ਲੁਧਿਆਣਾ (ਹਿਤੇਸ਼) - ਜ਼ੋਨ ਬੀ ਅਤੇ ਸੀ ਦੇ ਅਧੀਨ ਆਉਂਦੇ ਇਲਾਕੇ ਵਿਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਕਾਲੋਨੀਆਂ ਅਤ ਬਿਲਡਿੰਗਾਂ ਦੇ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਵਿਚ ਨਗਰ ਨਿਗਮ ਕਮਿਸ਼ਨਰ ਆਦਿਤਯ ਵਲੋਂ ਇੰਸਪੈਕਟਰ ਹਰਜੀਤ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਇੰਸਪੈਕਟਰ ਦੇ ਏਰੀਆ ਵਿਚ ਵੱਡੀ ਸੰਖਿਆਂ ਵਿਚ ਨਾਜਇਜ਼ ਤੌਰ’ਤੇ ਬਣ ਰਹੀਆਂ ਕਲੋਨੀਆਂ ਅਤੇ ਬਿਲਡਿੰਗਾਂ ਦਾ ਖੁਲਾਸਾ ਕਮਿਸ਼ਨਰ ਵਲੋਂ 14 ਅਕਤੂਬਰ ਨੂੰ ਖੁਦ ਫੀਲਡ ਵਿਚ ਉਤਰ ਕੇ ਕੀਤੀ ਗਈ ਚੈਕਿੰਗ ਦੇ ਦੌਰਾਨ ਹੋਇਆ ਸੀ।
ਜਿਸਦੇ ਬਾਅਦ ਵੀ ਉਕਤ ਇੰਸਪੈਕਟਰ ਵਲੋਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਮੈਡੀਕਲ ਸਰਟੀਫਿਕੇਟ ਭੇਜ ਦਿੱਤਾ ਗਿਆ ਅਤੇ ਛੁੱਟੀ ਮਨਜ਼ੂਰ ਨਾ ਹੋਣ ਦੇ ਬਾਵਜੂਦ 25 ਦਿਨ ਤੋਂ ਜ਼ੋਨ ਸੀ ਦੀ ਡਿਊਟੀ ਤੋਂ ਗਾਇਬ ਰਿਹਾ।
ਜਿਸਨੂੰ ਲੈ ਕੇ ਅਡੀਸ਼ਨਲ ਕਮਿਸਨਰ ਪਰਮਦੀਪ ਸਿੰਘ ਵਲੋਂ ਕੀਤੀ ਗਈ ਜਾਂਚ ਦੇ ਅਧਾਰ ’ਤੇ ਜਾਰੀ ਰਿਪੋਰਟ ਦੇ ਮੱਦੇਨਜ਼ਰ ਕਮਿਸ਼ਨਰ ਵਲੋਂ ਉਕਤ ਇੰਸਪੈਕਟਰ ਨੂੰ ਡਿਊਟੀ ’ਚ ਕੋਤਾਹੀ ਵਰਤਣ ਦੇ ਦੋਸ਼ ਵਿਚ ਸਸਪੈਂਡ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਬਿਜਲੀ ਦਾ ਕਰੰਟ ਲੱਗਣ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
NEXT STORY