ਚੰਡੀਗੜ੍ਹ— 25 ਤਰੀਕ ਨੂੰ ਆਉਣ ਵਾਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਫੈਸਲੇ ਨੂੰ ਧਿਆਨ 'ਚ ਰੱਖਦੇ ਹੋਏ ਵੀਰਵਾਰ10 ਵਜੇ ਤੋਂ ਬਾਅਦ 72 ਘੰਟਿਆਂ ਲਈ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਬਾਬਾ ਰਹੀਮ ਦੇ ਫੈਸਲੇ ਨੂੰ ਲੈ ਕੇ ਉੱਤਰ ਰੇਲਵੇ ਨੇ ਅੱਜ 6 ਟਰੇਨਾਂ ਅਤੇ ਸ਼ੁੱਕਰਵਾਰ ਦੇ ਲਈ ਪੰਜਾਬ ਵੱਲ ਜਾਣ ਵਾਲੀਆਂ 22 ਟਰੇਨਾਂ ਰੱਦ ਕੀਤੀਆਂ ਹਨ। ਇਹ ਫੈਸਲਾ ਚੰਡੀਗੜ੍ਹ 'ਚ ਗ੍ਰਹਿ ਸਕੱਤਰਾਂ ਦੀ ਹੋਈ ਬੈਠਕ ਦੌਰਾਨ ਲਿਆ ਗਿਆ ਹੈ। ਇਹ ਇੰਟਰਨੈੱਟ ਸੇਵਾਵਾਂ 72 ਘੰਟਿਆਂ ਤੱਕ ਬੰਦ ਰਹਿਣਗੀਆਂ। ਕਿਸੇ ਤਰ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਪੈਦਾ ਹੋ ਰਹੀਆਂ ਅਫਵਾਹਾਂ ਤੋਂ ਬੱਚਣ ਲਈ ਇਹ ਕਦਮ ਗ੍ਰਹਿ ਸਕੱਤਰਾਂ ਦੀ ਬੈਠਕ ਦੌਰਾਨ ਲਿਆ ਗਿਆ ਹੈ।
ਲੋਕਾਂ ਦੇ ਦਿਲਾਂ 'ਚ ਹਮੇਸ਼ਾ ਵੱਸਦੇ ਰਹਿਣਗੇ 'ਮਨਮੀਤ ਸਿੰਘ ਭੁੱਲਰ', ਕੈਨੇਡਾ ਨੇ ਦਿੱਤਾ ਇਹ ਸਨਮਾਨ
NEXT STORY