ਨਾ ਕੋਈ ਧਾਰਮਿਕ ਮਹੱਤਵ ਵੀ ਹੈ। ਹੈਰਾਨੀ ਦੀ ਗੱਲ ਇਹ ਕਿ ਸਾਡਾ ਸਮਾਜ ਇਸ ਭਿਆਨਕ ਗੰਦਗੀ ਨੂੰ ਅੱਖਾਂ ਮੀਚ ਕੇ ਚੁੱਪ-ਚਾਪ ਰਹਿਣ ਦਾ ਆਦੀ ਹੋ ਚੁੱਕਾ ਹੈ।  

ਦੇਸ਼ ਦੀਆਂ 62 ਫੀਸਦੀ ਨਦੀਆਂ ਪ੍ਰਦੂਸ਼ਿਤ
ਸਾਲ 2018 'ਚ ਕੇਂਦਰੀ ਪ੍ਰਦੂਸ਼ਣ ਵਿਭਾਗ ਕੋਲੋਂ ਆਰ. ਟੀ. ਆਈ. ਰਾਹੀਂ ਪ੍ਰਾਪਤ ਜਾਣਕਾਰੀ 'ਚ ਇਹ ਖੁਲਾਸਾ ਹੋਇਆ ਸੀ ਕਿ ਭਾਰਤ ਦੀਆਂ ਲਗਭਗ 323 ਨਦੀਆਂ ਦਾ ਪਾਣੀ ਨਹਾਉਣ ਦੇ ਵੀ ਕਾਬਲ ਨਹੀਂ ਹੈ। ਇਸ ਲਿਖਤੀ ਰਿਪੋਰਟ ਮੁਤਾਬਕ ਇਹ ਕਰੀਬ 62 ਫੀਸਦੀ ਨਦੀਆਂ ਹਨ, ਜੋ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਦੇਸ਼ ਦੀਆਂ 521 ਨਦੀਆਂ ਦੇ ਪਾਣੀ ਦੀ ਮਾਨੀਟਰਿੰਗ ਕਰ ਰਹੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸਾਲ 2018 'ਚ ਦੇਸ਼ ਦੀਆਂ 198 ਨਦੀਆਂ ਹੀ ਸਾਫ ਸਨ। ਇਨ੍ਹਾਂ ਨਦੀਆਂ 'ਚ ਜ਼ਿਆਦਾ ਛੋਟੀਆਂ ਨਦੀਆਂ ਹਨ। ਇਸ ਦੇ ਉਲਟ ਵੱਡੀਆਂ ਨਦੀਆਂ ਦਾ ਪਾਣੀ ਖਤਰਨਾਕ ਪ੍ਰਦੂਸ਼ਣ ਦੀ ਚਪੇਟ 'ਚ ਹੈ । ਨਦੀਆਂ ਦੀ ਸਵੱਛਤਾ ਪੱਖੋਂ ਮਹਾਰਾਸ਼ਟਰ ਦੇ ਹਾਲਾਤ ਕਾਫੀ ਬੁਰੇ ਹਨ ਹਨ। ਏਥੇ ਸਿਰਫ 7 ਨਦੀਆਂ ਹੀ ਸਾਫ ਹਨ ਜਦਕਿ 45 ਨਦੀਆਂ ਦਾ ਪਾਣੀ ਪ੍ਰਦੂਸ਼ਿਤ ਹੈ। 

ਪੰਜਾਬ 'ਚ ਸਤਲੁਜ ਦੇ ਹਾਲਾਤ ਬੇਹੱਦ ਬਦਤਰ
ਇਸੇ ਤਰ੍ਹਾਂ ਗੱਲ ਪੰਜਾਬ ਦੀ ਕਰੀਏ ਸਾਡੇ ਦਰਿਆਵਾਂ ਅਤੇ ਨਦੀਆਂ ਦੇ ਹਾਲਾਤ ਵੀ ਬੇਹੱਦ ਬਦਤਰ ਹੋ ਚੁੱਕੇ ਹਨ। ਸਤਲੁਜ ਦਰਿਆ ਨੂੰ ਤਾਂ ਹੁਣ ਦਰਿਆ ਕਹਿਣਾ ਵੀ ਠੀਕ ਪ੍ਰਤੀਤ ਨਹੀਂ ਹੁੰਦਾ। ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਇਸੇ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਹੈ। ਇਸ ਗੱਲ ਦਾ ਥੋੜ੍ਹਾ ਹੋਰ ਵਿਸਥਾਰ ਕਰੀਏ ਤਾਂ ਲੁਧਿਆਣਾ ਸ਼ਹਿਰ ਸਤਲੁਜ ਦਰਿਆ ਦੀ ਸਹਾਇਕ ਧਾਰਾ ਬੁੱਢੇ ਦਰਿਆ ਦੇ ਕੰਢੇ 'ਤੇ ਵਸਿਆ ਹੋਇਆ ਹੈ। ਬੁੱਢਾ ਦਰਿਆ ਮਾਛੀਵਾੜਾ ਦੇ ਇਲਾਕੇ 'ਚ ਕੁਝ ਕੁਦਰਤੀ ਧਾਰਾਵਾਂ ਦੇ ਮੇਲ ਨਾਲ ਪੈਦਾ ਹੁੰਦੀ ਜਲ ਧਾਰਾ ਸੀ, ਜੋ ਕੂੰਮਕਲਾਂ, ਤਾਜਪੁਰ, ਜਮਾਲਪੁਰ ਆਦਿ ਪਿੰਡਾਂ ਕੋਲੋਂ ਹੋ ਕੇ ਲੁਧਿਆਣਾ ਸ਼ਹਿਰ 'ਚੋਂ ਲੰਘ ਕੇ ਹੰਭੜਾਂ ਤੋਂ ਅੱਗੇ ਪਿੰਡ ਵਲੀਪੁਰ ਕੋਲ ਪਹੁੰਚ ਕੇ ਦਰਿਆ ਸਤਲੁਜ 'ਚ ਜਾ ਰਲਦਾ ਹੈ। ਮੌਜੂਦਾ ਸਮੇਂ ਦੌਰਾਨ ਇਹ ਧਾਰਾ ਪੂਰੀ ਤਰ੍ਹਾਂ ਗੰਦੇ ਨਾਲੇ 'ਚ ਤਬਦੀਲ ਹੋ ਚੁੱਕੀ ਹੈ।
PunjabKesari
ਸੱਚਾਈ ਇਹ ਹੈ ਕਿ ਇਹ ਇਕੱਲਾ ਹੀ ਗੰਦੇ ਨਾਲੇ 'ਚ ਤਬਦੀਲ ਨਹੀਂ ਹੋਇਆ ਬਲਕਿ ਇਸ ਨੇ ਸਤਲੁਜ ਦਰਿਆ ਦਾ ਵੀ ਮੂੰਹ ਮੁਹਾਂਦਰਾ ਬਦਲ ਕੇ ਰੱਖ ਦਿੱਤਾ ਹੈ। ਸਤਲੁੱਜ 'ਚ ਇਸ ਦਾ ਪਾਣੀ ਰਲਣ ਕਾਰਨ ਮੌਜੂਦਾ ਸਮੇਂ 'ਚ ਸਤਲੁਜ ਦਾ ਪਾਣੀ ਵੀ ਡੀ ਗਰੇਡ ਦਾ ਹੋ ਚੁੱਕਾ ਹੈ, ਇਹ ਪੀਣ ਤਾਂ ਕੀ ਨਹਾਉਣ ਦੇ ਵੀ ਕਾਬਲ ਨਹੀਂ ਹੈ। ਅੱਗੇ ਜਾ ਕੇ ਇਹ ਪਾਣੀ ਦਰਿਆ ਬਿਆਸ ਦੇ ਪਾਣੀ 'ਚ ਮਿਲ ਜਾਂਦਾ ਹੈ, ਜਿਸ ਕਾਰਨ ਦਰਿਆ ਬਿਆਸ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਤਰ੍ਹਾਂ ਦੇਖਦੇ ਹੀ ਦੇਖਦੇ ਚੜ੍ਹਦੇ ਪੰਜਾਬ ਇਨ੍ਹਾਂ ਦੋਹਾਂ ਦਰਿਆਵਾਂ ਦਾ ਪਾਣੀ ਗੰਦੇ ਨਾਲੇ ਦੇ ਪਾਣੀ ਦਾ ਰੂਪ ਧਾਰਨ ਕਰ ਜਾਂਦਾ ਹੈ।  

ਸਤਲੁਜ ਨੂੰ ਗੰਦਾ ਕਰਨ 'ਚ ਚਿੱਟੀ ਵੇਈਂ ਅਤੇ ਕਾਲਾ ਸੰਘਿਆ ਡਰੇਨ ਦਾ ਵੀ ਵੱਡਾ ਰੋਲ
ਸਤਲੁਜ ਨੂੰ ਗੰਦਾ ਕਰਨ 'ਚ ਚਿੱਟੀ ਵੇਂਈ ਦਾ ਵੀ ਵੱਡਾ ਰੋਲ ਹੈ। ਇਹ ਵੇਈਂ ਸ਼ਿਵਾਲਿਕ ਦੀਆਂ ਪਹਾੜੀਆਂ 'ਚੋਂ ਨਿਕਲਦੀ ਹੋਈ ਪੰਜਾਬ ਦੇ ਦੋ ਵੱਡੇ ਸ਼ਹਿਰਾਂ ਫਗਵਾੜਾ ਅਤੇ ਨਵਾਂਸ਼ਹਿਰ ਦੇ ਵਿਚਕਾਰ ਦੀ ਲੰਘਦੀ ਹੈ। ਇਨ੍ਹਾਂ ਦੋਹਾਂ ਸ਼ਹਿਰਾਂ ਦੇ ਸੀਵਰੇਜ ਦਾ ਗੰਦਾ ਪਾਣੀ ਇਸ ਵੇਈਂ ਨੂੰ ਗੰਦੇ ਨਾਲੇ 'ਚ ਤਬਦੀਲ ਕਰ ਦਿੰਦਾ ਹੈ। ਅੱਗੋਂ ਜਾ ਕੇ ਇਹ ਇਹ ਵੇਈਂ ਕਾਂਗਣਾ ਮਲਸੀਆਂ, ਫੁੱਲ, ਘੁੱਦੂਵਾਲ, ਨਵਾਂ ਪਿੰਡ ਦੋਨੇਵਾਲ, ਸਿੱਧੂਪੁਰ, ਨਵਾਂ ਪਿੰਡ ਖਾਲੇਵਾਲ, ਗਿੱਦੜ ਪਿੰਡੀ, ਨੱਲ੍ਹ, ਮਾਣਕ, ਨਸੀਰਪੁਰ ਮੰਡਾਲਾ ਆਦਿ ਪਿੰਡਾਂ ਨੇੜਿਓਂ ਲੰਘਦੀ ਹੋਈ ਸਤਲੁਜ ਦਰਿਆ 'ਚ ਹੀ ਜਾ ਰਲਦੀ ਹੈ। ਇਸ ਵੇਈਂ ਦੇ ਵਹਿਣ ਵਿਚ ਅਨੇਕਾਂ ਜ਼ਹਿਰੀਲੇ ਰਸਾਇਣ ਵੀ ਰਲੇ ਹੋਏ ਹਨ। ਇਹ ਜ਼ਹਿਰੀਲੇ ਰਸਾਇਣ ਕਾਲਾ ਸੰਘਿਆ ਡਰੇਨ ਦੀ ਦੇਣ ਹਨ। ਕਾਲਾ ਸੰਘਿਆ ਡਰੇਨ 'ਚ ਇਹ ਜ਼ਹਿਰੀਲੇ ਜਲੰਧਰ ਦੇ ਲੈਦਰ ਕੰਪਲੈਕਸ ਅਤੇ ਇਥੋਂ ਦੀਆਂ ਹੋਰ ਉਦਯੋਗਿਕ ਇਕਾਈਆਂ ਵੱਲੋਂ ਪਾਏ ਜਾ ਰਹੇ ਹਨ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਪਾਣੀ ਦਾ ਇਹ ਪ੍ਰਦੂਸ਼ਣ ਅਜੋਕੇ ਸ਼ਹਿਰੀਕਰਨ ਅਤੇ ਉਦਯੋਗੀਕਰਨ ਦੀ ਹੀ ਦੇਣ ਹੈ। 

ਪ੍ਰਧਾਨ ਮੰਤਰੀ ਤੱਕ ਪੁੱਜ ਚੁੱਕੀ ਹੈ ਇਸ ਮੁੱਦੇ ਦੀ ਗੂੰਜ
ਪੰਜਾਬ ਦੇ ਪਾਣੀਆਂ ਨੂੰ ਜ਼ਹਿਰੀਲਾ ਬਣਾਉਣ ਵਾਲੇ ਇਨ੍ਹਾਂ ਬੇਪਰਵਾਹ ਕਾਰਕਾਂ ਦੇ ਖਿਲਾਫ ਕਈ ਸਮਾਜ ਸੇਵੀ ਜਥੇਬੰਦੀਆਂ ਆਵਾਜ਼ ਬੁਲੰਦ ਕਰ ਚੁੱਕੀਆਂ ਹਨ। ਸਾਲ 2014 'ਚ ਸੰਤ ਸੀਚੇਵਾਲ ਅਤੇ ਲੋਕਾਂ ਦੇ ਹਜੂਮ ਨੇ ਇਸ ਡਰੇਨ ਦੇ ਪਾਣੀ ਨੂੰ ਰੋਕਣ ਲਈ ਕਾਲਾ ਸੰਘਿਆ ਡਰੇਨ ਦੇ ਗੰਦੇ ਪਾਣੀ ਨੂੰ ਬੰਨ੍ਹ ਮਾਰ ਦਿੱਤਾ ਸੀ। ਬਾਅਦ 'ਚ ਭਾਵੇਂ ਕਿ ਸਰਕਾਰ ਵੱਲੋਂ ਇਸ ਬੰਨ੍ਹ ਨੂੰ ਤੋੜ ਦਿੱਤਾ ਗਿਆ ਅਤੇ ਇਹ ਵਾਅਦਾ ਕੀਤਾ ਗਿਆ ਸੀ ਕਿ ਕਾਲਾ ਸੰਘਿਆ ਡਰੇਨ 'ਚ ਟਰੀਟ ਕੀਤੇ ਪਾਣੀ ਹੀ ਪਾਏ ਜਾਣਗੇ ਪਰ ਅੱਜ ਤੱਕ ਇਸ ਕਾਰਵਾਈ ਨੂੰ ਅਮਲ ਵਿਚ ਨਹੀਂ ਲਿਆਂਦਾ ਗਿਆ।
PunjabKesari
ਇਸ ਤੋਂ ਬਾਅਦ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਇਸ ਗੰਭੀਰ ਮਸਲੇ ਵੱਲ ਧਿਆਨ ਦਵਾਇਆ ਗਿਆ। ਇਸ ਦੇ ਨਾਲ-ਨਾਲ ਸੰਤ ਸੀਚੇ ਵਾਲ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਇਸ ਮੁੱਦੇ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦੇ ਕਈ ਵਾਰ ਹੀਲੇ ਕੀਤੇ ਗਏ ਹਨ। ਇਸ ਸਭ ਦੇ ਬਾਵਜੂਦ ਸਰਕਾਰੀ ਕਾਰਵਾਈ ਹਮੇਸ਼ਾਂ ਗੋਂਗੁਲੂਆਂ ਤੋਂ ਮਿੱਟੀ ਝਾੜਨ ਵਾਲੀ ਹੀ ਰਹੀ ਹੈ। ਇਸ ਹਲਕੇ 'ਚੋਂ ਜਿੱਤਣ ਵਾਲੇ ਮੈਂਬਰ ਪਾਰਲੀਮੈਂਟ ਅਤੇ ਵਿਧਾਇਕ ਵੀ ਇਸ ਮੁੱਦੇ ਨੂੰ ਦੋਹਾਂ ਪਾਰਲੀਮੈਂਟਾਂ 'ਚ ਉਠਾਉਣ ਦੇ ਵਾਅਦੇ ਕਰਦੇ ਰਹੇ ਹਨ ਪਰ ਕਦੇ ਵੀ ਇਨ੍ਹਾਂ ਵਾਅਦਿਆ ਨੂੰ ਬੂਰ ਪੈਂਦਾ ਨਜ਼ਰ ਨਹੀਂ ਆਇਆ।

ਮਾਰੂ ਬਿਮਾਰੀਆਂ ਨੇ ਘੇਰਿਆ ਪੰਜਾਬ 
ਪਾਣੀ ਦੇ ਇਸ ਪ੍ਰਦੂਸ਼ਣ ਕਾਰਨ ਪੰਜਾਬ ਦਾ ਮਾਲਵਾ ਬੈਲਟ ਅਤੇ ਰਾਜਸਥਾਨ ਤਾਂ ਪ੍ਰਭਾਵਿਤ ਹੋਏ ਹੀ ਹਨ, ਇਸ ਦੇ ਨਾਲ ਪੰਜਾਬ ਦਾ ਜ਼ਮੀਨਦੋਜ਼ ਪਾਣੀ ਵੀ ਪੂਰੀ ਤਬਾਹ ਹੋ ਚੁੱਕਾ ਹੈ। ਇਸ ਦੇ ਚਲਦਿਆਂ ਸੈਂਕੜੇ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ। ਬੁੱਢੇ ਨਾਲੇ ਅਤੇ ਕਾਲਾ ਸੰਘਿਆ ਡਰੇਨ ਦੀ ਗੰਦਗੀ ਕਾਰਨ ਅਨੇਕਾਂ ਲੋਕ ਕੈਂਸਰ, ਕਾਲਾ ਪੀਲੀਆ ਆਦਿ ਮਾਰੂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਾਲੇ ਪੀਲੀਏ ਕਾਰਨ ਪੰਜਾਬ 'ਚ ਹੁਣ ਤੱਕ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ। ਇਸ ਸਭ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਅਤੇ ਸਾਡੇ ਲੋਕਾਂ ਨੂੰ ਪੰਜਾਬ ਦੇ ਬਦਤਰ ਹਾਲਾਤ ਦੀ ਕੋਈ ਪਰਵਾਹ ਨਹੀਂ ਹੈ।

  • Indian people
  • addicted
  • India
  • Polluted rivers
  • water crisis

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

NEXT STORY

Stories You May Like

  • rivers of nepal
    ਨੇਪਾਲ ਦੀਆਂ ਨਦੀਆਂ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ, ਵਸਨੀਕਾਂ ਨੂੰ ਚੌਕਸ ਰਹਿਣ ਦੀ ਅਪੀਲ
  • the threat of blackout looms over the country
    ਦੇਸ਼ 'ਤੇ ਮੰਡਰਾਇਆ ਬਲੈਕਆਊਟ ਦਾ ਖ਼ਤਰਾ! ਥਰਮਲ ਪਲਾਂਟਾਂ 'ਚ ਮੁੱਕਣ ਕੰਢੇ ਪਹੁੰਚਿਆ ਕੋਲਾ
  • punjab 3 boys reach bhakra canal after skipping school
    ਪੰਜਾਬ : ਸਕੂਲੋਂ ਬੰਕ ਕਰਕੇ ਭਾਖੜਾ ਨਹਿਰ ਕੰਢੇ ਪੁੱਜੇ 3 ਮੁੰਡੇ, ਫਿਰ ਪਲਾਂ 'ਚ ਜੋ ਹੋਇਆ, ਕਿਸੇ ਨੇ ਸੋਚਿਆ ਨਾ ਸੀ
  • fir will be lodged for dumping garbage in rivers in dehradun
    ਦੇਹਰਾਦੂਨ ’ਚ ਨਦੀਆਂ ’ਚ ਕੂੜਾ ਸੁੱਟਣ ’ਤੇ ਹੋਵੇਗੀ FIR, ਡੀਐੱਮ ਨੇ ਜਾਰੀ ਕੀਤੇ ਆਦੇਸ਼
  • floods rivers
    ਜਲ-ਪਰਲੋ ਦੇ ਦੌਰ ਵਿਚ ਨਦੀਆਂ ਦੀ ਪਛਾਣ
  • 7 people arrested with heroin and drug capsules
    ਹੈਰੋਇਨ ਅਤੇ ਨਸ਼ੇ ਵਾਲੇ ਕੈਪਸੂਲਾਂ ਸਮੇਤ 7 ਲੋਕ ਗ੍ਰਿਫ਼ਤਾਰ
  • rashifal  people  promotion  salary  job
    ਬੁੱਧ ਦੇ ਗੋਚਰ ਨਾਲ ਆਏਗਾ ਪੈਸਾ ! ਇਸ ਹਫ਼ਤੇ ਮਾਲਾਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ
  • drug addict youths arrested  tested positive in dope test
    ਨਸ਼ਾ ਕਰਨ ਦੇ ਆਦੀ 3 ਨੌਜਵਾਨ ਗ੍ਰਿਫ਼ਤਾਰ, ਡੋਟ ਟੈਸਟ 'ਚ ਨਿਕਲੇ ਪਾਜ਼ੇਟਿਵ
  • congress protests over tampering with baba saheb s statue in jalandhar
    ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ ਜਲੰਧਰ 'ਚ ਕਾਂਗਰਸ ਦਾ ਪ੍ਰਦਰਸ਼ਨ,...
  • mela kathar  punjabi singer  bhana la
    ਮੇਲਾ ਕਠਾਰ ਦਾ 13-14 ਸਤੰਬਰ ਨੂੰ, ਭਾਨਾ LA ਕਰਨਗੇ ਖਾਸ ਪੇਸ਼ਕਾਰੀ
  • anurag verma appears at the ed office in jalandhar
    ਜਲੰਧਰ ਵਿਖੇ ED ਦਫ਼ਤਰ ਪੇਸ਼ ਹੋਏ ਅਨੁਰਾਗ ਵਰਮਾ
  • kingdom consultant accused farmers protest
    ਕਿੰਗਡਮ ਕੰਸਲਟੈਂਟ ’ਤੇ ਲੱਖਾਂ ਰੁਪਏ ਲੈ ਕੇ ਵਿਦੇਸ਼ ਨਾ ਭੇਜਣ ਦੇ ਦੋਸ਼, ਕਿਸਾਨਾਂ...
  • dgp gaurav yadav meeting punjab police
    ਪੰਜਾਬ DGP ਗੌਰਵ ਯਾਦਵ ਦੀ ਸਖ਼ਤੀ! ਸਰਹੱਦੋਂ ਪਾਰ ਉੱਭਰ ਰਹੇ ਖ਼ਤਰਿਆਂ ਸਬੰਧੀ...
  • ludhiana bandh jalandhar panipat national highway closed
    Ludhiana Bandh : ਜਲੰਧਰ-ਪਾਣੀਪਤ ਨੈਸ਼ਨਲ ਹਾਈਵੇ ਬੰਦ, ਲੱਗਾ ਭਾਰੀ ਜਾਮ, 4 ਵਜੇ...
  • after the ludhiana bandh call protests in jalandhar
    ਲੁਧਿਆਣਾ ਬੰਦ ਦੀ ਕਾਲ ਤੋਂ ਬਾਅਦ ਜਲੰਧਰ 'ਚ ਵੀ ਪ੍ਰਦਰਸ਼ਨ, ਬਾਬਾ ਸਾਹਿਬ ਦੀ ਮੂਰਤੀ...
  • sc commission notice
    ਕੌਮੀ SC ਕਮਿਸ਼ਨ ਨੇ ਗੁਲਜ਼ਾਰ ਸਿੰਘ ਦੇ ਮਾਮਲੇ 'ਚ 5 ਦੇ ਅੰਦਰ ਮੰਗੀ ਰਿਪੋਰਟ:...
Trending
Ek Nazar
diplomatic dispute

ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਕ ਵਿਵਾਦ ਤਿੱਖਾ, ਯੇਰੂਸ਼ਲਮ ਸਥਿਤ ਬ੍ਰਿਟਿਸ਼...

humanitarian aid to nepal

ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ

india  morocco  defense cooperation  meeting

ਭਾਰਤ ਤੇ ਮੋਰੱਕੋ ਦਰਮਿਆਨ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ

punjabi singer arrested

ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ

peskov statement

ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

hormuz strait iran

ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

disadvantages of ai

AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

oil facilities incident

ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

indian americans honored

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਲਈ ਭਾਰਤੀ-ਅਮਰੀਕੀ ਸਨਮਾਨਿਤ

social media ban

ਪੂਰੇ ਯੂਰਪ 'ਚ ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ ਬੈਨ ! ਮੈਕਰੋਨ ਦਾ ਵੱਡਾ...

flight services resumed

ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ

punjabi folk singer dolly guleria s family mourns her husband s death

ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ

famous punjabi musician becomes father

ਮਸ਼ਹੂਰ ਪੰਜਾਬੀ ਸੰਗੀਤਕਾਰ ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • government employees punjab government
      ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਖ਼ਤਮ ਕੀਤੀ ਹੜਤਾਲ
    • punjab tour pm modi amit shah nitin nabin
      PM ਮੋਦੀ ਅਕਤੂਬਰ ’ਚ 3 ਦਿਨ ਰਹਿਣਗੇ ਪੰਜਾਬ, ਅਮਿਤ ਸ਼ਾਹ ਤੇ ਨਿਤਿਨ ਨਬੀਨ ਵੀ...
    • pathrala police arrested 2 youths with heroin
      ਪਥਰਾਲਾ ਪੁਲਸ ਨੇ 2 ਨੌਜਵਾਨਾਂ ਨੂੰ ਚਿੱਟੇ ਸਮੇਤ ਕੀਤਾ ਕਾਬੂ
    • anurag verma appears at the ed office in jalandhar
      ਜਲੰਧਰ ਵਿਖੇ ED ਦਫ਼ਤਰ ਪੇਸ਼ ਹੋਏ ਅਨੁਰਾਗ ਵਰਮਾ
    • workers  salary  increase
      ਪੰਜਾਬ : ਕਾਮਿਆਂ ਨੂੰ ਵੱਡੀ ਰਾਹਤ, ਘੱਟੋ-ਘੱਟ ਉਜਰਤਾਂ ’ਚ 175 ਰੁਪਏ ਮਹੀਨਾ ਵਾਧਾ
    • 10 accused arrested with heroin worth lakhs of rupees
      ਲੱਖਾਂ ਰੁਪਏ ਦੀ ਹੈਰੋਇਨ ਸਣੇ 10 ਮੁਲਜ਼ਮ ਗ੍ਰਿਫ਼ਤਾਰ
    • dgp gaurav yadav meeting punjab police
      ਪੰਜਾਬ DGP ਗੌਰਵ ਯਾਦਵ ਦੀ ਸਖ਼ਤੀ! ਸਰਹੱਦੋਂ ਪਾਰ ਉੱਭਰ ਰਹੇ ਖ਼ਤਰਿਆਂ ਸਬੰਧੀ...
    • ludhiana bandh jalandhar panipat national highway closed
      Ludhiana Bandh : ਜਲੰਧਰ-ਪਾਣੀਪਤ ਨੈਸ਼ਨਲ ਹਾਈਵੇ ਬੰਦ, ਲੱਗਾ ਭਾਰੀ ਜਾਮ, 4 ਵਜੇ...
    • decision to keep industries closed for a week in punjab
      ਪੰਜਾਬ 'ਚ 14 ਤੋਂ 20 ਸਤੰਬਰ ਤੱਕ ਇੰਡਸਟਰੀ ਰਹੇਗੀ ਬੰਦ, ਪੜ੍ਹੋ ਕਿਉਂ ਲੈਣਾ ਪਿਆ...
    • important news about government bus travel in punjab
      ਪੰਜਾਬ ’ਚ ਸਰਕਾਰੀ ਬੱਸਾਂ ਦੇ ਸਫ਼ਰ ਬਾਰੇ ਅਹਿਮ ਖ਼ਬਰ, ਯੂਨੀਅਨ ਵਲੋਂ ਚੱਕਾ ਜਾਮ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +