ਜੈਤੋ (ਜਿੰਦਲ) - ਬਾਜਾਖਾਨਾ ਰੋਡ 'ਤੇ ਡਰੇਨ ਦੇ ਕੋਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਦਵਿੰਦਰ ਕੁਮਾਰ (20) ਪੁੱਤਰ ਕਾਲੂ ਰਾਮ ਵਾਸੀ ਜੈਤੋ, ਜੋ ਕਿ ਬਿਜਲੀ ਮੁਲਾਜ਼ਮ ਹੈ, ਆਪਣੀ ਡਿਊਟੀ 'ਤੇ ਜਾ ਰਿਹਾ ਸੀ ਕਿ ਇਸ ਦੌਰਾਨ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੇ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਫ਼ੇਟ ਮਾਰ ਦਿੱਤੀ, ਜਿਸ ਕਾਰਨ ਉਹ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ।
ਨਜ਼ਦੀਕੀ ਪਿੰਡ ਦੇ ਲੋਕਾਂ ਨੇ ਇਸ ਦੀ ਜਾਣਕਾਰੀ ਗੋਮੁਖ ਸਹਾਰਾ ਲੰਗਰ ਕਮੇਟੀ ਦੇ ਪ੍ਰਧਾਨ ਨਵਦੀਪ ਸਪਰਾ ਨੂੰ ਦਿੱਤੀ ਤਾਂ ਉਹ ਆਪਣੀ ਟੀਮ ਮੈਂਬਰਾਂ ਨਾਲ ਘਟਨਾ ਸਥਾਨ 'ਤੇ ਪੁੱਜੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜ਼ਖ਼ਮੀ ਹਾਲਤ 'ਚ ਪਏ ਦਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਅਤੇ ਉਸ ਦਾ ਇਲਾਜ ਕਰਵਾਇਆ।
ਪਰਿਵਾਰ ਸਮੇਤ ਵਿਆਹ ਗਏ ਨੂੰ ਪੁਲਸ ਨੇ ਬਣਾ ਦਿੱਤਾ ਮੁਲਜ਼ਮ
NEXT STORY