ਜਲੰਧਰ (ਵੈੱਬ ਡੈਸਕ) : ਕੈਬਨਿਟ ਮੰਤਰੀ ਨਵਜੋਤ ਸਿੱਧੂ ਨਾਲ ਚੱਲ ਰਹੇ ਵਿਵਾਦ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦਰਬਾਰ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਨੇ ਇਸ ਮਸਲੇ 'ਤੇ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨਾਲ ਗੱਲਬਾਤ ਵੀ ਕੀਤੀ ਹੈ। ਦੂਜੇ ਪਾਸੇ ਲੁਧਿਆਣਾ ਕੇਂਦਰੀ ਜੇਲ 'ਚ ਪੁਲਸ ਮੁਕਾਬਲੇ ਦੌਰਾਨ ਮਾਰੇ ਗਏ ਅਜੀਤ ਦੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਡਿਪਟੀ ਪੁਲਸ ਕਮਿਸ਼ਨਰ ਅਸ਼ਵਨੀ ਕਪੂਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੀ ਮੌਜੂਦ ਰਹੇ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਪੁਲਸ ਵਲੋਂ ਧਮਕੀਆਂ ਮਿਲ ਰਹੀਆਂ ਹਨ। ਸਿਮਰਜੀਤ ਬੈਂਸ ਨੇ ਕਿਹਾ ਕਿ ਅਜੀਤ ਸਿੰਘ ਜੰਗ ਨੂੰ ਗੋਲੀ ਮਾਰਨ ਵਾਲੇ ਜੇਲ ਮੁਲਾਜ਼ਮ ਧਾਲੀਵਾਲ 'ਤੇ 302 ਦਾ ਮੁਕੱਦਮਾ ਦਰਜ ਕੀਤਾ ਜਾਵੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਸਿੱਧੂ ਵਿਵਾਦ ਦੇ ਨਬੇੜੇ ਲਈ ਦਿੱਲੀ ਦਰਬਾਰ ਪਹੁੰਚੇ ਕੈਪਟਨ, ਜਲਦ ਆ ਸਕਦੈ ਵੱਡਾ ਫੈਸਲਾ
ਕੈਬਨਿਟ ਮੰਤਰੀ ਨਵਜੋਤ ਸਿੱਧੂ ਨਾਲ ਚੱਲ ਰਹੇ ਵਿਵਾਦ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦਰਬਾਰ ਪਹੁੰਚ ਚੁੱਕੇ ਹਨ।
ਜੇਲ 'ਚ ਮਾਰੇ ਅਜੀਤ ਦੇ ਹੱਕ 'ਚ ਨਿੱਤਰੇ ਬੈਂਸ, ਜਾਣਗੇ ਹਾਈਕੋਰਟ
ਲੁਧਿਆਣਾ ਕੇਂਦਰੀ ਜੇਲ 'ਚ ਪੁਲਸ ਮੁਕਾਬਲੇ ਦੌਰਾਨ ਮਾਰੇ ਗਏ ਅਜੀਤ ਦੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਡਿਪਟੀ ਪੁਲਸ ਕਮਿਸ਼ਨਰ ਅਸ਼ਵਨੀ ਕਪੂਰ ਨਾਲ ਮੁਲਾਕਾਤ ਕੀਤੀ।
ਮਹਿੰਦਰਪਾਲ ਬਿੱਟੂ ਕਤਲ ਕਾਂਡ 'ਚ ਨਾਮਜ਼ਦ ਮੁਲਜ਼ਮ ਹੋਰ 2 ਦਿਨ ਦੇ ਪੁਲਸ ਰਿਮਾਂਡ 'ਤੇ
ਬੇਅਦਬੀ ਮਾਮਲੇ 'ਚ ਮੁੱਖ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ 'ਚ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮੁਲਜ਼ਮਾਂ ਨੂੰ 2 ਦਿਨ ਦੇ ਹੋਰ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ ਹਨ।
550 ਸਾਲਾ ਪ੍ਰਕਾਸ਼ ਪੁਰਬ ਸਬੰਧੀ SGPC ਨੂੰ ਮਿਲੇ 'ਕੈਪਟਨ ਦੇ ਮੰਤਰੀ '
ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਓਮ ਪ੍ਰਕਾਸ਼ ਸੋਨੀ ਅਤੇ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਬੈਠਕ ਕੀਤੀ ਗਈ।
'50000 ਰੁਪਏ ਦਿਓ ਨਹੀਂ ਤਾਂ ਮਿਲੇਗੀ ਮੌਤ'
ਗਿੱਦੜਬਾਹਾ 'ਚ ਸਥਿਤ ਬਰਫ ਵਾਲੀ ਗਲੀ ਵਿਚ ਸ਼ਰਾਰਤੀ ਅਨਸਰ ਵਲੋਂ ਬੀਤੀ ਰਾਤ ਲਗਭਗ 1 ਤੋਂ 2 ਵਜੇ ਦੇ ਦਰਮਿਆਨ ਕੁਝ ਘਰਾਂ ਵਿਚ ਇਕ ਧਮਕੀ ਲਿਖੀ ਪਰਚੀ ਸੁੱਟੀ ਗਈ ਹੈ।
ਹੁਣ ਲੁਧਿਆਣਾ ਪੁੱਜੀ ਵਿਜੀਲੈਂਸ ਦੀ ਜਾਂਚ, ਦੇਰ ਰਾਤ ਰਿਕਾਰਡਾਂ ਦੀ ਕੀਤੀ ਚੈਕਿੰਗ
ਨਵਜੋਤ ਸਿੱਧੂ ਤੋਂ ਲੋਕਲ ਬਾਡੀਜ਼ ਵਿਭਾਗ ਵਾਪਸ ਲੈਣ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿਚ ਸ਼ੁਰੂ ਹੋਈ ਵਿਜੀਲੈਂਸ ਜਾਂਚ ਲੁਧਿਆਣਾ ਵੀ ਪੁੱਜ ਗਈ ਹੈ
ਬਠਿੰਡਾ : ਇਲਾਜ ਅਧੀਨ ਕੈਦੀ ਫਰਾਰ, 1 ਏ.ਐੈੱਸ.ਆਈ. ਸਮੇਤ 5 ਪੁਲਸ ਕਰਮਚਾਰੀ ਮੁਅੱਤਲ
ਸਿਵਲ ਹਸਪਤਾਲ ਦੇ ਕੈਦੀ ਵਾਰਡ ਵਿਚ ਦਾਖਲ ਕਤਲ ਦਾ ਦੋਸ਼ੀ ਪੁਲਸ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਰਾਤ ਦੇ ਸਮੇਂ ਫਰਾਰ ਹੋ ਗਿਆ।
ਗੁਰਦਾਸਪੁਰ 'ਚ ਹਾਈਵੋਲਟੇਜ਼ ਕਾਰਨ 10 ਧਮਾਕੇ, ਲੋਕਾਂ 'ਚ ਮਚੀ ਹਫੜਾ-ਦਫੜੀ
ਅੱਜ ਬਾਅਦ ਦੁਪਹਿਰ 12.15 ਵਜੇ ਦੇ ਕਰੀਬ ਗੁਰਦਾਸਪੁਰ ਸ਼ਹਿਰ ਸਰਕਾਰੀ ਕਾਲਜ ਦੇ ਨਾਲ ਲੱਗਦੀ ਕਲੋਨੀ ਗਰੇਟਰ ਕੈਲਾਸ਼ 'ਚੋਂ ਲੰਘਦੀ 132 ਕੇ. ਵੀ. ਬਿਜਲੀ ਲਾਈਨ ਦੇ ਕੇਬਲ ਨਾਲ ਜੁੜ ਜਾਣ ਕਾਰਨ ਜਿਥੇ ਕਈ ਘਰਾਂ 'ਚ ਵੱਡਾ ਨੁਕਸਾਨ ਹੋਇਆ ਹੈ
ਵਰਲਡ ਕੱਪ ਦੇ ਮੈਨਿਊ 'ਚ ਛਾਏ ਅੰਮ੍ਰਿਤਸਰੀ ਕੁਲਚੇ-ਛੋਲੇ
ਦੁਨੀਆ ਭਰ 'ਚ ਆਪਣੇ ਸੁਆਦ ਲਈ ਮਸ਼ਹੂਰ ਅੰਮ੍ਰਿਤਸਰੀ ਕੁਲਚੇ-ਛੋਲਿਆਂ ਨੇ ਹੁਣ ਇਸ ਵਾਰ ਵਰਲਡ ਕੱਪ ਦੇ ਨਾਸ਼ਤੇ ਦੇ ਮੈਨਿਊ 'ਚ ਵੀ ਆਪਣਾ ਖਾਸ ਸਥਾਨ ਬਣਾ ਲਿਆ ਹੈ।
ਰਾਹੁਲ-ਪ੍ਰਿਯੰਕਾ ਨਾਲ ਮਿਲਣ ਤੋਂ ਬਾਅਦ ਗਾਇਬ 'ਨਵਜੋਤ ਸਿੱਧੂ'
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ 'ਚ ਕੀਤੇ ਗਏ ਫੇਰਬਦਲ ਤੋਂ ਬਾਅਦ ਮੰਤਰੀਆਂ ਨੇ ਨਵੇਂ ਵਿਭਾਗ ਦਾ ਕੰਮਕਾਜ ਸੰਭਾਲ ਲਿਆ ਹੈ
ਛੋਟੇ ਹਾਥੀ 'ਚੋਂ 100 ਪੇਟੀਆਂ ਦੇਸੀ ਸ਼ਰਾਬ ਬਰਾਮਦ, ਚਾਲਕ ਫਰਾਰ
NEXT STORY