ਲੁਧਿਆਣਾ (ਹਿਤੇਸ਼)- ਮਹਾਨਗਰ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ ਨੂੰ ਲੈ ਕੇ ਕਮਿਸ਼ਨਰ ਆਦਿੱਤਿਆ ਵੱਲੋਂ ਇਕ ਤੋਂ ਬਾਅਦ ਇਕ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਤਹਿਤ ਜ਼ੋਨ-ਬੀ ਅਤੇ ਸੀ. ਦੇ ਇਲਾਕੇ ’ਚ ਸਥਿਤ ਕਾਲੋਨੀਆਂ ਅਤੇ ਇਮਾਰਤਾਂ ਖਿਲਾਫ ਕਾਰਵਾਈ ਨਾ ਕਰਨ ਵਾਲੇ ਇੰਸਪੈਕਟਰ ਹਰਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਦੋਂਕਿ ਨਾਜਾਇਜ਼ ਇਮਾਰਤਾਂ ਦੀ ਸੀਲਿੰਗ ਸਬੰਧੀ ਨਗਰ ਨਿਗਮ ਅਧਿਕਾਰੀਆਂ ਦੀ ਮਨਮਰਜ਼ੀ ’ਤੇ ਰੋਕ ਲਗਾਉਣ ਦੀ ਦਿਸ਼ਾ ’ਚ ਵੀ ਫ਼ੈਸਲਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਕਾਰੋਬਾਰੀ ਪ੍ਰਿੰਕਲ 'ਤੇ ਫ਼ਾਇਰਿੰਗ ਮਾਮਲੇ ਵਿਚ ਨਵਾਂ ਮੋੜ
ਇਥੇ ਦੱਸਣਾ ਉੱਚਿਤ ਹੋਵੇਗਾ ਕਿ ਨਕਸ਼ਾ ਪਾਸ ਕਰਵਾਏ ਬਿਨਾਂ ਬਣਨ ਵਾਲੀਆਂ ਇਮਾਰਤਾਂ ਦੇ ਮਾਲਕਾਂ ਵੱਲੋਂ ਰੈਗੂਲਰ ਕਰਨ ਲਈ ਜੁਰਮਾਨਾ ਜਮ੍ਹਾ ਨਾ ਕਰਵਾਉਣ ਦੀ ਸੂਰਤ ’ਚ ਸੀਲਿੰਗ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਨਗਰ ਨਿਗਮ ਅਧਿਕਾਰੀਆਂ ਵੱਲੋਂ ਪਾਰਕਿੰਗ ਨਿਯਮਾਂ ਦੀ ਉਲੰਘਣਾ ਅਤੇ ਓਵਰ ਕਵਰੇਜ ਵਾਲੀਆਂ ਇਮਾਰਤਾਂ ਨੂੰ ਵੀ ਤੋੜਨ ਦੀ ਬਜਾਏ ਸੀਲਿੰਗ ਦੀ ਕਾਰਵਾਈ ਕੀਤੀ ਜਾਂਦੀ ਹੈ।
ਇਸ ਤੋਂ ਵੀ ਵਧ ਕੇ ਜ਼ਿਆਦਾਤਰ ਸੀਲ ਕੀਤੀਆਂ ਗਈਆਂ ਨਾਜਾਇਜ਼ ਇਮਾਰਤਾਂ ਨੂੰ ਜੁਰਮਾਨਾ ਵਸੂਲਣ ਜਾਂ ਕਾਰਵਾਈ ਕੀਤੇ ਬਗੈਰ ਖੋਲ੍ਹਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਕਮਿਸ਼ਨਰ ਵੱਲੋਂ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਦੀ ਮਨਮਰਜ਼ੀ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਤਹਿਤ ਉਨ੍ਹਾਂ ਵੱਲੋਂ ਚਾਰੇ ਜ਼ੋਨਾਂ ’ਚ ਸੀਲ ਕੀਤੀਆਂ ਇਮਾਰਤਾਂ ਦੀ ਲਿਸਟ ਮੰਗੀ ਗਈ ਹੈ ਅਤੇ ਉਨ੍ਹਾਂ ਦੀ ਸਟੇਟਸ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਕਮਿਸ਼ਨਰ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਅੱਗੇ ਤੋਂ ਕੋਈ ਵੀ ਨਾਜਾਇਜ਼ ਇਮਾਰਤ ਨੂੰ ਸੀਲ ਕਰਨ ਤੋਂ ਬਾਅਦ ਗੂਗਲ ਸ਼ੀਟ ’ਚ ਡਿਟੇਲ ਅੱਪਡੇਟ ਕਰਨੀ ਹੋਵੇਗੀ, ਜਿਸ ਦੇ ਆਧਾਰ ’ਤੇ ਸਮੇਂ-ਸਮੇਂ ’ਤੇ ਸਾਈਟ ਦੀ ਚੈਕਿੰਗ ਕੀਤੀ ਜਾ ਸਕਦੀ ਹੈ ਕਿ ਇਮਾਰਤ ਦੀ ਸੀਲਿੰਗ ਖੁੱਲ੍ਹ ਤਾਂ ਨਹੀਂ ਗਈ।
ਮਾਡਲ ਟਾਊਨ ਇਲਾਕੇ ’ਚ ਲੱਗੀ ਹੋਈ ਹੈ ਮਾਮਲਿਆਂ ਦੀ ਭਰਮਾਰ
ਮਾਡਲ ਟਾਊਨ ਦੇ ਰਿਹਾਇਸ਼ੀ ਇਲਾਕੇ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਕਮਰਸ਼ੀਅਲ ਇਮਾਰਤਾਂ ਦੀ ਭਰਮਾਰ ਲੱਗੀ ਹੋਈ ਹੈ। ਇਨ੍ਹਾਂ ’ਚ ਚਾਰ ਖੰਭਾ ਰੋਡ, ਲਾਇਲਪੁਰ ਸਵੀਟ ਤੋਂ ਗੁਰੂ ਤੇਗ ਬਹਾਦਰ ਹਸਪਤਾਲ ਹੁੰਦੇ ਹੋਏ ਇਸ਼ਮੀਤ ਚੌਕ ਤੋਂ ਕ੍ਰਿਸ਼ਨਾ ਮੰਦਰ ਅਤੇ ਅੱਗੇ ਗੁਰਦੁਆਰਾ ਬਾਬਾ ਦੀਪ ਸਿੰਘ ਚੌਕ ਤੋਂ ਬਿਜਲੀ ਆਫਿਸ ਤੱਕ ਜਾਣ ਵਾਲੀ ਸੜਕ ਮੁੱਖ ਰੂਪ ਨਾਲ ਸ਼ਾਮਲ ਹੈ।
ਇਸ ਤੋਂ ਇਲਾਵਾ ਚਿਲਡਰਨ ਪਾਰਕ ਰੋਡ, ਬਸੰਤ ਆਰਟ ਤੋਂ ਡਾਕਖਾਨਾ ਰੋਡ ਅਤੇ ਦੁੱਗਰੀ ਰੋਡ ਤੱਕ ਜਾਣ ਵਾਲੀ ਸੜਕ ਵੀ ਸ਼ਾਮਲ ਹੈ, ਜਿਥੇ ਬਣਨ ਵਾਲੀਆਂ ਕਮਰਸ਼ੀਅਲ ਇਮਾਰਤਾਂ ਦੀ ਉਸਾਰੀ ਲਈ ਨਾ ਤਾਂ ਨਕਸ਼ਾ ਪਾਸ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਫੀਸ ਜਮ੍ਹਾ ਕਰਵਾ ਕੇ ਰੈਗੂਲਰ ਕਰਨ ਦੀ ਵਿਵਸਥਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਸਖ਼ਤ ਹੁਕਮ
ਇਸ ਦੇ ਬਾਵਜੂਦ ਆਏ ਦਿਨ ਨਵੀਆਂ ਇਮਾਰਤਾਂ ਬਣ ਰਹੀਆਂ ਹਨ, ਜਿਨ੍ਹਾਂ ’ਚ ਬਾਂਸਲ ਸਵੀਟ, ਜੈਸਮੀਨ ਬੁਟੀਕ, ਬਲਬੀਰ ਸਟੋਰ, ਬਜਾਜ ਇਲੈਕਟ੍ਰਾਨਿਕ, ਲੈਂਸਕਾਰਟ ਸ਼ੋਅਰੂਮ, ਕੁਲਚਾ ਕਲਚਰ ਸਮੇਤ ਕਈ ਫੂਡ ਪੁਆਇੰਟ ਸ਼ਾਮਲ ਹਨ, ਜੋ ਯੂਨਿਟ ਤੋੜਨ ਜਾਂ ਸੀਲ ਕਰਨ ਤੋਂ ਕੁਝ ਦੇਰ ਬਾਅਦ ਮੁੜ ਖੁੱਲ੍ਹ ਗਏ ਹਨ ਅਤੇ ਨਗਰ ਨਿਗਮ ਵੱਲੋਂ ਆਏ ਦਿਨ ਕੀਤੇ ਜਾਂਦੇ ਨਾਜਾਇਜ਼ ਇਮਾਰਤਾਂ ਨੂੰ ਬਰਦਾਸ਼ਤ ਨਾ ਕਰਨ ਦੇ ਦਾਅਵਿਆਂ ਨੂੰ ਮੂੰਹ ਚਿੜ੍ਹਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਲਕਾ ਚੱਬੇਵਾਲ 'ਚ ਗਰਜੇ CM ਭਗਵੰਤ ਮਾਨ, ਕਾਂਗਰਸ ਤੇ ਭਾਜਪਾ 'ਤੇ ਵਿੰਨ੍ਹੇ ਨਿਸ਼ਾਨੇ
NEXT STORY