ਰੂਪਨਗਰ, (ਵਿਜੇ)- ਘਰੇਲੂ ਕੁੱਟ-ਮਾਰ ਦੇ ਮਾਮਲੇ 'ਚ ਇਕ ਮਹਿਲਾ ਜ਼ਖਮੀ ਹੋ ਗਈ। ਸਿਵਲ ਹਸਪਤਾਲ 'ਚ ਇਲਾਜ ਅਧੀਨ ਸ਼ਸ਼ੀ ਬਾਲਾ ਪਤਨੀ ਸੁਰਮੁੱਖ ਸਿੰਘ ਵਾਸੀ ਪਿੰਡ ਮਲਿਕਪੁਰ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੇ ਜੇਠ ਦੀ ਘਰਵਾਲੀ ਨੇ ਅਚਾਨਕ ਘਰ 'ਚ ਪਹੁੰਚ ਕੇ ਉਸ ਦੇ ਨਾਲ ਕੁੱਟ-ਮਾਰ ਕੀਤੀ ਅਤੇ ਘਰ ਦੇ ਸਾਮਾਨ ਦੀ ਭੰਨ-ਤੋੜ ਕੀਤੀ, ਜਿਸ ਮਗਰੋਂ ਉਸ ਦਾ ਪਤੀ ਸੁਰਮੁੱਖ ਸਿੰਘ ਉਸ ਨੂੰ ਜ਼ਖਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਲੈ ਕੇ ਪਹੁੰਚਿਆ। ਜ਼ਖਮੀ ਮਹਿਲਾ ਦੇ ਮੁਤਾਬਕ ਘਟਨਾ ਸਬੰਧ 'ਚ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
ਪੁਲਸ ਨੇ ਭਾਰੀ ਗਿਣਤੀ 'ਚ ਨਾਜਾਇਜ਼ ਸ਼ਰਾਬ ਕੀਤੀ ਬਰਾਮਦ
NEXT STORY