ਲੁਧਿਆਣਾ (ਵਿੱਕੀ)- ਨਿੱਜੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਵੇਚਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੀ ਜਾਂਚ ਲਈ ਡੀ. ਸੀ. ਸਾਕਸ਼ੀ ਸਾਹਨੀ ਦੇ ਹੁਕਮਾਂ ’ਤੇ ਡੀ. ਈ. ਓ. ਵੱਲੋਂ ਬਣਾਈਆਂ ਗਈਆਂ ਜਾਂਚ ਟੀਮਾਂ ਦੇ ਅਚਾਨਕ ਨਿਰੀਖਣ ਦਾ ਡਰ ਸ਼ਾਇਦ ਕਈ ਸਕੂਲਾਂ ਨੂੰ ਨਹੀਂ ਹੈ। ਇਹੀ ਕਾਰਨ ਹੈ ਕਿ ਕੁਝ ਸਕੂਲਾਂ ’ਚ ਅਜੇ ਵੀ ਕਿਤਾਬ ਵਿਕ੍ਰੇਤਾ ਬੁਕਸ ਵੇਚ ਰਹੇ ਹਨ। ਸ਼ੁੱਕਰਵਾਰ ਨੂੰ ਅਜਿਹੀ ਹੀ ਇਕ ਸ਼ਿਕਾਇਤ ਡੀ. ਸੀ. ਕੋਲ ਪੁੱਜਣ ਤੋਂ ਬਾਅਦ ਵਿਭਾਗ ਦੀ ਜਾਂਚ ਟੀਮ ਨੇ ਬੀ. ਆਰ. ਐੱਸ. ਨਗਰ ਸਥਿਤ ਇਕ ਸਕੂਲ ’ਚ ਚੈਕਿੰਗ ਕੀਤੀ। ਡੀ. ਈ. ਓ. ਵੱਲੋਂ ਡੀ. ਸੀ. ਨੂੰ ਭੇਜੀ ਜਾਂਚ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਉਕਤ ਬਾਰੇ ਟੈਲੀਫੋਨ ’ਤੇ ਪ੍ਰਾਪਤ ਸ਼ਿਕਾਇਤ ਦੇ ਆਧਾਰ ’ਤੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਅਤੇ ਰਵਿੰਦਰ ਸਿੰਘ ’ਤੇ ਆਧਾਰਿਤ ਜਾਂਚ ਟੀਮ ਨੇ ਸਕੂਲ ਵਿਚ ਜਾ ਕੇ ਚੈਕਿੰਗ ਕੀਤੀ ਤਾਂ ਉੱਥੇ ਕਿਤਾਬਾਂ ਦੇ 12 ਡੱਬੇ ਮਿਲੇ, ਜਿਨ੍ਹਾਂ ’ਚੋਂ ਕੁਝ ਡੱਬੇ ਬੰਦ ਅਤੇ ਕੁਝ ਖੁੱਲ੍ਹੇ ਹੋਏ ਸਨ।
ਇਹ ਖ਼ਬਰ ਵੀ ਪੜ੍ਹੋ - ਨਸ਼ੇ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ! ਇਕਲੌਤੇ ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਜਾਂਚ ਟੀਮ ਮੁਤਾਬਕ ਇਹ ਕਿਤਾਬਾਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਵੰਡੀਆਂ ਜਾਣੀਆਂ ਸਨ। ਰਿਪੋਰਟ ਵਿਚ ਡੀ. ਈ. ਓ. ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਨੇ ਜਾਂਚ ਟੀਮ ਨੂੰ ਭਰੋਸਾ ਦਿੱਤਾ ਕਿ ਸਕੂਲ ’ਚ ਕਿਤਾਬਾਂ ਨਹੀਂ ਵੇਚੀਆਂ ਜਾਣਗੀਆਂ ਅਤੇ ਫੀਸ ਰੈਗੁੂਲੇਟਰੀ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਡੀ. ਈ. ਓ. ਨੇ ਦੱਸਿਆ ਕਿ ਉਕਤ ਜਾਂਚ ਰਿਪੋਰਟ ਡੀ. ਸੀ. ਨੂੰ ਸੌਂਪ ਦਿੱਤੀ ਗਈ ਹੈ।
ਚੋਣ ਡਿਊਟੀ ’ਚ ਵਿਅਸਤ ਜਾਂਚ ਟੀਮ ਦੇ ਅਧਿਕਾਰੀ, ਲਟਕ ਰਹੀ ਨਿੱਜੀ ਸਕੂਲਾਂ ਦੀ ਜਾਂਚ
ਨਿੱਜੀ ਸਕੂਲਾਂ ’ਚ ਚੱਲ ਰਹੀਆਂ ਵਪਾਰਕ ਗਤੀਵਿਧੀਆਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੀ ਜਾਂਚ ਲਈ ਡੀ. ਸੀ. ਦੇ ਹੁਕਮਾਂ ’ਤੇ ਡੀ. ਈ. ਓ. ਵੱਲੋਂ ਬੇਸ਼ੱਕ ਵੱਖ-ਵੱਖ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਪਰ ਕਮੇਟੀ ਬਣਾਉਂਦੇ ਸਮੇਂ ਇਹ ਧਿਆਨ ਨਹੀਂ ਦਿੱਤਾ ਗਿਆ ਕਿ ਜਿਨ੍ਹਾਂ ਮੈਂਬਰਾਂ ਨੂੰ ਇਸ ’ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਦੀ ਡਿਊਟੀ ਤਾਂ ਚੋਣਾਂ ਵਿਚ ਵੀ ਲੱਗੀ ਹੋਈ ਹੈ। ਸਿੱਖਿਆ ਵਿਭਾਗ ਦੀ ਢਿੱਲੀ ਕਾਰਜਪ੍ਰਣਾਲੀ ਕਾਰਨ ਜਾਂਚ ਟੀਮਾਂ ਹੁਣ ਤੱਕ ਆਪਣੀ ਚੈਕਿੰਗ ਪੂਰੀ ਨਹੀਂ ਕਰ ਸਕੀਆਂ, ਜਦੋਂਕਿ ਡੀ. ਈ. ਓ. ਨੇ ਵੀ ਆਪਣੇ ਹੁਕਮਾਂ ’ਚ 4 ਅਪ੍ਰੈਲ ਤੱਕ ਰਿਪੋਰਟ ਮੰਗੀ ਸੀ।
ਇਹ ਖ਼ਬਰ ਵੀ ਪੜ੍ਹੋ - ਟਰਾਈ ਸਾਈਕਲ 'ਤੇ ਗੁਰਧਾਮਾਂ ਦੀ ਯਾਤਰਾ 'ਤੇ ਨਿਕਲਿਆ ਗੁਰੂ ਦਾ ਸਿੰਘ, ਉੱਤਰਾਖੰਡ ਤੋਂ ਪਹੁੰਚਿਆ ਸ੍ਰੀ ਹਰਿਮੰਦਰ ਸਾਹਿਬ
ਚੈਕਿੰਗ ਟੀਮਾਂ ’ਚ ਸ਼ਾਮਲ ਕੁਝ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਡਿਊਟੀ ਵੀ ਲੱਗੀ ਹੋਈ ਹੈ, ਜਿਸ ਦੀਆਂ ਆਏ ਦਿਨ ਮੀਟਿੰਗਾਂ ਹੁੰਦੀਆਂ ਹਨ। ਅਜਿਹੇ ’ਚ ਨਿੱਜੀ ਸਕੂਲਾਂ ਦੀ ਚੈਕਿੰਗ ਦੇ ਸਮੇਂ ਦਾ ਸ਼ਡਿਊਲ ਨਹੀਂ ਬਣ ਪਾ ਰਿਹਾ। ਹਾਲਾਂਕਿ ਪਹਿਲੇ 2 ਦਿਨ ਤਾਂ ਕੁਝ ਟੀਮਾਂ ਨੇ ਕਈ ਨਾਮੀ ਸਕੂਲਾਂ ’ਚ ਚੈਕਿੰਗ ਕਰ ਕੇ ਰਿਪੋਰਟ ਤਿਆਰ ਕਰ ਲਈ, ਜਦੋਂ ਕਿ ਕੁਝ ਟੀਮਾਂ ਅਜਿਹੀਆਂ ਹਨ, ਜਿਨ੍ਹਾਂ ’ਚ ਸ਼ਾਮਲ ਮੈਂਬਰ ਚੋਣ ਡਿਊਟੀ ’ਚ ਵਿਅਸਤ ਹਨ। ਚੈਕਿੰਗ ਲਈ ਉਹ ਇਕੱਲੇ ਸਕੂਲਾਂ ਵਿਚ ਨਹੀਂ ਜਾ ਸਕੇ। ਹੁਣ ਦੇਖਣਾ ਇਹ ਹੈ ਕਿ ਵਿਭਾਗ ਇਨ੍ਹਾਂ ਟੀਮਾਂ ’ਚ ਪਹਿਲੇ ਸ਼ਾਮਲ ਕੀਤੇ ਮੈਂਬਰਾਂ ਵਿਚ ਕੁਝ ਬਦਲਾਅ ਕਰਦਾ ਹੈ ਜਾਂ ਫਿਰ ਰਿਪੋਰਟ ਪੇਸ਼ ਕਰਨ ਦਾ ਸਮਾਂ ਕੁਝ ਅੱਗੇ ਵਧਾਉਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਸਮ ਦੀ ਮਾਰ ਨੇ ਘਟਾਈ ਹਵਾਈ ਅੱਡੇ ’ਤੇ ਰੌਣਕ, ਯਾਤਰੀਆਂ ਦੀ ਗਿਣਤੀ ’ਤੇ ਪਿਆ ਅਸਰ
NEXT STORY