ਜਲੰਧਰ (ਜਤਿੰਦਰ,ਭਾਰਦਵਾਜ)- ਭ੍ਰਿਸ਼ਟਾਚਾਰ ਮਾਮਲੇ ਵਿੱਚ ਵਿਧਾਇਕ ਰਮਨ ਅਰੋੜਾ ਦੀ ਕੜੀ ਨਾਲ ਜੁੜੀ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਵੀ ਬੀਤੇ ਦਿਨ ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਰਿਮਾਂਡ ਖ਼ਤਮ ਹੋਣ 'ਤੇ ਮਾਣਯੋਗ ਡਿਊਟੀ ਮੈਜਿਸਟ੍ਰੇਟ ਆਂਚਲ ਗੋਇਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਛੁੱਟੀਆਂ ਨੂੰ ਲੈ ਕੇ ਤਾਜ਼ਾ ਅਪਡੇਟ, ਹੋ ਗਿਆ ਵੱਡਾ ਐਲਾਨ
ਜਿੱਥੇ ਅਦਾਲਤ ਨੇ ਦੋਵਾਂ ਪੱਖਾਂ ਦੀ ਬਹਿਸ ਸੁਣਦੇ ਹੋਏ 14 ਦਿਨ ਲਈ ਜੂਡੀਸ਼ੀਅਲ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ। ਹੁਣ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਨੂੰ 28 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਥੇ ਜ਼ਿਕਰਯੋਗ ਹੈ ਕਿ ਵਿਧਾਇਕ ਰਮਨ ਅਰੋੜਾ ਨੂੰ ਵੀ ਬੀਤੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ 4 ਦਿਨ ਦਾ ਰਿਮਾਂਡ ਦਿੱਤਾ ਸੀ।
ਇਹ ਵੀ ਪੜ੍ਹੋ: CCTV ’ਚ ਕੈਦ ਹੋਈ ਕਾਰ ਸਵਾਰਾਂ ਦੀ ਖ਼ੌਫ਼ਨਾਕ ਕਰਤੂਤ, ਵੇਖਣ ਵਾਲਿਆਂ ਦੇ ਵੀ ਉੱਡੇ ਹੋਸ਼
ਜਿਸ ਨੂੰ 2 ਜੂਨ ਨੂੰ ਮੁੜ ਰਿਮਾਂਡ ਖ਼ਤਮ ਹੋਣ 'ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਥੇ ਇਹ ਵੀ ਜ਼ਿਕਰਯੋਗ ਹੇ ਕਿ ਸੁਖਦੇਵ ਵਸ਼ਿੱਸ਼ਟ ਏ. ਟੀ. ਪੀ. ਨੂੰ ਅਦਾਲਤ ਪਹਿਲਾਂ ਹੀ 14 ਦਿਨਾਂ ਦੇ ਨਿਆਂਇਕ ਹਿਰਾਸਤ ਵਿਚ ਭੇਜ ਚੁੱਕੀ ਹੈ। ਦੂਜੇ ਪਾਸੇ ਅੱਜ ਅਦਾਲਤ ਵਿੱਚ ਕੁਝ ਲੋਕਾਂ ਵੱਲੋਂ ਬਿਆਨ ਵੀ ਦਰਜ ਕਰਵਾਏ ਗਏ ਹਨ। ਦਰਅਸਲ ਵਿਧਾਇਕ ਰਮਨ ਅਰੋੜਾ ਦੇ ਵਿਰੁੱਧ ਨਵੀਆਂ ਬਣਿਆਂ ਬਿਲਡਿੰਗਾਂ ਅਤੇ ਕਿਸੇ ਦੀ ਬਦਲੀ ਕਰਵਾਉਣ ਅਤੇ ਹੋਰ ਕਈ ਕੰਮ ਕਰਵਾਉਣ ਸਬੰਧੀ ਲੋਕਾਂ ਨੂੰ ਨੋਟਿਸ ਕੱਢ ਕੇ ਪੈਸਿਆਂ ਦੀ ਡੀਲ ਕਰਦੇ ਸੀ ਅਤੇ ਜਿਹੜੇ ਪੈਸੇ ਨਹੀਂ ਭਰਦੇ ਸੀ, ਉਨ੍ਹਾਂ ਨੂੰ ਡਰਾਉਂਦੇ ਧਮਕਾਉਂਦੇ ਸਨ, ਜਿਸ ਕਾਰਨ ਮਜਬੂਰਨ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਸਨ, ਉਨ੍ਹਾਂ ਲੋਕਾਂ ਨੇ ਆਪਣੇ 164 ਦੇ ਬਿਆਨ ਵੀ ਦਰਜ ਕਰਵਾਏ ਹਨ।
ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਨਸ਼ਾ ਸਮੱਗਲਰ ਹੋਣਗੇ 24 ਘੰਟੇ ਟਰੈਕ, ਪੰਜਾਬ ਪੁਲਸ ਅਪਣਾਏਗੀ ਇਹ ਸਖ਼ਤ ਸਿਸਟਮ
ਪੰਜਾਬ 'ਚ BKI ਦੇ ਗੁਰਗੇ ਨਾਲ ਪੁਲਸ ਦਾ ਜ਼ਬਰਦਸਤ ਮੁਕਾਬਲਾ, ਚੱਲੀਆਂ ਗੋਲੀਆਂ
NEXT STORY