ਗੁਰਦਾਸਪੁਰ (ਜ. ਬ.) - ਭਾਰਤ ਅਤੇ ਪਾਕਿਸਤਾਨ ਵਿਚਾਲੇ ਖੋਲ੍ਹੇ ਗਏ ਕਰਤਾਰਪੁਰ ਕਾਰੀਡੋਰ ਨਾਲ ਲੱਖਾਂ ਸ਼ਰਧਾਂਲੂਆਂ ਨੂੰ ਰਾਹਤ ਮਿਲੀ ਹੈ। ਹੁਣ ਸਿੱਖ ਸ਼ਰਧਾਲੂ ਆਸਾਨੀ ਨਾਲ ਪਾਕਿਸਤਾਨ ’ਚ ਮੌਜੂਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹਨ ਪਰ ਇਸ ਕਾਰੀਡੋਰ ਦਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਕੁਝ ਵਪਾਰੀ ਗ਼ਲਤ ਢੰਗ ਨਾਲ ਫ਼ਾਇਦਾ ਚੁੱਕ ਰਹੇ ਹਨ। ਆਈ. ਐੱਸ. ਆਈ. ਇਸ ਗਲਿਆਰੇ ਨੂੰ ਜਾਸੂਸੀ ਕੰਮਾਂ ਲਈ ਵਰਤ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ
ਕਰਤਾਰਪੁਰ ਕੋਰੀਡੋਰ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਈ. ਐੱਸ. ਆਈ. ਤੇ ਕੁਝ ਹੋਰ ਪਾਕਿ ਖੁਫ਼ੀਆ ਏਜੰਸੀਆਂ ਦੇ ਅਧਿਕਾਰੀ ਸਥਾਈ ਰੂਪ ’ਚ ਤਾਇਨਾਤ ਕਰ ਦਿੱਤੇ ਗਏ ਹਨ, ਜੋ ਭਾਰਤ ਤੋਂ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨਾਲ ਸੰਪਰਕ ਕਰਕੇ ਭਾਰਤ ਸਬੰਧੀ ਜਾਣਕਾਰੀ ਇਕੱਠੀ ਕਰਨ ਕੋਸ਼ਿਸ ਵੀ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਪਾਕਿਸਤਾਨ ਦੇ ਪਿੰਡ ਮਿੱਠੀ ’ਚ ਹਿੰਦੂ ਦੁਕਾਨਦਾਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਕੁਝ ਸਮਾਂ ਪਹਿਲਾਂ ਭਾਰਤ ਤੋਂ ਰੋਟਰੀ ਸੰਸਥਾ ਦਾ ਇਕ ਵਫਦ ਸ੍ਰੀ ਕਰਤਾਰ ਸਾਹਿਬ ਮੱਥਾ ਟੇਕਣ ਗਿਆ ਸੀ। ਉੱਥੇ ਪਾਕਿਸਤਾਨ ਦੀ ਇਕ ਮਹਿਲਾ ਫ਼ੈਸ਼ਨ ਡਿਜ਼ਾਈਨਰ, ਜੋ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੀ ਬਹੁਤ ਨਜ਼ਦੀਕੀ ਰਹੀ ਹੈ, ਭਾਰਤ ਦੇ ਇਸ ਰੋਟਰੀ ਅਹੁਦੇਦਾਰਾਂ ਨੂੰ ਮਿਲੀ ਸੀ ਅਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਵਧਾਉਣ ਲਈ ਕਈ ਆਫਰ ਦਿੱਤੇ ਸਨ।
ਰਾਜਾ ਵੜਿੰਗ ਦੀ ਤਾਜਪੋਸ਼ੀ 'ਚ ਮੰਚ ਤੋਂ ਨਾਦਾਰਦ ਰਹੇ 'ਨਵਜੋਤ ਸਿੱਧੂ', ਪਾਰਟੀ ਆਗੂਆਂ ਨੇ ਵਿੰਨ੍ਹੇ ਨਿਸ਼ਾਨੇ
NEXT STORY