ਗੜ੍ਹਦੀਵਾਲਾ, (ਜਤਿੰਦਰ)- ਅੱਜ ਸੀ. ਪੀ. ਆਈ. (ਐੱਮ). ਅਤੇ ਸੀ. ਪੀ. ਆਈ. ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਧਰਨੇ ਦੀ ਅਗਵਾਈ ਤਹਿਸੀਲ ਸਕੱਤਰ ਕਾਮਰੇਡ ਚਰਨਜੀਤ ਸਿੰਘ ਚਠਿਆਲ ਅਤੇ ਕਾਮਰੇਡ ਸੁੱਖਾ ਸਿੰਘ ਕੋਲੀਆਂ ਨੇ ਕੀਤੀ।
ਸ. ਚਠਿਆਲ ਨੇ ਕਿਹਾ ਕਿ ਕੇਂਦਰ ਵਿਚ ਜਦੋਂ ਤੋਂ ਭਾਜਪਾ ਸਰਕਾਰ ਆਈ ਹੈ, ਉਦੋਂ ਤੋਂ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਉਨ੍ਹਾਂ ਕਠੂਆ ਵਿਚ 8 ਸਾਲਾ ਬੱਚੀ ਨੂੰ ਜਬਰ-ਜ਼ਨਾਹ ਉਪਰੰਤ ਕਤਲ ਕਰਨ ਦੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਕਮਿਊਨਿਸਟ ਪਾਰਟੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਬਰ-ਜ਼ਨਾਹ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਧਰਨੇ ਵਿਚ ਕਾਮਰੇਡ ਚਰਨ ਸਿੰਘ ਗੜ੍ਹਦੀਵਾਲਾ, ਕਾਮਰੇਡ ਸਰਵਣ ਸਿੰਘ, ਕਾ. ਕੁਲਦੀਪ ਸਿੰਘ, ਪੰਕਜ ਕੁਮਾਰ, ਕਾ. ਗੁਰਮੇਲ ਸਿੰਘ, ਅਮਰੀਕ ਸਿੰਘ, ਕਾ. ਗੁਰਦੀਪ ਸਿੰਘ, ਕਾ. ਸੰਤੋਖ ਸਿੰਘ, ਕਾ. ਪ੍ਰੀਤਮ ਚੰਦ, ਜੋਗਿੰਦਰ ਪਾਲ ਆਦਿ ਹਾਜ਼ਰ ਸਨ।
ਜਥੇ ਨਾਲ ਪਾਕਿਸਤਾਨ ਗਈ ਬੀਬੀ ਦੇ ਉਥੇ ਨਿਕਾਹ ਕਰ ਲੈਣ ਦੇ ਮਾਮਲੇ ਦੀ ਗੰਭੀਰਤਾ ਨਾਲ ਕਰਾਂਗੇ ਜਾਂਚ : ਲੌਂਗੋਵਾਲ
NEXT STORY