ਅੰਮ੍ਰਿਤਸਰ (ਇੰਦਰਜੀਤ)—ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਪੂਰਾ ਦਿਨ ਮੌਸਮ ਦੀ ਖਰਾਬੀ ਦੇ ਚੱਲਦੇ ਉਡਾਨਾਂ ਦਾ ਸਿਲਸਿਲਾ ਪ੍ਰਭਾਵਿਤ ਰਿਹਾ। ਜਿਸ 'ਚ ਕਈ ਉਡਾਨਾਂ ਲੇਟ ਹੋਈਆ। ਉੱਥੇ ਹੀ ਅੰਤਰਰਾਸ਼ਟਰੀ ਉਡਾਨਾਂ 'ਚ ਕਈ ਘੰਟਿਆਂ ਦੀ ਦੇਰੀ ਦਰਜ ਕੀਤੀ ਗਈ ਜਿਸ ਦੇ ਕਾਰਨ ਹਵਾਈ ਯਾਤਰੀ ਹਵਾਈ ਯਾਤਰੀ ਏਅਰਪੋਰਟ 'ਤੇ ਪ੍ਰੇਸ਼ਾਨ ਰਹੇ। ਅੱਜ ਲਗਭਗ ਪੂਰਾ ਦਿਨ ਮੌਸਮ 'ਚ ਖਰਾਬੀ ਰਹੀ ਅਤੇ ਬਦੱਲ ਰਹੇ ਜਦਕਿ ਬਾਅਦ 'ਚ ਲਗਾਤਰ ਮੀਂਹ ਜਾਰੀ ਰਿਹਾ।
ਜਾਣਕਾਰੀ ਮੁਤਾਬਕ ਤੁਰਕਮੇਨਿਸਤਾਨ ਏਅਰਲਾਇੰਸ ਦੀ ਆਸ਼ਗਾਵਾਤ ਤੋਂ ਆਉਣ ਵਾਲੀ ਉਡਾਨ ਸਵੇਰੇ 6:10 ਦੀ ਬਜਾਏ 12.30 'ਤੇ ਪਹੁੰਚੀ। ਜੈੱਟ ਏਅਰਵੇਜ ਦੀ ਦਿੱਲੀ ਦੀ ਉਡਾਨ 45 ਮਿੰਟ, ਸਪਾਈਸ ਜੈੱਟ ਦੀ ਦੁਬਈ ਦੀ ਉਡਾਨ ਗਿਣਤੀ ਐੱਸ.ਜੀ.-56 ਆਪਣੇ ਨਿਰਧਾਰਿਤ ਸਮੇਂ ਤੋਂ 7 ਘੰਟੇ 15 ਮਿੰਟ, ਏਅਰ ਇੰਡੀਆ ਦੀ ਮੁੰਬਈ ਦੀ ਉਡਾਨ 45 ਮਿੰਟ, ਇੰਡੀਗੋ ਦੀ ਮੁੰਬਈ ਦੀ ਉਡਾਨ ਢਾਈ ਘੰਟੇ, ਉਜਬੇਕਿਸਤਾਨ ਦੀ ਤਾਸ਼ਕੰਦ ਦੀ ਉਡਾਨ 6 ਘੰਟੇ, ਜੈੱਟ ਏਅਰਵੇਜ ਦੀ ਦਿੱਲੀ ਦੀ ਉਡਾਨ ਗਿਣਤੀ 9w-824 ਢਾਈ ਘੰਟੇ ਅਤੇ ਏਅਰ ਇੰਡੀਆ ਦੀ ਨਾਂਦੇੜ ਦੀ ਉਡਾਨ ਗਿਣਤੀ ai-816 ਸਮੇਤ ਹੋਰ ਉਡਾਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਰਹੀਆਂ।
ਪਿਸਤੌਲ ਵਿਖਾ 2 ਲੱਖ ਲੁੱਟੇ
NEXT STORY