ਪਠਾਨਕੋਟ, (ਸ਼ਾਰਦਾ)- ਅੱਜ ਸਮੁੱਚੇ ਪੰਜਾਬ ਅੰਦਰ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ (ਆਰ. ਐੱਮ. ਪੀ. ਆਈ.) ਦੀ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟ ਬਠਿੰਡਾ ਦੇ ਸਾਰੇ ਯੂਨਿਟ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕਰ ਕੇ ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢੇ ਜਾਣ ਅਤੇ ਥਰਮਲ ਪਲਾਂਟਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚੇ ਜਾਣ ਦੇ ਕੀਤੇ ਗਏ ਫੈਸਲਿਆਂ ਖਿਲਾਫ਼ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ।
ਪਠਾਨਕੋਟ ਵਿਖੇ ਕਾਮਰੇਡ ਸ਼ਿਵ ਕੁਮਾਰ ਤੇ ਮਾਸਟਰ ਪ੍ਰੇਮ ਸਾਗਰ ਦੀ ਅਗਵਾਈ ਹੇਠ ਪੁਤਲਾ ਫੂਕਿਆ ਗਿਆ, ਜਦਕਿ ਸੁਜਾਨਪੁਰ ਅਤੇ ਝਾਖੋਲਾਹੜੀ ਵਿਖੇ ਵੀ ਕ੍ਰਮਵਾਰ ਮਾਸਟਰ ਸੁਭਾਸ਼ ਸ਼ਰਮਾ ਤੇ ਸਟੇਟ ਕਮੇਟੀ ਮੈਂਬਰ ਲਾਲ ਚੰਦ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਬਿਜਲੀ ਹੋਰ ਮਹਿੰਗੀ ਹੋਵੇਗੀ ਅਤੇ ਆਉਣ ਵਾਲੇ ਸਮੇਂ 'ਚ ਬਿਜਲੀ ਦੇ ਕੱਟ ਵੀ ਵਧੇਰੇ ਲੱਗਣਗੇ। ਉਨ੍ਹਾਂ ਮੰਗ ਕੀਤੀ ਕਿ ਥਰਮਲ ਪਲਾਂਟ ਨੂੰ ਵੇਚੇ ਜਾਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਦੀ ਤਰ੍ਹਾਂ ਜੁਮਲੇਬਾਜ਼ ਸਰਕਾਰ ਸਾਬਤ ਹੋ ਰਹੀ ਹੈ।
ਇਸ ਦੌਰਾਨ ਮਾਸਟਰ ਪ੍ਰੇਮ ਸਾਗਰ, ਅਜੀਤ ਰਾਮ, ਬਲਵੰਤ ਸਿੰਘ, ਰਾਮ ਬਿਲਾਸ, ਰਜਿੰਦਰ ਸਿੰਘ, ਨਰੋਤਮ ਸਿੰਘ ਪਠਾਨੀਆ, ਦਿਨੇਸ਼ ਕੁਮਾਰ, ਮਨਹਰਨ, ਮੰਗਲ ਸਿੰਘ, ਕੁਲਦੀਪ ਰਾਜ, ਦੇਵਰਾਜ, ਸੋਹਨ ਲਾਲ, ਰਘੁਬੀਰ ਸਿੰਘ, ਤਿਲਕ ਰਾਜ, ਰਾਕੇਸ਼ ਕੁਮਾਰ, ਮਦਨ ਲਾਲ ਆਦਿ ਮੌਜੂਦ ਸਨ।
ਭੇਡਾਂ-ਬੱਕਰੀਆਂ ਦੇ ਨਾਂ 'ਤੇ ਕਰੋੜਾਂ ਦੀ ਠੱਗੀ
NEXT STORY