ਚੰਡੀਗੜ੍ਹ : ਵਿਦੇਸ਼ਾਂ ਦੀ ਤਰਜ਼ 'ਤੇ ਹੁਣ ਭਾਰਤ 'ਚ 11 ਬੀਮਾ ਕੰਪਨੀਆਂ ਨੇ ਬਾਂਝਪਨ ਤੇ ਹਾਦਸੇ 'ਚ ਹੋਏ ਗਰਭਪਾਤ ਨੂੰ ਕਵਰ ਕਰਨ ਵਾਲੀਆਂ 17 ਪਾਲਿਸੀਆਂ ਬਾਜ਼ਾਰ 'ਚ ਉਤਾਰ ਦਿੱਤੀਆਂ ਹਨ। ਇਨ੍ਹਾਂ 'ਚੋਂ 6 ਪਾਲਿਸੀਆਂ ਨਿਜੀ ਅਤੇ 11 ਪਾਲਿਸੀਆਂ ਗਰੁੱਪ ਇੰਸ਼ੋਰੈਂਸ ਦੇ ਅਧੀਨ ਹਨ। ਮੋਨਿਕਾ ਡੀ. ਮਹਿਤਾਬ ਦੀ ਜਨਹਿਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਇੰਸ਼ੋਰੈਂਸ ਰੈਗੁਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਆਈ. ਆਰ. ਡੀ. ਏ.) ਦੇ ਜਨਰਲ ਮੈਨੇਜਰ ਡੀ. ਵੀ. ਐੱਸ. ਰਮੇਸ਼ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਹਲਫਨਾਮਾ ਦਾਇਰ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਪਟੀਸ਼ਨ ਦਾਇਰ ਕਰਦੇ ਹੋਏ ਮੋਨਿਕਾ ਨੇ ਕਿਹਾ ਕਿ ਅਮਰੀਕਾ, ਬ੍ਰਿਟੇਨ ਅਤੇ ਹੋਰ ਦੇਸ਼ਾਂ 'ਚ ਬਾਂਝਪਨ ਜਾਂ ਹਾਦਸੇ 'ਚ ਹੋਇਆ ਗਰਭਪਾਤ ਬੀਮਾ ਕਵਰ 'ਚ ਆਉਂਦਾ ਹੈ। ਜਦੋਂ ਵਿਦੇਸ਼ਾਂ 'ਚ ਅਜਿਹਾ ਹੁੰਦਾ ਹੈ ਤਾਂ ਭਾਰਤ 'ਚ ਵੀ ਇਸ ਲਈ ਨਿਯਮ ਹੋਣੇ ਚਾਹੀਦੇ ਹਨ। ਕੇਂਦਰ ਸਰਕਾਰ ਨੇ ਕਿਹਾ ਸੀ ਕਿ ਜੇਕਰ ਆਈ. ਆਰ. ਡੀ. ਏ. ਅਜਿਹਾ ਰੈਗੁਲੇਸ਼ਨ ਤਿਆਰ ਕਰੇ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈ। ਹਾਈਕੋਰਟ ਨੇ ਇਸ 'ਤੇ ਆਈ. ਆਰ. ਡੀ. ਏ. ਤੋਂ ਜਵਾਬ ਮੰਗਿਆ ਸੀ, ਜਿਸ ਤੋਂ ਬਾਅਦ ਆਈ. ਆਰ. ਡੀ. ਏ. ਵਲੋਂ ਸੋਮਵਾਰ ਨੂੰ ਹਲਫਨਾਮਾ ਦਿੰਦੇ ਹੋਏ ਦੱਸਿਆ ਕਿ ਗਿਆ ਦੇਸ਼ ਦੀਆਂ 11 ਬੀਮਾ ਕੰਪਨੀਆਂ ਨੇ ਆਪਣੇ 17 ਪਲਾਨਾਂ 'ਚ ਬਾਂਝਪਨ ਅਤੇ ਹਾਦਸੇ 'ਚ ਹੋਏ ਗਰਭਪਾਤ ਨੂੰ ਸ਼ਾਮਲ ਕੀਤਾ ਹੈ। ਨਾਲ ਹੀ ਆਪਣੀ ਮਜਬੂਰੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਕੰਮ ਗਾਹਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਬੀਮਾ ਪਾਲਿਸੀ ਬਣਾਉਣਾ ਉਨ੍ਹਾਂ ਦਾ ਕੰਮ ਨਹੀਂ ਹੈ। ਹਾਈਕੋਰਟ ਨੇ ਹਲਫਨਾਮੇ ਨੂੰ ਰਿਕਾਰਡ 'ਤੇ ਲੈ ਕੇ ਬਹਿਸ ਲਈ 13 ਨਵੰਬਰ ਦੀ ਤਰੀਕ ਨਿਰਧਾਰਿਤ ਕੀਤੀ ਹੈ।
ਵਿਆਹ ਦੇ 2 ਸਾਲ ਬਾਅਦ ਖੁੱਲ੍ਹੀ ਪਤੀ ਦੀ ਪੋਲ, ਕਾਰ ਦੀ ਮੰਗ ਪੂਰੀ ਨਾ ਕਰਨ 'ਤੇ ਪਤਨੀ ਦਾ ਕੀਤਾ ਇਹ ਹਾਲ
NEXT STORY