ਵਲਟੋਹਾ/ਤਰਨਤਾਰਨ,(ਗੁਰਮੀਤ/ਬਲਵਿੰਦਰ ਕੌਰ)- ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 116 ਬਟਾਲੀਅਨ ਨੇ 3 ਪੈਕੇਟ ਹੈਰੋਇਨ, 1 ਪਿਸਟਲ, 1 ਮੈਗਜ਼ੀਨ ਅਤੇ 4 ਰੌਂਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦੀ ਸੈਕਟਰ ਮੁੱਠਿਆਂਵਾਲਾ ਸਥਿਤ ਕੁਲਵੰਤ ਪੋਸਟ 'ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਗਸ਼ਤ ਦੌਰਾਨ ਭਾਰਤੀ ਸਰਹੱਦ ਵਿਚ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਬੁਰਜ਼ੀ ਨੰਬਰ 175 ਕੋਲੋਂ ਤਾਲਾਸ਼ੀ ਲੈਣ 'ਤੇ 3 ਪੈਕੇਟ ਹੈਰੋਇਨ, 1 ਪਿਸਟਲ, 1 ਮੈਗਜ਼ੀਨ ਅਤੇ 4 ਜਿੰਦਾ ਰੌਂਦ ਬਰਾਮਦ ਕੀਤੇ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਹੈੱਡ ਕੁਆਰਟਰ ਨੂੰ ਸੂਚਿਤ ਕਰਨ ਤੋਂ ਇਲਾਵਾ ਥਾਣਾ ਸਦਰ ਪੱਟੀ ਦੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 5 ਗ੍ਰਿਫਤਾਰ
NEXT STORY