ਅੰਮ੍ਰਿਤਸਰ (ਸੰਜੀਵ)—ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ 5 ਕਿਲੋਮੀਟਰ ਦੇ ਦਾਇਰੇ 'ਚ ਕਿਸੇ ਵੀ ਸਮਾਰੋਹ ਨੂੰ ਕਵਰ ਕਰਨ ਅਤੇ ਹੋਰ ਕਿਸੇ ਕੰਮ ਲਈ ਡਰੋਨ ਉਡਾਨਾਂ 'ਤੇ ਪੂਰੀ ਰੋਕ ਲਾ ਦਿੱਤੀ ਗਈ ਹੈ। ਇਹ ਨਿਰਦੇਸ਼ ਅੱਜ ਡੀ. ਸੀ. ਪੀ. ਜਗਮੋਹਨ ਸਿੰਘ ਨੇ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦੇ ਆਲੇ-ਦੁਆਲੇ ਬਹੁਤ ਸਾਰੇ ਹੋਟਲ ਅਤੇ ਵਿਆਹ ਪੈਲੇਸ ਹਨ ਜਿੱਥੇ ਅਕਸਰ ਸਮਾਰੋਹ ਹੁੰਦੇ ਹਨ। ਵੇਖਿਆ ਗਿਆ ਹੈ ਕਿ ਸਮਾਰੋਹ ਨੂੰ ਕਵਰ ਕਰਨ ਲਈ ਡਰੋਨ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਸ ਖੇਤਰ 'ਚ ਅੰਤਰਰਾਸ਼ਟਰੀ ਹਵਾਈ ਅੱਡਾ ਹੋਣਾ ਉਸ ਦੀ ਸੁਰੱਖਿਆ ਨੂੰ ਪੁਖਤਾ ਬਣਾਉਣ ਲਈ ਡਰੋਨ 'ਤੇ ਪੂਰੀ ਰੋਕ ਲਾ ਦਿੱਤੀ ਗਈ ਹੈ ਤਾਂਕਿ ਕੋਈ ਵੀ ਅਸਮਾਜਿਕ ਅਨਸਰ ਸਮਾਰੋਹ ਦੀ ਆੜ ਵਿਚ ਹਵਾਈ ਅੱਡੇ ਦੀ ਸੁਰੱਖਿਆ ਦੇ ਨਾਲ ਛੇੜਛਾੜ ਨਾ ਕਰ ਸਕੇ ।
ਬਟਾਲਾ ਪੁਲਸ ਦੀ ਕਾਰਵਾਈ ਤੋਂ ਤੰਗ ਕਿੰਨਰਾਂ ਨੇ ਕੀਤਾ ਧਰਨਾ ਪ੍ਰਦਰਸ਼ਨ
NEXT STORY