ਚੰਡੀਗੜ੍ਹ : ਸਿੱਖਿਆ ਦਾ ਪੱਧਰ ਸੁਧਾਰਨ ਦਾ ਦਾਅਵਾ ਕਰ ਰਹੀ ਸਰਕਾਰ ਹੁਣ ਤੱਕ ਬੱਚਿਆਂ ਨੂੰ ਪੂਰੇ ਪਾਠਕ੍ਰਮ ਦੀਆਂ ਕਿਤਾਬਾਂ ਮੁਹੱਈਆ ਨਹੀਂ ਕਰਵਾ ਸਕੀ ਹੈ। ਸੈਸ਼ਨ ਸ਼ੁਰੂ ਹੋਇਆਂ ਕਰੀਬ 8 ਮਹੀਨੇ ਬੀਤਣ ਵਾਲੇ ਹਨ ਪਰ ਪਹਿਲੀ ਤੋਂ ਦਸਵੀਂ ਤੱਕ ਦੀਆਂ ਕਿਤਾਬਾਂ ਅਜੇ ਤੱਕ ਨਹੀਂ ਛਪੀਆਂ ਹਨ। ਬੋਰਡ ਦੀ ਲਾਪਰਵਾਹੀ ਦਾ ਨਤੀਜਾ ਇਸ ਵਾਰ ਬੱਚਿਆਂ ਨੂੰ ਭੁਗਤਣਾ ਪਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਆਮ ਤੌਰ 'ਤੇ ਥੋੜ੍ਹੀ ਦੇਰ ਨਾਲ ਹੀ ਬੱਚਿਆਂ ਤੱਕ ਪਹੁੰਚਦੀਆਂ ਹਨ ਪਰ ਬੋਰਡ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਤਾਬਾਂ ਇੰਨੀਆਂ ਲੇਟ ਹੋਈਆਂ ਹਨ। ਜਾਣਕਾਰੀ ਮੁਤਾਬਕ ਸਮਾਂ ਰਹਿੰਦੇ ਬੋਰਡ ਨੇ ਕਾਗਜ਼ ਨਹੀਂ ਖਰੀਦਿਆ। ਕਾਗਜ਼ ਖਰੀਦਣ ਤੋਂ ਲੈ ਕੇ ਕਿਤਾਬਾਂ ਛਾਪਣ ਤੱਕ 'ਚ ਕਰੀਬ 4 ਮਹੀਨਿਆਂ ਦਾ ਸਮਾਂ ਲੱਗਦਾ ੈਹ। ਇਸ 'ਚ ਟੈਂਡਰ ਪ੍ਰਕਿਰਿਆ ਵੀ ਸ਼ਾਮਲ ਹਨ ਪਰ ਬੋਰਡ ਨੇ ਇਸ ਦਾ ਪਹਿਲਾਂ ਅੰਦਾਜ਼ਾ ਨਹੀਂ ਲਾਇਆ। ਇਸ ਕਾਰਨ ਹੁਣ ਤੱਕ ਕਿਤਾਬਾਂ ਨਹੀਂ ਛਪ ਸਕੀਆਂ। ਹੁਣ ਅਧਿਕਾਰੀ ਕਹਿ ਰਹੇ ਹਨ ਕਿ ਇੰਟਰਨੈੱਟ ਤੋਂ ਬੱਚਿਆਂ ਨੂੰ ਕਿਤਾਬਾਂ ਪੜ੍ਹਾਈਆਂ ਜਾਣ ਪਰ ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਸੰਭਵ ਨਹੀਂ ਹੈ। ਪਿੰਡਾਂ 'ਚ ਬਿਜਲੀ ਦੀ ਬਹੁਤ ਸਮੱਸਿਆ ਰਹਿੰਦੀ ਹੈ। ਇਸ ਤੋਂ ਇਲਾਵਾ ਸਕੂਲਾਂ 'ਚ ਇਕ ਕਮਰੇ 'ਚ ਇਕ ਹੀ ਕੰਪਿਊਟਰ ਲੱਗਾ ਹੈ।
ਵੋਟਾਂ ਸਬੰਧੀ ਬਿਨਾਂ ਦਾਅਵੇ-ਇਤਰਾਜ਼ ਲੈ ਕੇ ਚੋਣਾਂ ਕਰਵਾਉਣੀਆਂ ਲੋਕਤੰਤਰ ਨਾਲ ਕੋਝਾ ਮਜ਼ਾਕ : ਆਪ ਆਗੂ
NEXT STORY