ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਭਾਰਤ ਸਰਕਾਰ ਦੀ ਇੰਟਰਮਿਨਸਟਰੀਅਲ ਕਮੇਟੀ ਵੱਲੋਂ ਪੰਜਾਬ ਦੇ ਦੱਖਣੀ ਪੱਛਮੀ ਜ਼ਿਲਿਆਂ ਵਿਚ ਸੇਮ ਦੀ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ। ਇਸ ਮੌਕੇ ਕਮੇਟੀ ਦੇ ਚੇਅਰਮੈਨ ਬੀ. ਆਰ. ਕੇ. ਪਿੱਲੇਅ ਕਮਿਸ਼ਨਰ ਸੀ. ਏ. ਡੀ. ਦੀ ਅਗਵਾਈ ਵਿਚ ਇਸ ਕਮੇਟੀ ਨੇ ਜ਼ਿਲੇ ਵਿਚ ਸਥਾਪਿਤ ਕੀਤੇ ਜ਼ਮੀਨਦੋਜ ਪਾਈਪਾਂ ਦੇ ਪ੍ਰੋਜੈਕਟ ਦਾ ਜਾਇਜ਼ਾ ਲਿਆ। ਡ੍ਰੇਨਜ਼ ਵਿਭਾਗ ਦੇ ਨਿਗਰਾਨ ਇੰਜਨੀਅਰ ਗੁਰਦਿਆਲ ਸਿੰਘ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਣਾਲੀ ਵਿਚ ਜ਼ਮੀਨ ਹੇਠ ਜਾਲੀਦਾਰ ਪਾਇਪਾਂ ਦਾ ਜਾਲ ਵਿਛਾ ਦਿੱਤਾ ਜਾਂਦਾ ਹੈ ਜਿੰਨਾਂ ਰਾਹੀਂ ਸੇਮ ਦਾ ਪਾਣੀ ਇੱਕਠਾ ਹੋ ਕੇ ਖੇਤ ਦੇ ਕਿਨਾਰੇ ਬਣੇ ਇਕ ਖੂਹ 'ਚ ਇੱਕਤਰ ਹੋ ਜਾਂਦਾ ਹੈ। ਜਿਵੇਂ ਖੂਹ 'ਚ ਪਾਣੀ ਦਾ ਪੱਧਰ ਵੱਧਣ 'ਤੇ ਆਪਣੇ ਆਪ ਮੋਟਰ ਚੱਲ ਪੈਂਦੀ ਹੈ ਅਤੇ ਪੰਪ ਨਾਲ ਇਹ ਪਾਣੀ ਸੇਮ ਨਾਲੇ 'ਚ ਭੇਜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਲਗਾਤਾਰ ਸੇਮ ਦਾ ਪੱਧਰ ਥੱਲੇ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਸਾਰਥਕ ਨਤੀਜੇ ਨਿਕਲੇ ਹਨ। ਉਨ੍ਹਾਂ ਨੇ ਸੇਮ ਖਾਤਮੇ ਲਈ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਅਤੇ ਪ੍ਰੋਜੈਕਟਾਂ ਬਾਰੇ ਕਮੇਟੀ ਮੈਂਬਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਮੇਟੀ 'ਚ ਚੇਅਰਮੈਨ ਵੀ. ਕੇ ਪਿੱਲੇ ਤੋਂ ਇਲਾਵਾ ਅਵਿਨਾਸ਼ ਮਿਸ਼ਰਾ, ਜੁਆਇੰਟ ਐਡਵਾਇਜਰ ਨੀਤੀ ਆਯੋਗ, ਸੁਭਾਸ ਚੰਦਰ ਰਾਮ ਆਦਿ ਸ਼ਾਮਲ ਸਨ।
ਸਾਲ ਖਤਮ ਹੋਣ ਨੂੰ ਪਰ ਅਜੇ ਤੱਕ ਨਹੀਂ ਮਿਲੀਆਂ ਪੰਜਾਬ ਬੋਰਡ ਦੇ ਬੱਚਿਆਂ ਨੂੰ ਕਿਤਾਬਾਂ
NEXT STORY