ਬੁਢਲਾਡਾ (ਮਨਜੀਤ) - ਸਰਕਾਰੀ ਨਿਯਮਾਂ ਦੇ ਤਹਿਤ ਖਰੀਦੇ ਗਏ ਝੋਨੇ ਨੂੰ ਸੈੱਲਰਾਂ 'ਚ ਲਾਉਣ ਲਈ ਅਨਾਜ ਮੰਡੀਆਂ ਤੋਂ ਨੇੜੇ ਪਾਏ ਜਾਂਦੇ ਸੈੱਲਰਾਂ 'ਚ ਨਿਯਮਾਂ ਦੇ ਆਧਾਰ 'ਤੇ ਝੋਨਾ ਲਾਉਣ ਸੰਬੰਧੀ ਆਈਆਂ ਹਦਾਇਤਾਂ ਦੀ ਪਾਲਣਾ ਸਹੀ ਨਾ ਹੋਣ ਕਾਰਨ ਕੁਝ ਸੈੱਲਰ ਮਾਲਕਾਂ ਦਾ ਇਕ ਵਫਦ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਦੇਰ ਸ਼ਾਮ ਨੂੰ ਮਿਲੇ। ਇਸ ਮੌਕੇ ਸੈੱਲਰ ਮਾਲਕ ਹਰੀ ਡਿੰਪੀ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮੰਡੀਆਂ ਦੇ ਨੇੜਲੇ ਸੈੱਲਰਾਂ 'ਚ ਝੋਨਾ ਲਾਉਣ ਸਮੇਂ ਸਰਕਾਰ ਨੂੰ ਟਰੱਕਾਂ ਦਾ ਕਿਰਾਇਆ ਘੱਟ ਦੇਣਾ ਪੈਂਦਾ ਹੈ ਅਤੇ ਝੋਨੇ ਦੀ ਸਾਂਭ-ਸੰਭਾਲ ਸਹੀ ਤਰੀਕੇ ਨਾਲ ਜਲਦੀ ਹੁੰਦੀ ਹੈ ਪਰ ਕੁਝ ਅਧਿਕਾਰੀਆਂ ਵੱਲੋਂ ਨਿਯਮਾਂ ਨੂੰ ਸਿੱਕੇ ਤੇ ਟੰਗ ਕੇ ਝੋਨੇ ਨੂੰ ਨੇੜਲੇ ਸੈੱਲਰਾਂ 'ਚ ਲਾਉਣ ਦੀ ਬਜਾਏ ਦੂਰ-ਦੁਰਾਂਢੇ ਸੈੱਲਰਾਂ 'ਚ ਲਾਇਆ ਜਾ ਰਿਹਾ ਹੈ। ਸੈੱਲਰ ਮਾਲਕਾਂ ਨੇ ਇਹ ਵੀ ਮੰਗ ਰੱਖੀ ਕਿ ਝੋਨੇ ਨੂੰ ਸੈੱਲਰਾਂ 'ਚ ਲਾਉਣ ਸਮੇਂ ਬਰਾਬਰ ਦੀ ਰੇਸ਼ੋ ਰੱਖੀ ਜਾਵੇ ਕਿਉਤਿ ਕਈ ਚੁਣਵੇਂ ਸੈੱਲਰਾਂ 'ਚ 50 ਹਜ਼ਾਰ ਦੇ ਕਰੀਬ ਅਤੇ ਕਈ ਸੈੱਲ਼ਰਾਂ 'ਚ 20 ਹਜ਼ਾਰ ਦੇ ਕਰੀਬ ਗੱਟੇ ਲਾਏ ਗਏ ਹਨ ਜੋ ਇਕ ਵਿਤਕਰੇਬਾਜ਼ੀ ਹੈ।ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮਪਾਲ ਗੁਪਤਾ ਨੇ ਵਫਦ ਦੀਆਂ ਮੰਗਾਂ 'ਤੇ ਗੋਰ ਕਰਦਿਆਂ ਸਖਤ ਨੋਟਿਸ ਲੈਂਦਿਆਂ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਮੂਹ ਸੈੱਲਰਾਂ 'ਚ ਨਿਯਮਾਂ ਤਹਿਤ ਝੋਨਾ ਲਾਇਆ ਜਾਵੇ ਅਤੇ ਰੇਸ਼ੋ ਬਰਾਬਰ ਰੱਖਿਆ ਜਾਵੇ। ਜੇਕਰ ਕੋਈ ਸਰਕਾਰ ਦਾ ਨੁਕਸਾਨ ਕਰਦਾ ਹੈ ਦਾ ਮਾਮਲਾ ਸਾਹਮਣੇ ਆਉਣ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਮਸਲੇ ਨੂੰ ਲੈ ਕੇ ਮਾਲਵਾ ਇਲਾਕੇ ਦੇ ਸੀਨੀਅਰੀ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਸੈੱਲਰ ਮਾਲਕ ਵਪਾਰੀਆਂ ਦੇ ਤੌਰ 'ਤੇ ਸਰਕਾਰ ਦਾ ਇਕ ਅੰਗ ਹਨ ਪਰ ਇਨ੍ਹਾਂ ਨਾਲ ਜੇ ਕੋਈ ਅਧਿਕਾਰੀ ਵਿਤਕਰੇਬਾਜੀ ਕਰਦਾ ਹੈ ਅਤੇ ਸਰਕਾਰ ਦੇ ਖਜਾਨੇ ਦਾ ਨੁਕਸਾਨ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਦੇ ਧਿਆਨ ਕਈ ਸੈੱਲਰ ਮਾਲਕਾਂ ਨੇ ਮਸਲੇ ਲਿਆਂਦੇ ਹਨ, ਜਿਸ ਦੀ ਸਾਰੀ ਜਾਣਾਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ, ਜਲਦੀ ਹੀ ਸੈੱਲਰਾਂ ਦੀ ਚੈਕਿੰਗ ਕਰਕੇ ਅਸਲੀਅਤ ਨੂੰ ਸਾਹਮਣੇ ਲਿਆਇਆ ਜਾਵੇਗਾ।
ਮਜੀਠੀਆ ਦੇ ਨਸ਼ਾ ਤਸਕਰ ਹੋਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਮੋਹਰ ਲਗਾਈ : ਚੰਨੀ
NEXT STORY