ਚੰਡੀਗੜ੍ਹ : ਭਾਰਤ-ਪਾਕਿ ਵਿਚਾਲੇ ਤਣਾਅ ਦੇ ਮੱਦੇਨਜ਼ਰ ਪੰਜਾਬ ਦੇ ਚੀਫ ਸੈਕਟਰੀ ਵਲੋਂ ਸੂਬੇ ਦੇ ਜ਼ਿਲਾ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸੂਬਿਆਂ ਦੇ ਡਿਪਟੀ ਕਮਿਸ਼ਨਰ, ਹਸਪਤਾਲ, ਫਾਇਰ ਬ੍ਰਿਗੇਡ ਨੂੰ ਵੀ ਹਰ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ ਅਤੇ ਆਰਮੀ ਦੇ ਸੰਪਰਕ 'ਚ ਰਹਿਣ ਲਈ ਕਿਹਾ ਗਿਆ। ਪੰਜਾਬ ਦੇ ਮੁੱਖ ਸਕੱਤਰ ਦੇ ਨਾਲ ਹੋਈ ਜ਼ਿਲਾ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਵੱਖ-ਵੱਖ ਵਿਭਾਗਾਂ ਦੇ ਨਾਲ ਤਾਲਮੇਲ ਰੱਖਣ ਅਤੇ ਯੁੱਧ ਦੀ ਸਥਿਤੀ 'ਚ ਹੋਣ ਵਾਲੇ ਸਰਕਾਰੀ ਐਕਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ। ਬੁੱਧਵਾਰ ਦੇਰ ਸ਼ਾਮ ਮੁੱਖ ਸਕੱਤਰ ਵਲੋਂ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਹੇਠ ਲਿਖੇ ਹੁਕਮ ਦਿੱਤੇ ਗਏ ਹਨ।
ਮੁੱਖ ਸਕੱਤਰ ਵਲੋਂ ਦਿੱਤੇ ਗਏ ਹੁਕਮ :-
-ਇਸ ਦੌਰਾਨ ਸਾਰੇ ਕੂਲੈਕਟਰ ਮਿਲਟਰੀ ਪ੍ਰਸ਼ਾਸਨ ਦੇ ਨਾਲ ਸੰਪਰਕ 'ਚ ਰਹਿਣ ਅਤੇ ਸਥਿਤੀ ਦਾ ਜਾਇਜਾ ਲੈਂਦੇ ਰਹਿਣ।
-ਸਾਰੇ ਪੁਲਸ ਅਧਿਕਾਰੀ ਡਿਸਟ੍ਰਿਕਟ ਡਿਜਾਸਟਰ ਮੈਨਜਮੈਂਟ ਪਲੈਨ ਨੂੰ ਅਪਡੇਟ ਰੱਖਣ ਅਤੇ ਅਪਾਤਕਾਲ ਸਥਿਤੀ 'ਚ ਇਸਤੇਮਾਲ ਸਾਰੇ ਸਪੰਰਕ ਨੰਬਰਾਂ ਨੂੰ ਆਪਣੇ ਕੋਲ ਰੱਖਣ।
-ਪੁਲਸ ਅਧਿਕਾਰੀ ਸਾਰੇ ਵਿਭਾਗਾਂ ਨੂੰ ਸੰਕਟਕਾਲੀਨ ਸਥਿਤੀ 'ਚ ਉਨ੍ਹਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ 'ਚ ਜਾਗਰੂਕ ਕਰਨ ਅਤੇ ਕਿਸੇ ਪ੍ਰਕਾਰ ਦੇ ਸੰਕਟ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮੱਧ ਹੋਣ ਵਾਲੇ ਤਾਲਮੇਲ ਦੀ ਜਾਣਕਾਰੀ ਦੇਣ।
-ਕੂਲੈਕਟਰ ਸਿਵਲ ਡਿਫੈਂਸ ਤੇ ਹੋਮਗਾਰਡ ਨੂੰ ਤਿਆਰ ਰੱਖਣ।
-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 24 ਘੰਟੇ ਬਿਜਲੀ ਸਪਲਾਈ ਤੇ ਬੀ. ਐਸ. ਐਨ. ਐਲ. ਨੂੰ ਸਾਰੇ ਹਸਪਤਾਲਾਂ, ਪੁਲਸ ਸਟੇਸ਼ਨਾਂ ਤੇ ਅਹਿਮ ਸਰਕਾਰੀ ਦਫਤਰਾਂ ਦੇ ਫੋਨ ਤੇ ਮੋਬਾਇਲ ਨੰਬਰ ਚਾਲੂ ਰੱਖਣ ਨੂੰ ਕਿਹਾ ਗਿਆ ਹੈ।
-ਵਾਟਰ ਸਪਲਾਈ ਅਤੇ ਸੈਨਿਟੇਸ਼ਨ ਵਿਭਾਗ ਨੂੰ ਪਿੰਡਾਂ, ਕਸਬਿਆਂ ਤੇ ਸ਼ਹਿਰਾਂ 'ਚ ਵਾਟਰ ਸਪਲਾਈ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।
-ਜ਼ਿਲਾ ਅਧਿਕਾਰੀ ਸੰਕਟਕਾਲੀਨ ਸਿਹਤ ਸੇਵਾਵਾ ਨੂੰ ਤਿਆਰ ਰੱਖਣ, ਸਰਕਾਰੀ ਦੇ ਨਾਲ-ਨਾਲ ਨਿਜੀ ਹਸਪਤਾਲ ਪੂਰੀ ਤਰ੍ਹਾਂ ਨਾਲ ਆਪ੍ਰੇਸ਼ਨਲ ਰੱਖਣ ਅਤੇ ਐਂਬੂਲੈਂਸ ਸੇਵਾ ਨੂੰ 24 ਘੰਟੇ ਤਿਆਰ ਰੱਖਣ।
-ਨਗਰ-ਨਿਗਮਾਂ ਆਪਣੇ ਤਹਿਤ ਆਉਂਦੇ ਫਾਇਰ ਟੈਂਡਰ ਨੂੰ ਤਿਆਰ ਰੱਖਣ।
-ਟਰਾਂਸਪੋਰਟ ਵਿਭਾਗ ਨੂੰ ਰਿਕਵਰੀ ਵੈਨਾਂ ਦੀ ਵਿਵਸਥਾ ਲਈ ਕਿਹਾ ਗਿਆ ਹੈ।
-ਜ਼ਿਲਾ ਅਧਿਕਾਰੀਆਂ ਨੂੰ ਆਪਣੇ ਤਹਿਤ ਆਉਣ ਵਾਲੇ ਜਿਲਾ ਲੋਕ ਸੰਪਰਕ ਦਫਤਰਾਂ ਦੇ ਜ਼ਰੀਏ ਸਹੀ ਤੇ ਸਟੀਕ ਜਾਣਕਾਰੀ ਮੀਡੀਆ 'ਚ ਟੈਲੀਕਾਸਟ ਕੀਤੇ ਜਾਣ ਤੇ ਛਪਣ ਦੀ ਜ਼ਿੰਮੇਵਾਰੀ ਦਿੱਤੀ ਗਈ।
-ਲੁਧਿਆਣਾ ਦੇ ਡਿਪਟੀ ਕਮਿਸ਼ਨਰਾਂ ਨੂੰ ਐਨ. ਡੀ. ਆਰ. ਐਫ. ਟੀ. ਤਿਆਰ ਰੱਖਣ ਲਈ ਕਿਹਾ ਗਿਆ ਹੈ।
-ਜ਼ਿਲਾ ਅਧਿਕਾਰੀਆਂ ਨੂੰ ਪੀ. ਡਬਲਯੂ ਵਿਭਾਗ ਦੀ ਮਸ਼ੀਨਗਿਰੀ ਦੇ ਇਲਾਵਾ ਬੋਟਸ, ਪਨਟੂਨ ਪੁਲ, ਰੇਤ ਬੋਰੇ ਅਤੇ ਹੋਰ ਸਮਾਨ ਦੇ ਨਾਲ ਤਿਆਰ ਰਹਿਣ ਨੂੰ ਕਿਹਾ ਗਿਆ ਹੈ।
-ਬੀ. ਐਸ. ਐਨ. ਐਲ. ਨੂੰ ਸੂਬੇ 'ਚ ਮੋਬਾਇਲ ਲੈਂਡਲਾਈਨ ਤੇ ਹੋਰ ਸੰਪਰਕ ਸੇਵਾਵਾਂ ਨੂੰ ਚਾਲੂ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਕੈਪਟਨ ਨੇ ਫੌਜ ਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਤੋਂ ਲਿਆ ਸਥਿਤੀ ਦਾ ਜਾਇਜ਼ਾ
NEXT STORY