ਫਿਰੋਜ਼ਪੁਰ (ਕੁਮਾਰ) – ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਫਿਰੋਜ਼ਪੁਰ ਨੇ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਨੂੰ 73 ਸਾਲਾ ਖਪਤਕਾਰ ਦੇਸ਼ਬੰਧੂ ਤੁਲੀ ਦੇ ਹਸਪਤਾਲ ਇਲਾਜ ’ਤੇ ਖਰਚ ਕੀਤੇ ਗਏ 1,05,905 ਰੁਪਏ ਵਿਆਜ ਸਮੇਤ ਦੇਣ ਦੇ ਆਦੇਸ਼ ਜਾਰੀ ਕੀਤੇ ਹਨ ਅਤੇ 45 ਦਿਨਾਂ ਦੇ ਅੰਦਰ ਇਸ ਅਦਾਇਗੀ ਦੇ ਨਾਲ-ਨਾਲ ਬੀਮਾ ਕੰਪਨੀ ਨੂੰ ਮਾਨਸਿਕ ਪੀੜਾ ਅਤੇ ਹਿਰਾਸਮੈਂਟ ਦੇ ਲਈ ਖਪਤਕਾਰ ਨੂੰ 5,000 ਰੁਪਏ ਹੋਰ ਦੇਣੇ ਹੋਣਗੇ।
ਇਹ ਵੀ ਪੜ੍ਹੋ : ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ
ਇਹ ਜਣਕਾਰੀ ਦਿੰਦੇ ਹੋਏ 73 ਸਾਲਾ ਸ਼ਿਕਾਇਤਕਰਤਾ ਖਪਤਕਾਰ ਦੇਸ਼ਬੰਧੂ ਤੁਲੀ ਪੁੱਤਰ ਦੇਵ ਰਤਨ ਤੁਲੀ ਵਾਸੀ ਬਸਤੀ ਬਲੋਚਾ ਵਾਲੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸਨੇ ਸਤੰਬਰ 2018 ’ਚ ਬੈਂਕ ਆਫ ਇੰਡੀਆ (ਬ੍ਰਾਂਚ ਸ਼ਹੀਦ ਊਧਮ ਸਿੰਘ ਚੌਕ ਫਿਰੋਜ਼ਪੁਰ ਸ਼ਹਿਰ) ਰਾਹੀਂ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਟਿਡ ਤੋਂ ਸਟਾਰ ਹੈਲਥ (ਇੰਪਰੂਵਮੈਂਟ ਟਰੱਸਟ ਬਿਲਡਿੰਗ ਮੋਗਾ) ਦੁਆਰਾ ਅੰਡਰ ਸੀਨੀਅਰ ਸਿਟੀਜ਼ਨ ਰੈੱਡ ਕਾਰਪੇਟ ਹੈਲਥ ਇੰਸ਼ੋਰੈਂਸ ਪਾਲਿਸੀ ਲਈ ਸੀ, ਜਿਸਦਾ ਸਮਾਂ 15 ਸਤੰਬਰ 2018 ਤੋਂ 14 ਸਤੰਬਰ 2019 ਤੱਕ ਸੀ ਅਤੇ 5 ਲੱਖ ਰੁਪਏ ਦੇ ਇਸ ਮੈਡੀਕਲ ਬੀਮੇ ਲਈ ਉਸਨੇ ਕੰਪਨੀ ਨੂੰ 21,240 ਰੁਪਏ ਦਾ ਦਿੱਤੇ ਸਨ।
ਇਹ ਵੀ ਪੜ੍ਹੋ : 'ਰੂਸ ਕੋਲੋਂ ਹਥਿਆਰ ਖ਼ਰੀਦਣਾ ਬੰਦ ਕਰੇ ਭਾਰਤ; US 'ਚ ਕਰੇ ਸੈਮੀਕੰਡਕਟਰ ਤੇ ਫਾਰਮਾਸਿਊਟੀਕਲ ਦਾ ਨਿਰਮਾਣ'
ਸ਼ਿਕਾਇਤਕਰਤਾ ਅਨੁਸਾਰ ਸ਼ਿਕਾਇਤਕਰਤਾ ਅਚਾਨਕ ਘਰ ’ਚ ਡਿੱਗ ਪਿਆ ਅਤੇ ਉਸਦੀ ਕਮਰ ਦੇ ਪਿਛਲੇ ਪਾਸੇ ਸੱਟ ਲੱਗ ਗਈ, ਜਿਸ ਨੂੰ ਇਲਾਜ ਲਈ ਮੇਯੋ ਹੈਲਥ ਕੇਅਰ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ’ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਸ਼ਿਕਾਇਤਕਰਤਾ ਦੁਆਰਾ ਤੁਰੰਤ ਕੰਪਨੀ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : PM Kisan Yojana: ਅਜੇ ਖਾਤੇ 'ਚ ਨਹੀਂ ਆਏ 2 ਹਜ਼ਾਰ, ਤਾਂ ਜਲਦੀ ਤੋਂ ਜਲਦੀ ਕਰੋ ਇਹ ਕੰਮ
ਸ਼ਿਕਾਇਤਕਰਤਾ ਦੇ ਅਨੁਸਾਰ ਉਸਦੇ ਇਲਾਜ ’ਤੇ 1,41,883 ਰੁਪਏ ਖਰਚ ਹੋਏ ਪਰ ਬੀਮਾ ਕੰਪਨੀ ਨੇ ਇਹ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਸ਼੍ਰੀ ਤੁਲੀ ਨੇ ਦੱਸਿਆ ਕਿ ਕੰਪਨੀ ਦੇ ਇਨਕਾਰ ਕਰਨ ’ਤੇ ਉਨ੍ਹਾਂ ਨੇ ਖਪਤਕਾਰ ਸੁਰੱਖਿਆ ਐਕਟ 2019 ਦੀ ਧਾਰਾ 35 ਦੇ ਤਹਿਤ ਜ਼ਿਲਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਫਿਰੋਜ਼ਪੁਰ ’ਚ ਸ਼ਿਕਾਇਤ ਦਰਜ ਕਰਵਾਈ ਅਤੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਮਿਸ਼ਨ ਨੇ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਨੂੰ 22 ਜਨਵਰੀ 2021 ’ਚ ਦਾਇਰ ਕੀਤੀ ਸ਼ਿਕਾਇਤ ਦੇ ਸਮੇਂ ਤੋਂ ਅੱਜ ਤੱਕ ਵਿਆਜ ਸਮੇਤ 1,05,905 ਰੁਪਏ ਦਾ ਉਪਭੋਗਤਾ ਨੂੰ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਕੰਪਨੀ ਖਪਤਕਾਰ ਨੂੰ ਮਾਨਸਿਕ ਪੀੜਾ ਅਤੇ ਪ੍ਰੇਸ਼ਾਨੀ ਲਈ 5,000 ਰੁਪਏ ਹੋਰ ਅਦਾ ਕਰੇਗੀ।
ਦੇਸ਼ਬੰਧੂ ਤੁਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਪਨੀ ਤੋਂ ਇਹ ਰਕਮ ਪ੍ਰਾਪਤ ਕਰਨ ’ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਖਪਤਕਾਰ ਫੋਰਮ ਫਿਰੋਜ਼ਪੁਰ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਹੈ।
ਇਹ ਵੀ ਪੜ੍ਹੋ : ਇਕ ਹਫਤੇ 'ਚ 1,000 ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਸੋਨਾ, ਚਾਂਦੀ 'ਚ ਵੀ ਭਾਰੀ ਉਛਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਤੜਕਸਾਰ ਹੋ ਗਿਆ ਐਨਕਾਊਂਟਰ ਤੇ ਅਕਾਲੀ ਦਲ ਨੂੰ ਇਕ ਹੋਰ ਝਟਕਾ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY